11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਭਾਰਤ-ਅਮਰੀਕਾ ਸਮਝੌਤੇ ਖਿਲਾਫ਼ ਮੋਦੀ ਸਾਮਰਾਜ ਦੀਆਂ ਅਰਥੀਆਂ ਸਾੜੀਆਂ

Ad Position 21
No active advertisement
ਅਜੀਤ ਡੈਸਕ 25-06-2026


ਮੋਗਾ, 24 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ ਨੇ ਪ੍ਰੈੱਸ ਬਿਆਨ ਜਾਰੀ ਕਰ ਕੇ ਦੱਸਿਆ ਕੇ ਅਮਰੀਕਾ ਤੋਂ ਇਕ ਡੈਲੀਗੇਸ਼ਨ ਦਿੱਲੀ ਵਿਖੇ ਭਾਰਤ ਸਰਕਾਰ ਨਾਲ ਸਮਝੌਤਾ ਕਰਨ ਦੇ ਲਈ ਆ ਰਿਹਾ ਹੈ। ਇਹ ਸਮਝੌਤਾ ਹੋਣ ਦੇ ਨਾਲ ਅਮਰੀਕਾ ਤੋਂ ਬਹੁਤ ਸਾਰੀਆਂ ਫ਼ਸਲਾਂ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਵੱਡੀ ਪੱਧਰ ‘ਤੇ ਭਾਰਤ ਦੀਆਂ ਮੰਡੀਆਂ ਵਿਚ ਪਹੁੰਚ ਜਾਣੀਆਂ ਹਨ। ਉਨ੍ਹਾਂ ਚੀਜ਼ਾਂ ਦੀ ਇੱਥੇ ਪਹੁੰਚਣ ਨਾਲ ਸਾਡੀਆਂ ਫ਼ਸਲਾਂ, ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਰੁਲਨਗੀਆਂ ਕਿਉਂਕਿ ਅਮਰੀਕਾ ਨੇ ਉਹ ਚੀਜ਼ਾਂ ਸਸਤੇ ਭਾਅ ਭਾਰਤ ਦੀਆਂ ਮੰਡੀਆਂ ਵਿਚ ਸੁੱਟ ਦੇਣੀਆਂ ਹਨ। ਜਿਵੇਂ ਅਸੀਂ ਹਰੇ ਇਨਕਲਾਬ ਸਮੇਂ ਦੇਖਿਆ ਸੀ ਇਹ ਖੇਤੀਬਾੜੀ ਦੇ ਵਿਚ ਮਸ਼ੀਨਰੀ ਹਾਈਬ੍ਰਿਡ ਬੀਜ ਅਤੇ ਖਾਦਾਂ ਸਸਤੇ ਵਿਚ ਸੁੱਟੀਆਂ। ਭਾਰਤ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਖ਼ਰੀਦਿਆ ਅਤੇ ਸਾਡਾ ਕੁਦਰਤੀ ਖੇਤੀਬਾੜੀ ਸਿਸਟਮ ਜੋ ਚੱਲਦਾ ਸੀ, ਉਹ ਅਸੀਂ ਤਬਾਹ ਕਰ ਲਿਆ। ਟਰੈਕਟਰ ਆਉਣ ਨਾਲ ਸਾਡੀਆਂ ਖੁਰਲੀਆਂ ਤੇ ਬਲਦ ਖ਼ਤਮ ਹੋ ਗਏ, ਗੱਡੇ ਖ਼ਤਮ ਹੋ ਗਏ ਜੋ ਅਸੀਂ ਬੀਜ ਸਾਂਭ ਕੇ ਰੱਖਦੇ ਸੀ ਉਹ ਖ਼ਤਮ ਹੋ ਗਏ। ਰੂੜੀ ਦੀਆਂ ਖਾਦਾਂ ਜੋ ਅਸੀਂ ਵਰਤਦੇ ਸੀ ਉਨ੍ਹਾਂ ‘ਤੇ ਨਿਰਭਰਤਾ ਘੱਟ ਗਈ। ਇਸ ਹਰੇ ਇਨਕਲਾਬ ਨੇ ਸਾਡੀ ਖੇਤੀ ਦੀ ਆਮਦਨ ਵਧਾ ਦਿੱਤੀ ਪਰ ਅਸੀਂ ਇਹ ਨਵੀਆਂ ਆਈਆਂ ਚੀਜ਼ਾਂ ‘ਤੇ ਬਹੁਤ ਹੀ ਜ਼ਿਆਦਾ ਨਿਰਭਰ ਹੋ ਗਏ। ਹੌਲੀ-ਹੌਲੀ ਇਨ੍ਹਾਂ ਵਸਤਾਂ ਦੇ ਰੇਟ ਸਾਮਰਾਜੀਆਂ ਨੇ ਅਸਮਾਨੀ ਪਹੁੰਚਾ ਦਿੱਤੇ ਅਤੇ ਸਾਡੀਆਂ ਫ਼ਸਲਾਂ ਦੇ ਭਾਅ ਉਸ ਰੇਸ਼ੋ ਨਾਲ ਨਹੀਂ ਵਧਾਏ। ਅਸੀਂ ਪਹਿਲਾਂ ਵਧੀਆ ਗੁਜ਼ਾਰਾ ਕਰਦੇ ਸੀ, ਅਜਿਹੇ ਕਰਜ਼ੇ ਜਾਲ ਵਿਚ ਸੁੱਟ ਦਿੱਤੇ ਕਿ ਕਿਸਾਨ ਖ਼ੁਦਕੁਸ਼ੀਆਂ ਕਰਨ ਲੱਗੇ। ਇਸ ਨਵੇਂ ਸਮਝੌਤੇ ਮੁਤਾਬਿਕ ਜਿਹੜੀਆਂ ਚੀਜ਼ਾਂ ਇੱਥੇ ਸਸਤੀਆਂ ਭੇਜਣਗੇ ਅਸੀਂ ਆਪਣੀਆਂ ਚੀਜ਼ਾਂ ਪੈਦਾ ਕਰਨੀਆਂ ਬੰਦ ਕਰ ਦੇਣੀਆਂ ਹਨ। ਸਾਨੂੰ ਸਾਮਰਾਜੀ ਅਮਰੀਕਾ ਨੇ ਆਪਣੇ ‘ਤੇ ਨਿਰਭਰ ਕਰ ਕੇ ਫਿਰ ਇਹੀ ਵਸਤਾਂ ਦੇ ਭਾਅ ਵਧਾ ਦੇਣੇ ਹਨ। ਇਨ੍ਹਾਂ ਵਸਤਾਂ ਨੂੰ ਅਸੀਂ ਖ਼ਰੀਦਣ ਤੋਂ ਅਸਮਰਥ ਹੋ ਜਾਵਾਂਗੇ ਤੇ ਅਮਰੀਕਾ ਸਾਮਰਾਜ ਮਾਲੋਮਾਲ ਹੋ ਜਾਵੇਗਾ। ਅਸੀਂ ਹੋਰ ਗ਼ਰੀਬੀ ਦੇ ਪੁੜਾਂ ਵਿਚ ਪਿਸ ਜਾਵਾਂਗੇ। ਦਿੱਲੀ ਦੇ ਵਿਚ ਹੋ ਰਹੇ ਇਸ ਸਮਝੌਤੇ ਦਾ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਮੋਰਚੇ ਨੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਸੱਦਾ ਦਿੱਤਾ ਸੀ। ਅੱਜ ਮੋਗਾ ਵਿਚ ਅਸੀਂ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਫ਼ਰੀ ਟਰੇਡ ਸਮਝੌਤੇ ਵਿਰੁੱਧ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਵਲੋਂ ਰੋਸ ਪ... ਅਗਲੀ ਖ਼ਬਰ ਅਮਨ ਅਰੋੜਾ ਨੇ ਕੌਂਸਲਰਾਂ ਨਾਲ ਬਾਬਾ ਭਾਈ ਮੂਲ ਚੰਦ ਸਾਹਿਬ ਦੇ ਦਰਬਾਰ ਵਿਖੇ ਮੱਥਾ ਟੇਕਿਆ
Ad Position 24