07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪ੍ਰਸ਼ੋਤਮ ਮਾਸ ਵਿਚ ਗੀਤਾ ਭਵਨ ਦੀ ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਉਮੜਿਆ ਸ਼ਰਧਾ ਦਾ ਸੈਲਾਬ

Ad Position 21
No active advertisement
ਮੋਗਾ ਦੇ ਗੀਤਾ ਭਵਨ ਵਿਚ ਪ੍ਰਸ਼ੋਤਮ ਮਾਸ ਮੌਕੇ ਆਯੋਜਿਤ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਦੂਜੇ ਦਿਨ ਕਥਾ ਵਿਆਸ ਆਚਾਰੀਆ ਪੰਡਤ ਸਤ ਨਰਾਇਣ ਸ਼ਰਧਾਲੂਆਂ ਨੂੰ ਕਥਾ ਅੰਮਿ੍ਤ ਦਾ ਰਸਪਾਨ ਕਰਵਾਉਂਦੇ ਹੋਏ ਅਤੇ ਨਾਲ ਮੌਜੂਦ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਅਤੇ ਹੋਰ ਅਹੁਦੇਦਾਰ | ਅਜੀਤ ਤਸਵੀਰ <br/> 11-06-2026
ਮੋਗਾ, 10 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਮਹਾਰਾਜ ਦੀ ਪਾਵਨ ਤਪੋਸਥਲੀ ਅਤੇ ਬ੍ਰਹਮਲੀਨ ਸਵਾਮੀ ਸਹਿਜ ਪ੍ਰਕਾਸ਼ ਜੀ ਮਹਾਰਾਜ ਦੀ ਕਰਮਸਥਲੀ ਗੀਤਾ ਭਵਨ ਮੋਗਾ ਵਿਖੇ ਗੀਤਾ ਭਵਨ ਟਰੱਸਟ ਸੋਸਾਇਟੀ ਵਲੋਂ ਆਯੋਜਿਤ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਦੂਜੇ ਦਿਨ ਸ਼ਰਧਾ, ਭਗਤੀ ਅਤੇ ਅਧਿਆਤਮਿਕ ਊਰਜਾ ਦਾ ਅਦਭੁਤ ਸੰਗਮ ਵੇਖਣ ਨੂੰ ਮਿਲਿਆ | ਕਥਾ ਪੰਡਾਲ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਕਿ ਅੱਜ ਵੀ ਸਮਾਜ ਵਿਚ ਸਨਾਤਨ ਧਰਮ, ਸਤਸੰਗ ਅਤੇ ਭਾਗਵਤ ਕਥਾ ਪ੍ਰਤੀ ਅਟੱਲ ਆਸਥਾ ਮੌਜੂਦ ਹੈ | ਪ੍ਰੋਗਰਾਮ ਦੀ ਸ਼ੁਰੂਆਤ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂਮੰਤਰੀ ਅੰਸ਼ੁਲ ਸ੍ਰੀਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉਪ ਪ੍ਰਧਾਨ ਰਵਿੰਦਰ ਸੂਦ, ਉਪ ਪ੍ਰਧਾਨ ਭਾਰਤ ਅਗਰਵਾਲ ਅਤੇ ਕੈਸ਼ੀਅਰ ਯੋਗੇਸ਼ ਗਰਗ ਵਲੋਂ ਸ੍ਰੀਮਦ ਭਾਗਵਤ ਮਹਾਪੁਰਾਣ ਦੇ ਪੂਜਣ ਅਤੇ ਜੋਤੀ ਪ੍ਰਚੰਡ ਨਾਲ ਕੀਤੀ ਗਈ | ਇਸ ਮੌਕੇ ਆਚਾਰੀਆ ਪੰਡਤ ਸਤ ਨਰਾਇਣ ਅਤੇ ਪੰਡਤ ਰਾਮ ਨੇ ਵੈਦਿਕ ਮੰਤਰਾਂ ਵਿਚਕਾਰ ਪੂਜਾ ਅਰਚਨਾ ਸੰਪੂਰਨ ਕਰਵਾਈ | ਇਸ ਮੌਕੇ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ੋਤਮ ਮਾਸ ਕੇਵਲ ਇਕ ਧਾਰਮਿਕ ਨਹੀਂ, ਸਗੋਂ ਆਤਮਿਕ ਉਤਥਾਨ, ਆਤਮ ਸ਼ੁੱਧੀ ਅਤੇ ਭਗਵਾਨ ਨਾਲ ਜੁੜਨ ਦਾ ਦੁਰਲੱਭ ਮੌਕਾ ਹੈ | ਉਨ੍ਹਾਂ ਕਿਹਾ ਕਿ ਲਗ-ਪਗ 32 ਮਹੀਨੇ, 16 ਦਿਨ ਅਤੇ 8 ਘੰਟਿਆਂ ਬਾਅਦ ਆਉਣ ਵਾਲਾ ਇਹ ਪਾਵਨ ਮਾਸ ਖ਼ੁਦ ਭਗਵਾਨ ਵਿਸ਼ਨੂੰ ਅਤੇ ਭਗਵਾਨ ਸ੍ਰੀ ਕਿ੍ਸ਼ਨ ਨੂੰ ਸਮਰਪਿਤ ਹੈ | ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਗੀਤਾ ਭਵਨ ਕੇਵਲ ਇਕ ਭਵਨ ਨਹੀਂ, ਸਗੋਂ ਸੰਤ ਪਰੰਪਰਾ, ਧਰਮ, ਸੇਵਾ ਅਤੇ ਸੰਸਕਾਰਾਂ ਦਾ ਤੀਰਥ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਭੌਤਿਕਵਾਦੀ ਯੁੱਗ ਵਿਚ ਜਦੋਂ ਮਨੁੱਖ ਤਣਾਅ, ਚਿੰਤਾ ਅਤੇ ਅਸ਼ਾਂਤੀ ਨਾਲ ਘਿਰਿਆ ਹੋਇਆ ਹੈ, ਤਦ ਸ੍ਰੀਮਦ ਭਾਗਵਤ ਕਥਾ ਵਰਗੇ ਅਧਿਆਤਮਿਕ ਆਯੋਜਨ ਮਨੁੱਖੀ ਜੀਵਨ ਨੂੰ ਨਵੀਂ ਦਿਸ਼ਾ ਅਤੇ ਸਕਾਰਾਤਮਿਕ ਊਰਜਾ ਪ੍ਰਦਾਨ ਕਰਦੇ ਹਨ | ਕਥਾ ਵਿਆਸ ਆਚਾਰੀਆ ਪੰਡਤ ਸਤ ਨਰਾਇਣ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਸ੍ਰੀਮਦ ਭਾਗਵਤ ਮਹਾਪੁਰਾਣ ਕੇਵਲ ਇਕ ਗ੍ਰੰਥ ਨਹੀਂ, ਸਗੋਂ ਭਗਵਾਨ ਸ੍ਰੀ ਕਿ੍ਸ਼ਨ ਦਾ ਸਾਕਸ਼ਾਤ ਸਰੂਪ ਹੈ | ਭਾਗਵਤ ਕਥਾ ਮਨੁੱਖ ਨੂੰ ਭਗਤੀ, ਗਿਆਨ ਅਤੇ ਵੈਰਾਗ ਦੇ ਮਾਰਗ ਉੱਤੇ ਅੱਗੇ ਵਧਾਉਂਦੀ ਹੈ ਅਤੇ ਉਸ ਨੂੰ ਸੰਸਾਰਕ ਮੋਹ ਮਾਇਆ ਤੋਂ ਉੱਪਰ ਉਠਾ ਕੇ ਪ੍ਰਭੂ ਨਾਲ ਜੋੜਦੀ ਹੈ | ਇਸ ਮੌਕੇ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਗੀਤਾ ਭਵਨ ਹਮੇਸ਼ਾ ਤੋਂ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਰਿਹਾ ਹੈ | ਸੰਸਥਾ ਸਮੇਂ-ਸਮੇਂ ਉੱਤੇ ਕਥਾ, ਸਤਸੰਗ, ਯੱਗ, ਸੰਸਕਾਰ ਸ਼ਿਵਿਰ ਅਤੇ ਹੋਰ ਧਾਰਮਿਕ ਆਯੋਜਨਾਂ ਰਾਹੀਂ ਸਮਾਜ ਨੂੰ ਆਪਣੀ ਸਨਾਤਨ ਸੰਸਕਿ੍ਤੀ ਨਾਲ ਜੋੜਨ ਦਾ ਕੰਮ ਕਰ ਰਹੀ ਹੈ | ਅੰਤ ਵਿਚ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂਮੰਤਰੀ ਅੰਸ਼ੁਲ ਸ੍ਰੀਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉਪ ਪ੍ਰਧਾਨ ਰਵਿੰਦਰ ਸੂਦ, ਉਪ ਪ੍ਰਧਾਨ ਭਾਰਤ ਅਗਰਵਾਲ ਅਤੇ ਕੈਸ਼ੀਅਰ ਯੋਗੇਸ਼ ਗਰਗ ਨੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ 15 ਜੂਨ ਤੱਕ ਹਰ ਰੋਜ਼ ਸ਼ਾਮ 4 ਵਜੇ ਤੋਂ 7 ਵਜੇ ਤੱਕ ਆਯੋਜਿਤ ਹੋਣ ਵਾਲੀ ਸ੍ਰੀਮਦ ਭਾਗਵਤ ਕਥਾ ਵਿਚ ਆਪਣੇ ਪਰਿਵਾਰ ਸਮੇਤ ਸ਼ਾਮਿਲ ਹੋ ਕੇ ਇਸ ਦੁਰਲੱਭ ਅਧਿਆਤਮਿਕ ਮੌਕੇ ਦਾ ਲਾਭ ਲੈਣ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਨੋਡਲ ਅਫ਼ਸਰਾਂ ਨਾਲ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਲੋਂ ਐਲੂਮਨਾਈ ਡਾਇਰੈਕਟਰੀ-2026 ਜਾਰੀ
Ad Position 24