07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਕੋਈ ਸਕਿੱਲ ਸਿੱਖਣ ਦੀ ਦਿੱਤੀ ਸਲਾਹ

Ad Position 21
No active advertisement
ਅਜੀਤ ਡੈਸਕ 11-06-2026
ਨਿਹਾਲ ਸਿੰਘ ਵਾਲਾ, 10 ਜੂਨ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਪ੍ਰਬੰਧਕਾਂ ਵਲੋਂ ਆਪਣੇ ਅਦਾਰੇ ਦੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਸਮੇਂ ਦੀ ਸੁਚੱਜੀ ਵਰਤੋਂ ਕਰਨ ਦੇ ਨੁਕਤੇ ਵੈਬੀਨਾਰ ਰਾਹੀਂ ਸਮਝਾਏ ਗਏ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਕਿਹਾ ਕਿ ਗਰਮੀ ਦੌਰਾਨ ਦੁਪਹਿਰ ਸਮੇਂ ਬਾਹਰ ਨਾ ਨਿਕਲਿਆ ਜਾਵੇ | ਸਵੇਰ ਅਤੇ ਸ਼ਾਮ ਸਮੇਂ ਹੀ ਬਾਹਰ ਖੇਡਣ ਲਈ ਨਿਕਲਿਆ ਜਾਵੇ | ਉਨ੍ਹਾਂ ਨੇ ਗਰਮੀ ਦੌਰਾਨ ਸੂਤੀ ਤੇ ਢਿੱਲੇ ਕੱਪੜੇ ਪਹਿਨਣ ਅਤੇ ਦਿਨ ਵਿਚ ਦੋ ਵਾਰ ਨਹਾਉਣ ਦੀ ਸਲਾਹ ਦਿੱਤੀ | ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਸਮਾਂ ਬੇਹੱਦ ਕੀਮਤੀ ਹੈ, ਜੋ ਇਕ ਵਾਰ ਬੀਤਣ ਉਪਰੰਤ ਵਾਪਸ ਨਹੀਂ ਆਉਂਦਾ | ਇਸ ਲਈ ਛੁੱਟੀਆਂ ਦੇ ਮਿਲੇ ਕੰਮ ਨੂੰ ਵਧੀਆ ਢੰਗ ਨਾਲ ਕਰਨਾ ਜ਼ਰੂਰੀ ਹੈ | ਉਨ੍ਹਾਂ ਨੇ ਬੱਚਿਆਂ ਨੂੰ ਮਾਪਿਆਂ ਨਾਲ ਉਨ੍ਹਾਂ ਦੇ ਕੰਮਾਂ ਵਿਚ ਹੱਥ ਵਟਾਉਣ ਦੀ ਤਾਕੀਦ ਵੀ ਕੀਤੀ | ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਛੁੱਟੀਆਂ ਦੌਰਾਨ ਸੂਝਵਾਨ ਬੱਚੇ ਕੋਈ ਨਾ ਕੋਈ ਸਕਿੱਲ ਸਿੱਖ ਕੇ ਆਪਣਾ ਭਵਿੱਖ ਰੌਸ਼ਨ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜਿਸ ਇਨਸਾਨ ਕੋਲ ਕੋਈ ਗੁਣ ਹੁੰਦਾ ਹੈ ਉਹ ਜ਼ਿੰਦਗੀ ਵਿਚ ਮਾਰ ਨਹੀਂ ਖਾਂਦਾ | ਵਾਈਸ ਪਿ੍ੰਸੀਪਲ ਮੀਨਾ ਜੈਨ ਨੇ ਬੱਚਿਆਂ ਨੂੰ ਤੇਜ ਧੁੱਪ ਦੌਰਾਨ ਘਰੇ ਰਹਿ ਕੇ ਸਕੂਲ ਦੇ ਨਿਰਧਾਰਿਤ ਪਾਠਕ੍ਰਮ ਦੀ ਤਿਆਰੀ ਕਰਨ ਦੇ ਨਾਲੋ-ਨਾਲ ਚੰਗੀਆਂ ਪੁਸਤਕਾਂ ਪੜਣ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਵਧੀਆ ਕਿਤਾਬਾਂ ਸੱਚੇ ਦੋਸਤਾਂ ਵਾਂਗ ਜੀਵਨ ਪੰਧ ਦੌਰਾਨ ਸਾਡਾ ਮਾਰਗ ਦਰਸ਼ਨ ਕਰਨ ਵਿੱਚ ਸਹਾਈ ਹੁੰਦੀਆਂ ਹਨ | ਮੈਡਮ ਸੁਨਿੱਧੀ ਮਿੱਤਲ ਨੇ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਛੁੱਟੀਆਂ ਦੌਰਾਨ ਪੜ੍ਹਾਈ ਵਿਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਉਹ ਆਨਲਾਈਨ ਆਪਣੇ ਸੁਹਿਰਦ ਅਧਿਆਪਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਯੋਗ ਅਗਵਾਈ ਲੈ ਸਕਦਾ ਹੈ | ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਤੇਜ ਧੁੱਪ ਦੌਰਾਨ ਆਪਣੇ ਆਪ ਨੂੰ ਮਹਿਫ਼ੂਜ਼ ਰੱਖਣ ਲਈ ਵੱਧ ਤੋਂ ਵੱਧ ਪਾਣੀ ਪੀਣ ਅਤੇ ਘਰ ਦੀ ਬਣੀ ਲੱਸੀ ਪੀਣ ਦੀ ਸਲਾਹ ਦਿੱਤੀ | ਉਨ੍ਹਾਂ ਨੇ ਤੰਦਰੁਸਤ ਰਹਿਣ ਲਈ ਫਾਸਟ ਫੂਡ ਅਤੇ ਬਾਜ਼ਾਰੂ ਚੀਜ਼ਾਂ ਦੇ ਸੇਵਨ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ |
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਲੋਂ ਐਲੂਮਨਾਈ ਡਾਇਰੈਕਟਰੀ-2026 ਜਾਰੀ ਅਗਲੀ ਖ਼ਬਰ ਝੋਨੇ ਦੀ ਲਵਾਈ ਸਮੇਂ ਖੇਤਾਂ ਨੂੰ ਬਿਜਲੀ ਅਤੇ ਨਹਿਰੀ ਪਾਣੀ ਦੀ ਵੱਡੀ ਘਾਟ-ਰਵਿੰਦਰ ਭੋਲਾ ਜ਼ਿਲ੍ਹਾ ਜਰਨਲ ਸਕੱਤਰ ਬੀ.ਕੇ...
Ad Position 24