07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਗਰ ਨਿਗਮ ਮੋਗਾ ਦਾ ਸਾਫ਼ ਅਕਸ ਵਾਲਾ ਮੇਅਰ ਬਣੇਗਾ-ਅਜੇ ਸ਼ਰਮਾ

Ad Position 21
No active advertisement
ਅਜੀਤ ਡੈਸਕ 11-06-2026
ਮੋਗਾ, 10 ਜੂਨ (ਗੁਰਤੇਜ ਸਿੰਘ ਬੱਬੀ)-ਹੁਣੇ ਹੁਣੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਆਪ ਪਾਰਟੀ ਨੇ 30 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਪ੍ਰਾਪਤ ਕੀਤਾ ਸੀ ਤੇ ਭਲਕੇ 11 ਜੂਨ ਨੂੰ ਜਿੱਥੇ ਸਾਰੇ ਹੀ ਕੌਂਸਲਰ ਆਪਣੀ ਸਹੁੰ ਚੁੱਕਣਗੇ ਉੱਥੇ ਨਗਰ ਨਿਗਮ ਦਾ ਮੇਅਰ ਵੀ ਬੀ.ਸੀ. ਭਾਈਚਾਰੇ ਵਿਚੋਂ ਚੁਣਿਆ ਜਾਣਾ ਹੈ ਤੇ ਚੁਣਿਆ ਜਾਣ ਵਾਲਾ ਮੇਅਰ ਉਹ ਚੁਣਿਆ ਜਾਵੇ ਜਿਸ ਦਾ ਅਕਸ ਪੂਰੀ ਤਰ੍ਹਾਂ ਸਾਫ਼ ਤੇ ਇਮਾਨਦਾਰੀ ਦੀ ਮਿਸਾਲ ਹੋਵੇ ਤੇ ਉਸ ਨੂੰ ਕੰਮ ਕਰਨ ਦਾ ਤਜਰਬਾ ਹੋਵੇ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਤੇ ਡਾਇਰੈਕਟਰ ਲਾਰਜ ਸਕੇਲ ਇੰਡਸਟਰੀ ਪੰਜਾਬ ਸਰਕਾਰ ਅਜੇ ਸ਼ਰਮਾ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕਿਸੇ ਇਕ ਵਾਰ ਚੋਣ ਜਿੱਤੇ ਨੂੰ ਮੇਅਰ ਬਣਾਉਣਾ ਇਹ ਸ਼ਹਿਰ ਵਾਸੀਆਂ ਨਾਲ ਇਕ ਨਾਇਨਸਾਫ਼ੀ ਹੋਵੇਗੀ ਕਿਉਂਕਿ ਨਗਰ ਨਿਗਮ ਮੋਗਾ ਸ਼ਹਿਰ ਦੀ ਇਕ ਮਿੰਨੀ ਪਾਰਲੀਮੈਂਟ ਹੈ ਤੇ ਇਸ 'ਤੇ ਸਾਰੇ ਸ਼ਹਿਰ ਦਾ ਵਿਕਾਸ ਟਿਕਿਆ ਹੁੰਦਾ ਹੈ | ਇਸ ਲਈ ਨਗਰ ਨਿਗਮ ਮੋਗਾ ਦਾ ਮੇਅਰ ਇਕ ਇਮਾਨਦਾਰ, ਬੇਦਾਗ਼ ਤੇ ਪਾਰਟੀ ਦਾ ਟਕਸਾਲੀ ਆਗੂ ਹੀ ਹੋਵੇ ਤੇ ਪਾਰਟੀ ਕੋਲ ਅਜਿਹਾ ਯੋਗ ਉਮੀਦਵਾਰ ਹੈ ਵੀ | ਵੇਖਣਾ ਇਹ ਹੋਵੇਗਾ ਕਿ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਆਖ਼ਰ ਕਿਸ ਨੂੰ ਮੇਅਰ ਚੁਣਦੀ ਹੈ |
Ad Position 22
No active advertisement
ਪਿਛਲੀ ਖ਼ਬਰ 7 ਲੋੜਵੰਦ ਪਰਿਵਾਰਾਂ ਨੂੰ ਜੂਨ ਮਹੀਨੇ ਦਾ ਰਾਸ਼ਨ ਵੰਡਿਆ ਅਗਲੀ ਖ਼ਬਰ ਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ ਧਰਨਾ...
Ad Position 24