10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਲੋਕਲ ਗੁਰਪੁਰਬ ਕਮੇਟੀ ਰਜਿ: ਮੋਗਾ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 25-06-2026


* ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ 11 ਜੁਲਾਈ ਨੂੰ- ਵਿੱਕੀ
ਮੋਗਾ, 24 ਜੂਨ (ਜਸਪਾਲ ਸਿੰਘ ਬੱਬੀ)-ਲੋਕਲ ਗੁਰਪੁਰਬ ਕਮੇਟੀ ਰਜਿ: ਮੋਗਾ ਦੀ ਮੀਟਿੰਗ ਮੁੱਖ ਸੇਵਾਦਾਰ ਬਲਜੀਤ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਸੰਗਤਾਂ ਦੇ ਸਹਿਯੋਗ ਨਾਲ ਕੀਰਤਨ ਦਰਬਾਰ ਮਿਤੀ : 11 ਜੁਲਾਈ 2026 ਦਿਨ ਸਨਿੱਚਰਵਾਰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜ਼ਾਰ ਨਜ਼ਦੀਕ ਰੇਲਵੇ ਫਾਟਕ ਮੋਗਾ ਵਿਖੇ ਹੋਵੇਗਾ। ਜਿੱਥੇ ਕੀਰਤਨੀਏ ਜਥੇ ਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਜਲਦ ਗੁਰਦੁਆਰਾ ਸਾਹਿਬ ਵਿਚ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਲਈ ਵਿਸ਼ੇਸ਼ ਕੈਂਪ ਵੀ ਲਗਾਇਆ ਜਾ ਰਿਹਾ ਹੈ। ਮੀਟਿੰਗ ਦੀ ਕਾਰਵਾਈ ਜਰਨਲ ਸਕੱਤਰ ਬਲਦੇਵ ਸਿੰਘ ਛਾਬੜਾ ਨੇ ਚਲਾਈ। ਮੀਟਿੰਗ ਮੌਕੇ ਬਲਜੀਤ ਸਿੰਘ ਵਿੱਕੀ ਪ੍ਰਧਾਨ, ਬਲਜਿੰਦਰ ਸਿੰਘ ਸਹਿਗਲ ਪ੍ਰੈੱਸ ਸਕੱਤਰ, ਸਤਨਾਮ ਸਿੰਘ ਬੀ.ਏ., ਭਾਈ ਸੁੱਖਾ ਸਿੰਘ ਰੌਲੀ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਹੈੱਡ ਗ੍ਰੰਥੀ ਭਾਈ ਚਰਨ ਸਿੰਘ, ਸਵਰਨ ਸਿੰਘ ਕੋਕਰੀ, ਅਮਰਜੀਤ ਸਿੰਘ, ਹਰਦੀਪ ਸਿੰਘ ਫ਼ੌਜੀ, ਅਮਰੀਕ ਸਿੰਘ ਬਾਰਦਾਨੇ ਵਾਲੇ, ਬਲਵਿੰਦਰ ਸਿੰਘ, ਸੁਖਨਦੀਪ ਸਿੰਘ, ਜਸਵੰਤ ਸਿੰਘ ਨਾਗੀ, ਹਰਵਿੰਦਰ ਸਿੰਘ ਨੈਸਲੇ ਆਦਿ ਸ਼ਾਮਲ ਸਨ।

Ad Position 22
No active advertisement
ਪਿਛਲੀ ਖ਼ਬਰ ਮਾਸਟਰ ਬਲਵਿੰਦਰ ਸਿੰਘ, ਹੌਲਦਾਰ ਕੁਲਦੀਪ ਸਿੰਘ ਲੱਲੇ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਨੈਪ ਸੰਸਥਾ ਨੇ ਗੁਰੂ ਰਾਮਦਾਸ ਨਗਰ ਵਿਖੇ ਵਾਟਰ ਕੂਲਰ ਲਵਾਇਆ
Ad Position 24