20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨਿਹਾਲ ਸਿੰਘ ਵਾਲਾ ਹਲਕੇ ਦੇ ਵਿਕਾਸ ਨੂੰ ਅਕਾਲੀ ਦਲ ਗੰਭੀਰਤਾ ਨਾਲ ਲਵੇਗਾ-ਰਾਜਵਿੰਦਰ ਸਿੰਘ ਧਰਮਕੋਟ

Ad Position 21
No active advertisement
ਅਜੀਤ ਡੈਸਕ 15-06-2026

ਕਿਹਾ, ਪੰਜਾਬ ਭ੍ਰਿਸ਼ਟਾਚਾਰ ਵਿਚ ਮੋਹਰੀ ਸੂਬਾ ਬਣਿਆ
ਮੋਗਾ, 14 ਜੂਨ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਵਲੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਣਥੱਕ ਮਿਹਨਤ ਦੀ ਮਿਸਾਲ ਦਿੰਦੇ ਹੋਏ ਆਖਿਆ ਕਿ ਪਾਰਟੀ ਦੀ ਮਜ਼ਬੂਤੀ ਲਈ ਉਹ ਦਿਨ ਰਾਤ ਇਕ ਕਰਨਗੇ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕਾਂ ਦਾ ਹਰ ਦੁੱਖ ਸੁੱਖ ਵਿਚ ਸਾਥ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਨੂੰ ਇਕ ਦੂਰ-ਅੰਦੇਸ਼ੀ ਪੜ੍ਹੇ ਲਿਖੇ ਅਤੇ ਤਜਰਬੇਕਾਰ ਆਗੂ ਦੀ ਅਗਵਾਈ ਦੀ ਲੋੜ ਹੈ। ਜੇ ਗੱਲ ਕਰੀਏ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਦੀ ਅਤੇ ਸ਼ਹਿਰਾਂ ਦੀ ਤਾਂ ਨਸ਼ੇ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਲੋਕਾਂ ਨੇ ਇਸ ਲਈ ਫ਼ਤਵਾ ਦਿੱਤਾ ਸੀ ਕਿ ਪੰਜਾਬ ਦੇ ਵਿਚੋਂ ਨਸ਼ਾ, ਰਿਸ਼ਵਤਖ਼ੋਰੀ, ਬੇਰੁਜ਼ਗਾਰੀ ਖ਼ਤਮ ਹੋਵੇਗੀ ਅਤੇ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਲਾਭ ਆਮ ਲੋਕ ਆਸਾਨੀ ਨਾਲ ਉਠਾ ਪਾਉਣਗੇ ਪਰ ਅਫ਼ਸੋਸ ਨਸ਼ਾ ਅੱਗੇ ਨਾਲੋਂ ਚਾਰ ਗੁਣਾ ਸ਼ਰੇਆਮ ਵਿਕ ਰਿਹਾ ਹੈ ਅਤੇ ਮੌਜੂਦਾ ਸਰਕਾਰ ਦੇ ਪ੍ਰਭਾਵਸ਼ਾਲੀ ਅਹੁਦੇਦਾਰਾਂ ਦੀ ਸਰਪ੍ਰਸਤੀ ਹੇਠ ਵਿਕ ਰਿਹਾ ਹੈ। ਹਰ ਰੋਜ਼ ਤਿੰਨ ਚਾਰ ਨੌਜਵਾਨਾਂ ਦੀਆਂ ਨਿਹਾਲ ਸਿੰਘ ਵਾਲਾ ਹਲਕੇ ਵਿਚ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਨਹੀਂ ਬਲਕਿ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਦੇ ਸਹਾਇਕ ਬਣ ਕੇ ਮਾੜੇ ਅਨਸਰਾਂ ਨੂੰ ਆਰਥਿਕ ਮਜ਼ਬੂਤੀ ਵੀ ਪ੍ਰਧਾਨ ਕਰ ਰਹੇ ਹਨ ਅਤੇ ਖ਼ੁਦ ਵੀ ਆਰਥਿਕ ਮਜ਼ਬੂਤੀ ਪ੍ਰਾਪਤ ਕਰ ਰਹੇ ਹਨ। ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਭ੍ਰਿਸ਼ਟਾਚਾਰ ਵਜੋਂ ਮੋਹਰੀ ਸੂਬਾ ਬਣ ਚੁੱਕਾ ਹੈ ਜਿੱਥੇ ਇਮਾਨਦਾਰ ਵਿਧਾਇਕਾਂ ਦੀ ਗਿਣਤੀ ਆਟੇ ‘ਚ ਲੂਣ ਦੇ ਬਰਾਬਰ ਹੋਣ ਕਰ ਕੇ ਭ੍ਰਿਸ਼ਟ ਅਧਿਕਾਰੀਆਂ ਨੂੰ ਨੱਥ ਨਹੀਂ ਪਾਈ ਜਾ ਸਕੀ ਹੈ। ਉਨ੍ਹਾਂ ਦੇ ਇਸ ਪ੍ਰਦਰਸ਼ਨ ਨੂੰ ਭਿਆਨਕ ਤਰੀਕੇ ਨਾਲ ਲਾਠੀਚਾਰਜ ਕਰ ਕੇ ਇਸ ਤਰ੍ਹਾਂ ਦਬਾਇਆ ਜਾ ਰਿਹਾ ਹੈ। ਰਾਜਵਿੰਦਰ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਇਕੋ ਇਕ ਹੱਲ ਪੰਜਾਬ ਵਿਚ ਖੇਤਰੀ ਪਾਰਟੀ ਲੋਕਾਂ ਦੀ ਪਰਖੀ ਹੋਈ ਪਾਰਟੀ ਲੋਕਾਂ ਦੀ ਕਸੌਟੀ ‘ਤੇ ਖਰੀ ਉੱਤਰ ਚੁੱਕੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੱਤਾ ਵਿਚ ਲੈ ਕੇ ਆਉਣਾ ਹੈ।

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਮੋਗਾ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ਿਆਂ ’ਤੇ ਮੁਕੰਮਲ ਲਕੀਰ ਫੇਰੇ-ਭਾਕਿਯੂ ਖੋਸਾ
Ad Position 24