ਮੋਗਾ, 31 ਮਈ (ਗੁਰਤੇਜ ਸਿੰਘ ਬੱਬੀ)-ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਵਲੋਂ ਬਤੌਰ ਕੌਂਸਲਰ ਚੋਣ ਜਿੱਤੇ ਬੀਬੀ ਵਿਨੇਪਾਲ ਕੌਰ ਦੌਧਰੀਆ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਭਰੋਸੇ ਨਾਲ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਬਤੌਰ ਕੌਂਸਲਰ ਵੋਟਾਂ ਪਾਕੇ ਚੁਣਿਆਂ ਹੈ, ਉਹ ਆਪਣੇ ਵਾਰਡ ਵਾਸੀਆਂ ਦੇ ਬੇਹੱਦ ਧੰਨਵਾਦੀ ਹਨ ਅਤੇ ਉਹ ਹਮੇਸ਼ਾ ਹੀ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਵਾਰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਇਸ ਮੌਕੇ ਵਿੱਕੀ ਦੌਧਰੀਆ ਨੇ ਕਿਹਾ ਕਿ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਜੋ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਸ ਨੂੰ ਉਹ ਇਕ ਨਿਮਾਣੇ ਸੇਵਾਦਾਰ ਵਜੋਂ ਨਿਭਾਉਣਗੇ ਅਤੇ ਉਹ ਵਾਅਦਾ ਕਰਦੇ ਹਨ ਕਿ ਵਾਰਡ ਵਾਸੀਆਂ ਦੀ ਹਰ ਮੁਸ਼ਕਲ ਪਹਿਲਾਂ ਦੇ ਅਧਾਰ ਤੇ ਹੱਲ ਕਰਵਾਉਣਗੇ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 8 ਨੂੰ ਵਿਕਾਸ ਪੱਖੋਂ ਮੋਹਰੀ ਵਾਰਡ ਬਣਾਇਆ ਜਾਵੇਗਾ ਅਤੇ ਵਾਰਡ ਦੇ ਜੋ ਅਧੂਰੇ ਕੰਮ ਪਏ ਹਨ ਉਹ ਸਭ ਤੋਂ ਪਹਿਲਾਂ ਕਰਵਾਏ ਜਾਣਗੇ | ਕੌਂਸਲਰ ਬੀਬੀ ਵਿਨੇਪਾਲ ਕੌਰ ਦੌਧਰੀਆ ਅਤੇ ਵਿੱਕੀ ਦੌਧਰੀਆ ਨੇ ਇਕ ਵਾਰ ਫਿਰ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬੇਹੱਦ ਧੰਨਵਾਦੀ ਹਨ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਦੇ ਜਿੰਨਾਂ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜਿਆ ਅਤੇ ਵਾਰਡ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ |