05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਵਰਿੰਦਰ ਸਿੰਘ ਬਰਾੜ ਬਣੇ ਕਾਂਗਰਸ ਦੇ ਬਲਾਕ ਪ੍ਰਧਾਨ *ਜਸਵੀਰ ਸਿੰਘ ਨੱਥੂਵਾਲਾ ਤੇ ਹੋਰਨਾਂ ਨੇ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 27-06-2026
ਨੱਥੂਵਾਲਾ ਗਰਬੀ, 26 ਜੂਨ (ਨਵਦੀਪ ਸਿੰਘ)-ਪਿਛਲੇ ਦਿਨੀਂ ਪੰਜਾਬ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਦੇ ਨਤੀਜਿਆਂ ਵਿਚ ਬਾਘਾ ਪੁਰਾਣਾ ਹਲਕੇ ਵਿਚ ਵੱਖ-ਵੱਖ ਨੌਜਵਾਨਾਂ ਵਲੋਂ ਚੋਣ ਜਿੱਤਣ ਨਾਲ ਖ਼ੁਸ਼ੀ ਦੀ ਲਹਿਰ ਪੈਦਾ ਹੋਈ ਹੈ ਤੇ ਵੱਖ-ਵੱਖ ਅਹੁਦਿਆਂ ਲਈ ਮੈਦਾਨ ਵਿਚ ਉਤਰੇ ਨੌਜਵਾਨ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ ਹੈ। ਇਹ ਪ੍ਰਗਟਾਵਾ ਨੱਥੂਵਾਲਾ ਗਰਬੀ ਤੋਂ ਪਾਰਟੀ ਦੇ ਸੀਨੀ: ਕਾਂਗਰਸੀ ਨੌਜਵਾਨ ਆਗੂ ਜਸਵੀਰ ਸਿੰਘ ਨੱਥੂਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਦੇ ਸੀਨੀ: ਆਗੂ ਭੋਲਾ ਸਿੰਘ ਬਰਾੜ ਦੇ ਪੁੱਤਰ ਵਰਿੰਦਰ ਸਿੰਘ ਸਮਾਧ ਭਾਈ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਯੂਥ ਕਾਂਗਰਸ ਦੇ ਇਹ ਨੌਜਵਾਨ ਕਾਂਗਰਸ ਪਾਰਟੀ ਲਈ ਮਿਹਨਤ ਕਰਕੇ ਪਾਰਟੀ ਨੂੰ ਹੋਰ ਅੱਗੇ ਵਧਾਉਣਗੇ ਅਤੇ ਹਲਕੇ ਵਿਚ ਭੋਲਾ ਸਿੰਘ ਬਰਾੜ ਦੀ ਹਰਮਨ ਪਿਆਰਤਾ ਨਾਲ ਵਰਿੰਦਰ ਸਿੰਘ ਬਰਾੜ ਕਾਂਗਰਸ ਯੂਥ ਵਿੰਗ ਵਿਚ ਸੇਵਾਵਾਂ ਨਿਭਾ ਕੇ ਕਾਂਗਰਸ ਯੂਥ ਵਿੰਗ ਨੂੰ ਹੋਰ ਚਮਕਾਉਣਗੇ। ਇਸ ਮੌਕੇ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵਲੋਂ ਜੋ ਜ਼ਿੰਮੇਵਾਰੀ ਮਿਲੀ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਇਸ ਲਈ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਕਾਂਗਰਸ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਇਕਬਾਲ ਸਿੰਘ ਨੰਬਰਦਾਰ ਮਾਹਲਾ ਕਲਾਂ, ਹਰਦੀਪ ਸਿੰਘ ਸਾਬਕਾ ਸਰਪੰਚ ਨਾਥੇਵਾਲਾ, ਦਲਜੀਤ ਸਿੰਘ ਸਰਪੰਚ ਛੋਟਾ ਘਰ, ਬਲਵਿੰਦਰ ਸਿੰਘ ਨੰਬਰਦਾਰ ਮਾਹਲਾ ਖ਼ੁਰਦ, ਸ਼ੇਰ ਸਿੰਘ ਛੋਟਾ ਘਰ, ਗੁਰਪ੍ਰੀਤ ਸਿੰਘ ਮਾਹਲਾ ਖ਼ੁਰਦ, ਗੁਰਦਾਸ ਸਿੰਘ ਸਾਬਕਾ ਸਰਪੰਚ ਭਲੂਰ, ਨਿਰਮਲ ਸਿੰਘ ਨਾਥੇਵਾਲਾ ਅਤੇ ਜੱਜ ਸਿੰਘ ਸਾਬਕਾ ਸਰਪੰਚ ਹਰੀਏ ਵਾਲਾ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਵਿੰਦਰ ਸਿੰਘ ਝੰਡੇਆਣਾ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਬਣੇ ਅਗਲੀ ਖ਼ਬਰ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ
Ad Position 24
No active advertisement