02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੀ.ਐਮ. ਸਵ ਨਿਧੀ ਯੋਜਨਾ ਨਾਲ ਮੋਗਾ ਦੇ ਰੇਹੜੀ-ਫੜੀ ਵਿਕੇ੍ਰਤਾਵਾਂ ਨੂੰ ਮਿਲੀ ਆਰਥਿਕ ਸਸ਼ਕਤੀਕਰਨ ਦੀ ਨਵੀਂ ਦਿਸ਼ਾ-ਡਾ. ਹਰਜੋਤ

Ad Position 21
No active advertisement
ਅਜੀਤ ਡੈਸਕ 03-06-2026
ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਪ੍ਰਧਾਨ ਮੰਤਰੀ ਸਟਰੀਟ ਵੈਂਡਰਜ਼ ਆਤਮਨਿਰਭਰ ਨਿਧੀ (ਪੀ.ਐਮ. ਸਵ ਨਿਧੀ) ਯੋਜਨਾ ਮੋਗਾ ਜ਼ਿਲੇ੍ਹ ਦੇ ਰੇਹੜੀ-ਫੜੀ ਵਿਕੇ੍ਰਤਾਵਾਂ ਲਈ ਆਰਥਿਕ ਮਜ਼ਬੂਤੀ ਅਤੇ ਆਤਮਨਿਰਭਰਤਾ ਵੱਲ ਇਕ ਪ੍ਰਭਾਵਸ਼ਾਲੀ ਕਦਮ ਸਾਬਤ ਹੋ ਰਹੀ ਹੈ | ਕੋਵਿਡ-19 ਮਹਾਂਮਾਰੀ ਦੌਰਾਨ ਛੋਟੇ ਕਾਰੋਬਾਰੀਆਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਨੇ ਹਜ਼ਾਰਾਂ ਸਟਰੀਟ ਵੈਂਡਰਾਂ ਨੂੰ ਬਿਨਾਂ ਜ਼ਮਾਨਤ ਕਾਰੋਬਾਰੀ ਪੂੰਜੀ ਕਰਜ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਨੂੰ ਰਸਮੀ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਹੈ | ਇਹ ਜਾਣਕਾਰੀ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਨੇ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਮੋਗਾ ਜ਼ਿਲੇ੍ਹ ਵਿਚ ਇਸ ਯੋਜਨਾ ਅਧੀਨ ਕੁੱਲ 10,389 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ ਹਨ | ਇਨ੍ਹਾਂ ਦੇ ਮੁਕਾਬਲੇ 12.98 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ, ਜਦ ਕਿ 12.43 ਕਰੋੜ ਰੁਪਏ ਦੀ ਰਕਮ ਲਾਭਪਾਤਰੀਆਂ ਨੂੰ ਵੰਡ ਚੁੱਕੀ ਹੈ | ਇਸ ਦੇ ਨਾਲ ਹੀ ਜ਼ਿਲੇ੍ਹ ਦੇ 3,790 ਸਟਰੀਟ ਵੈਂਡਰ ਡਿਜੀਟਲ ਤੌਰ 'ਤੇ ਸਰਗਰਮ ਹੋ ਚੁੱਕੇ ਹਨ, ਜੋ ਡਿਜੀਟਲ ਭੁਗਤਾਨ ਅਤੇ ਵਿੱਤੀ ਸਮਾਵੇਸ਼ ਵੱਲ ਇਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੋਗਾ ਇਸ ਯੋਜਨਾ ਦਾ ਸਭ ਤੋਂ ਵੱਡਾ ਲਾਭਪਾਤਰੀ ਕੇਂਦਰ ਬਣ ਕੇ ਉੱਭਰਿਆ ਹੈ | ਇੱਥੇ 6,517 ਯੋਗ ਅਰਜ਼ੀਆਂ, 8.53 ਕਰੋੜ ਰੁਪਏ ਦੇ ਮਨਜ਼ੂਰਸ਼ੁਦਾ ਕਰਜ਼ੇ ਅਤੇ 8.22 ਕਰੋੜ ਰੁਪਏ ਦੀ ਵੰਡ ਕੀਤੀ ਰਕਮ ਦਰਜ ਕੀਤੀ ਗਈ ਹੈ | ਇਸ ਤੋਂ ਇਲਾਵਾ ਨਗਰ ਕੌਂਸਲ ਬਾਘਾ ਪੁਰਾਣਾ ਵਿਚ 1,421 ਯੋਗ ਅਰਜ਼ੀਆਂ ਅਤੇ 1.64 ਕਰੋੜ ਰੁਪਏ ਦੀ ਵੰਡ, ਨਗਰ ਪੰਚਾਇਤ ਕੋਟ ਈਸੇ ਖਾਂ ਵਿਚ 753 ਅਰਜ਼ੀਆਂ, ਨਗਰ ਕੌਂਸਲ ਧਰਮਕੋਟ ਵਿਚ 560 ਅਰਜ਼ੀਆਂ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵਿਚ 529 ਅਰਜ਼ੀਆਂ, ਨਗਰ ਪੰਚਾਇਤ ਬੱਧਨੀ ਕਲਾਂ ਵਿਚ 337 ਅਰਜ਼ੀਆਂ ਅਤੇ ਨਗਰ ਪੰਚਾਇਤ ਫ਼ਤਿਹਗੜ੍ਹ ਪੰਜਤੂਰ ਵਿਚ 272 ਅਰਜ਼ੀਆਂ ਦਰਜ ਕੀਤੀਆਂ ਗਈਆਂ ਹਨ | ਇਨ੍ਹਾਂ ਸਾਰੇ ਨੇ ਯੋਜਨਾ ਦੇ ਸਫਲ ਲਾਗੂ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ | ਪੀ.ਐਮ. ਸਵ ਨਿਧੀ ਯੋਜਨਾ ਤਹਿਤ ਯੋਗ ਵਿਕੇ੍ਰਤਾਵਾਂ ਨੂੰ ਬਿਨਾਂ ਜ਼ਮਾਨਤ ਕਾਰੋਬਾਰੀ ਕਰਜ਼ਾ ਸਮੇਂ ਸਿਰ ਭੁਗਤਾਨ ਕਰਨ 'ਤੇ 7 ਫ਼ੀਸਦੀ ਵਿਆਜ ਸਬਸਿਡੀ, ਡਿਜੀਟਲ ਭੁਗਤਾਨ ਪ੍ਰੋਤਸਾਹਨ, ਕਰੈਡਿਟ ਗਾਰੰਟੀ ਸਹਾਇਤਾ ਅਤੇ ਰੂਪੇ ਕਰੈਡਿਟ ਕਾਰਡ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਇਸ ਨਾਲ ਛੋਟੇ ਕਾਰੋਬਾਰੀਆਂ ਦੀ ਸ਼ਾਹੂਕਾਰਾਂ 'ਤੇ ਨਿਰਭਰਤਾ ਘਟੀ ਹੈ ਅਤੇ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਨਵੀਆਂ ਸੰਭਾਵਨਾਵਾਂ ਮਿਲੀਆਂ ਹਨ | ਮੋਗਾ ਜ਼ਿਲੇ੍ਹ ਵਿਚ ਪੀ.ਐਮ. ਸਵ ਨਿਧੀ ਯੋਜਨਾ ਦੀ ਸਫਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਜੀਵਨ ਵਿਚ ਸਕਾਰਾਤਮਿਕ ਬਦਲਾਅ ਲਿਆ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ 'ਚ ਬਣਾਏਗਾ ਪੰਥਕ ਸਰਕਾਰ - ਰਿਪੂ ਢਿੱਲੋਂ ਅਗਲੀ ਖ਼ਬਰ ਕੀ ਭਗਵੰਤ ਮਾਨ ਹੁਣ ਮਜੀਠੀਆ 'ਤੇ ਐਨ.ਐਸ.ਏ. ਲਾਉਣ ਦੀ ਜੁਰਅਤ ਕਰਨਗੇ-ਬਾਪੂ ਤਰਸੇਮ ਸਿੰਘ
Ad Position 24