02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਬਹਾਲ ਕਰਾਉਣ ਲਈ ਆਪਣੇ ਆਪ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ-ਵਾਤਾਵਰਨ ਪ੍ਰੇਮੀ ਤੇ ਉੱਘੇ ਸਿੱਖ ਚਿੰਤਕ ਚੰਦ ਸਿੰਘ ਵੈਰੋਕੇ

Ad Position 21
No active advertisement
ਅਜੀਤ ਡੈਸਕ 29-06-2026
ਸਮਾਲਸਰ, 28 ਜੂਨ (ਗੁਰਜੰਟ ਕਲਸੀ ਲੰਡੇ)-’ਮੈ ਸਿੱਖ ਧਰਮ ਦੀ ਮਰਯਾਦਾ ਦੀ ਬਹਾਲੀ ਅਤੇ ਸਿਰਸਾ ਸਾਧ ਦਾ 2007 ‘ਚੋ ਵਿਰੋਧ ਕੀਤਾ ਪਰ ਬਾਦਲ ਸਰਕਾਰ ਨੇ ਤੁਰੰਤ ਮੈਨੂੰ ਬਾਘਾ ਪੁਰਾਣੇ ਪੁਲਿਸ ਸਟੇਸ਼ਨ ‘ਚੋ ਵੱਖਵਾਦੀ ਘੋਸ਼ਿਤ ਕਰਵਾ ਦਿੱਤਾ। ਉਸੇ ਤਰਜ਼ ‘ਤੇ ਅੱਜ ਅਕਾਲ ਤਖਤ ਸਾਹਿਬ ਦੇ ਸਿਧਾਂਤ ਬਚਾਉਣ ਦੀ ਨਿਗੂਣੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਗੱਲ ਉੱਘੇ ਸਮਾਜ ਸੇਵਕ, ਵਾਤਾਵਰਨ ਪ੍ਰੇਮੀ ਅਤੇ ਸਿੱਖ ਚਿੰਤਕ ਚੰਦ ਸਿੰਘ ਵੈਰੋਕੇ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਆਖਿਆ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਅਕਾਲ ਤਖਤ ਸਥਿਰ ਹੈ। ਅੱਜ ਲੋੜ ਹੈ ਅਕਾਲ ਤਖਤ ਦੇ ਸਿਧਾਂਤ ਸਥਿਰ ਕਰਨ ਦੀ। ਮੈਂ ਅਕਾਲ ਤਖਤ ਦੇ ਜਥੇਦਾਰ ਦਾ ਨਾ ਵਿਰੋਧੀ ਹਾਂ ਤੇ ਨਾ ਹੀ ਹਮਾਇਤੀ। ਇਸੇ ਤਰਾਂ ਨਾ ਮੁਖ ਮੰਤਰੀ ਭਗਵੰਤ ਮਾਨ ਦਾ ਵਿਰੋਧੀ ਹਾਂ ਤੇ ਨਾ ਹੀ ਹਮਾਇਤੀ ਹਾਂ। ਮੈ ਅਕਾਲ ਤਖਤ ਸਾਹਿਬ ਅਤੇ ਭਗਵੰਤ ਮਾਨ ਸਰਕਾਰ ਦਾ ਟਕਰਾ ਖ਼ਤਮ ਕਰਾਉਣ ਤੇ ਅਕਾਲ ਤਖਤ ਸਾਹਿਬ ਦੀ ਮਰਯਾਦਾ ਬਹਾਲ ਕਰਾਉਣ ਲਈ ਆਪਣੇ ਆਪ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਦਿਹਾਤੀ ਸਪਲਾਈ ਦੇ ਅਣ-ਐਲਾਨੇ ਪਾਵਰ ਕੱਟ ਤੁਰੰਤ ਬੰਦ ਕੀਤੇ ਜਾਣ-ਬਹਿਰਾਮ ਕੇ, ਗਿੱਲ, ਰੰਡਿਆਲਾ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਬੀ.ਕੇ.ਯੂ. ਤੋਤੇ ਵਾਲਾ ਦੇ ਆਗੂਆਂ ਨਾਲ ਕੀਤੀ ਅਹਿਮ ਮੀਟਿੰਗ
Ad Position 24
No active advertisement