ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵਾ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ 20 ਜੂਨ ਨੂੰ ਸ਼ਾਮ 6 ਵਜੇ ਹੋਟਲ ਪਾਰਕ ਰਿਜੈਂਸੀ ਵਿਖੇ ਹੋਵੇਗੀ ਜਿਸ ਵਿਚ ਦਿਲ ਫਿੱਟ ਤੋਂ ਸਭ ਫਿੱਟ ਵਿਸ਼ੇ ‘ਤੇ ਸੈਮੀਨਾਰ ਹੋਵੇਗਾ ਜਿਸ ਵਿਚ ਵਿਸ਼ਵ ਪ੍ਰਸਿੱਧ ਡਾ. ਸੁਖਬਿੰਦਰ ਸਿੰਘ ਸਿਬੀਆ ਫਾਊਂਡਰ ਇੰਟਰਨੈਸ਼ਨਲ ਈ.ਸੀ.ਪੀ. ਐਸੋਸੀਏਸ਼ਨ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ, ਵਾਈਸ ਚੇਅਰਮੈਨ ਕੇਵਲ ਬਾਂਸਲ, ਕੁਲਵੰਤ ਸਿੰਘ ਦਾਨੀ, ਚੇਅਰਮੈਨ ਚਮਨ ਲਾਲ ਗੋਇਲ, ਵਾਈਸ ਪ੍ਰਧਾਨ ਮਨਮੋਹਨ ਸਿੰਘ ਬਿੰਦਰਾ, ਸੁਰਿੰਦਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਤਰਲੋਕੀ ਨਾਥ ਗਰੋਵਰ, ਜਨਰਲ ਸਕੱਤਰ ਪ੍ਰਦੀਪ ਮੰਗਲਾ, ਕੇ.ਕੇ. ਹਾਂਡਾ ਜੁਆਇੰਟ ਸਕੱਤਰ, ਅਮਰਜੀਤ ਸਿੰਘ ਜੱਸਲ, ਸੂਬੇਦਾਰ ਹਰਭਜਨ ਸਿੰਘ, ਸੁਮਨ ਕਾਂਤ ਵਿੱਜ, ਚੀਫ਼ ਐਡਵਾਈਜ਼ਰ ਐਸ.ਕੇ. ਬਾਂਸਲ, ਲੀਗਲ ਐਡਵਾਈਜ਼ਰ ਵਿਜੇ ਧੀਰ, ਵਾਈਸ ਚੇਅਰਮੈਨ ਵੀ.ਪੀ ਸੇਠੀ, ਗੁਰਬੀਰ ਸਿੰਘ ਜੱਸਲ, ਰਜਿੰਦਰ ਸਚਦੇਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੈਮੀਨਾਰ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਮਾਰੋਹ ਦੇ ਮੁੱਖ ਮਹਿਮਾਨ ਵਿਜੇ ਅਗਰਵਾਲ ਹੋਣਗੇ। ਨਵੇਂ ਚੁਣੇ ਕੌਂਸਲਰ ਰੀਟਾ ਚੋਪੜਾ ਤੇ ਸਪਨਾ ਚੋਪੜਾ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਸੁਸਾਇਟੀ ਦੇ ਨਵੇਂ ਬਣੇ ਮੈਂਬਰ ਡਾ. ਰਾਕੇਸ਼ ਮੋਗਾ, ਡਾ. ਜੁਗਿੰਦਰ ਸਿੰਘ, ਡਾ. ਮੱਖਣ ਸਿੰਘ, ਗੁਰਜੀਤ ਸਿੰਘ ਤੇ ਅਮਰਜੀਤ ਗੁਪਤਾ ਦਾ ਸਵਾਗਤ ਕੀਤਾ ਜਾਵੇਗਾ।
ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ
ਅਜੀਤ ਡੈਸਕ
20-06-2026