10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਾਸਟਰ ਬਲਵਿੰਦਰ ਸਿੰਘ, ਹੌਲਦਾਰ ਕੁਲਦੀਪ ਸਿੰਘ ਲੱਲੇ ਨਾਲ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 25-06-2026


ਫ਼ਤਿਹਗੜ੍ਹ ਪੰਜਤੂਰ, 24 ਜੂਨ (ਜਸਵਿੰਦਰ ਸਿੰਘ ਪੋਪਲੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ ਵਿਖੇ ਬਤੌਰ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਬਲਵਿੰਦਰ ਸਿੰਘ ਸੰਧੂ ਲੱਲੇ ਅਤੇ ਪੰਜਾਬ ਪੁਲਿਸ ਵਿਚ ਸੇਵਾਵਾਂ ਨਿਭਾ ਰਹੇ ਕੁਲਦੀਪ ਸਿੰਘ ਸੰਧੂ ਮਾਣਕ ਦੇ ਸਤਿਕਾਰਯੋਗ ਮਾਤਾ ਸੁਖਦੀਪ ਕੌਰ ਪਤਨੀ ਸਵ: ਇਕਬਾਲ ਸਿੰਘ ਸੰਧੂ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਗਏ ਸਨ। ਸਵ: ਮਾਤਾ ਸੁਖਦੀਪ ਕੌਰ ਦੀ ਮੌਤ ’ਤੇ ਉਨ੍ਹਾਂ ਦੇ ਪੁੱਤਰ ਬਲਵਿੰਦਰ ਸਿੰਘ ਕੁਲਦੀਪ ਸਿੰਘ ਸੰਧੂ ਦੇ ਗ੍ਰਹਿ ਪਿੰਡ ਲੱਲੇ ਵਿਖੇ ਧਾਰਮਿਕ, ਸਮਾਜਿਕ, ਰਾਜਨੀਤਿਕ ਸ਼ਖ਼ਸੀਅਤਾਂ ਤੋਂ ਇਲਾਵਾ ਅਧਿਆਪਕ ਵਰਗ, ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਰਿਸ਼ਤੇਦਾਰਾਂ ਵਲੋਂ ਵੱਡੇ ਪੱਧਰ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸਵ: ਮਾਤਾ ਸੁਖਦੀਪ ਕੌਰ ਕੁਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ ਜਿਨ੍ਹਾਂ ਨੇ 20 ਜੂਨ ਨੂੰ ਆਪਣੇ ਅੰਤਿਮ ਸਵਾਸ ਲਏ। ਮਾਤਾ ਸੁਖਦੀਪ ਕੌਰ ਬਹੁਤ ਹੀ ਨਿੱਤਨੇਮੀ, ਮਿਲਣਸਾਰ, ਗੁਰੂ ਘਰ ਨੂੰ ਮੰਨਣ ਵਾਲੇ, ਪਿਆਰ ਵਾਲੀ ਸ਼ਖ਼ਸੀਅਤ ਸਨ ਜਿਨ੍ਹਾਂ ਦੇ ਜਾਨ ਨਾਲ ਸਮੁੱਚੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਰਤਨ ਸਿੰਘ ਸੰਧੂ ਅੰਮ੍ਰਿਤਸਰ, ਬਲਵੀਰ ਸਿੰਘ ਬਾਸੀ ਫ਼ਤਿਹਗੜ੍ਹ ਕੋਰੋਟਾਣਾ, ਸਾਬਕਾ ਸਰਪੰਚ ਜਸਬੀਰ ਸਿੰਘ ਸੰਧੂ, ਜੱਜ ਸਿੰਘ ਮੁੰਡੀ ਜਮਾਲ, ਸੁਰਿੰਦਰ ਸਿੰਘ ਘੁੱਦੂਵਾਲਾ, ਏ.ਐਸ.ਆਈ. ਚਮਕੌਰ ਸਿੰਘ, ਹੌਲਦਾਰ ਕੰਵਲਜੀਤ ਸਿੰਘ ਤੋਂ ਇਲਾਵਾ ਏ.ਐਸ.ਆਈ. ਕੁਲਦੀਪ ਸਿੰਘ, ਲੈਕਚਰਾਰ ਗੁਰਵਿੰਦਰ ਸਿੰਘ ਸਿੱਧੂ, ਆਕਲੈਂਡ ਸੰਸਥਾਵਾਂ ਦੇ ਮੁਖੀ ਜਤਿੰਦਰਪਾਲ ਰਿੰਪਾ, ਫਤਹਿਗੜ ਪੰਜਤੂਰ ਸਕੂਲ ਤੋਂ ਅਧਿਆਪਕ ਗੁਰਜੰਟ ਸਿੰਘ, ਸਾਹਿਬ ਸਿੰਘ, ਰਾਊਵਾਲ ਸਕੂਲ ਤੋਂ ਭੁਪਿੰਦਰ ਸਿੰਘ, ਮੇਵਾ ਸਿੰਘ ਗੁਰਵਿੰਦਰ ਸਿੰਘ, ਬਹਾਦਰ ਸਿੰਘ, ਲਖਵਿੰਦਰ ਸਿੰਘ ਮੰਦਰ ਕਲਾ, ਹਰਭਜਨ ਸਿੰਘ, ਸ਼ਮਾਰ ਸਿੰਘ ਬ੍ਰਾਹਮਕੇ, ਹਰਲੀਨ ਸਿੰਘ ਫ਼ਤਿਹਗੜ੍ਹ ਪੰਜਤੂਰ, ਨਰਿੰਦਰ ਸਿੰਘ, ਨਿਰਮਲਜੀਤ ਸਿੰਘ, ਸਤਪਾਲ ਸਿੰਘ ਸ਼ਾਹ ਵਾਲਾ ਸਾਬਕਾ ਕਾਨੂੰਗੋ, ਸਾਬਕਾ ਸਰਪੰਚ ਹਰਬੰਸ ਲਾਲ ਸ਼ਰਮਾ ਮੇਲਕ ਕੰਗਾ, ਕੁਲਵੰਤ ਰਾਏ ਸ਼ਰਮਾ, ਡਾ. ਲਛਮਣ ਸਿੰਘ ਢੋਟ, ਬਲਵਿੰਦਰ ਸਿੰਘ ਮਨੇਸ ਲੱਲੇ, ਜਸਵਿੰਦਰ ਸਿੰਘ ਮਨੇਸ ਲੱਲੇ, ਨੰਬਰਦਾਰ ਸੂਬਾ ਸਿੰਘ, ਨੰਬਰਦਾਰ ਨਰਿੰਦਰ ਸਿੰਘ, ਮਾਸਟਰ ਭਲਿੰਦਰ ਸਿੰਘ ਬੋਗੇਵਾਲਾ ਤੋ ਇਲਾਵਾ ਹੋਰ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਮਾਈਨਿੰਗ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਕਿਸਾਨ ਭਜਨ ਸਿੰਘ ਨੂੰ ਮੱਖਣ ਬਰਾੜ ਵਲੋਂ ਮਿਲਿਆ ਸਮਰਥਨ ਅਗਲੀ ਖ਼ਬਰ ਲੋਕਲ ਗੁਰਪੁਰਬ ਕਮੇਟੀ ਰਜਿ: ਮੋਗਾ ਦੀ ਮੀਟਿੰਗ ਹੋਈ
Ad Position 24