02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਮਾਲਵਾ ਜੋਨ ਪੰਜਾਬ ਦੀ ਟੀਮ ਨੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 29-06-2026
ਸਮਾਲਸਰ, 28 ਜੂਨ (ਗੁਰਜੰਟ ਕਲਸੀ ਲੰਡੇ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਮਾਲਵਾ ਜੋਨ ਪੰਜਾਬ ਦੀ ਟੀਮ ਵਲੋਂ ਸੰਸਾਰ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ (ਮੈਂਬਰ ਰਾਜ ਸਭਾ) ਨਾਲ ਉਨ੍ਹਾਂ ਦੀ ਸੀਚੇਵਾਲ ਵਾਲੀ ਕੁਟੀਆ ਵਿਚ ਮੁਲਾਕਾਤ ਕੀਤੀ ਗਈ। ਇਸ ਮੌਕੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਬਾਬੇ ਨਾਲ ਬਹੁਤ ਹੀ ਖੁੱਲ ਕੇ ਵਿਚਾਰਾਂ ਹੋਈਆਂ। ਬਾਬੇ ਨੂੰ ਦੱਸਿਆ ਗਿਆ ਕਿ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੁਨੀਆ ਭਰ ਵਿਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹਨ । ਉਨ੍ਹਾਂ ਦੀ ਭਾਰਤ/ਪੰਜਾਬ ਵਿਚ ਕੰਮ ਕਰਦੀ ਟੀਮ ਭਾਰਤ ਦੇ ਪ੍ਰਧਾਨ ਉੱਘੇ ਸਮਾਜ ਸੇਵੀ ਅਤੇ ਨਾਮੀ ਕਾਰੋਬਾਰੀ ਸਤਬੀਰ ਸਿੰਘ ਸਿਫ਼ਰ, ਦਲਜੀਤ ਸਿੰਘ ਗੈਦੂ ਮੀਤ ਪ੍ਰਧਾਨ ਭਾਰਤ, ਪੰਜਾਬ ਪ੍ਰਧਾਨ ਦਲਬੀਰ ਸਿੰਘ ਰਿਆੜ ਅਤੇ ਮਾਲਵਾ ਜੋਨ ਪੰਜਾਬ ਦੇ ਪ੍ਰਧਾਨ ਰਾਜਵੀਰ ਸਿੰਘ ਭਲੂਰੀਆ ਦੀ ਅਗਵਾਈ ਵਿਚ ਪੂਰੀ ਸ਼ਿੱਦਤ ਨਾਲ ਮਿਹਨਤ ਕੀਤੀ ਜਾ ਰਹੀ ਹੈ। ਇਸ ਮੌਕੇ ਟੀਮ ਮੈਂਬਰਾਂ ਨੇ ਬਾਬੇ ਤੋਂ ਸਹਿਯੋਗ ਵਾਸਤੇ ਬੇਨਤੀ ਕੀਤੀ ਤਾਂ ਬਾਬਾ ਨੇ ਕਿਹਾ ਕਿ ਪੰਜਾਬ, ਪੰਜਾਬੀਅਤ ਦੀ ਸੇਵਾ ਵਾਸਤੇ ਉਹ ਹਮੇਸ਼ਾ ਤਿਆਰ ਹਨ ਅਤੇ ਆਪਣੇ ਵਲੋਂ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਉੱਘੇ ਲੇਖਕ ਡਾ. ਸਾਧੂ ਰਾਮ ਲੰਗੇਆਣਾ ਦੀ ਦਸਵੀਂ ਪੁਸਤਕ ‘’ਚਿੜੀਆਂ ਬੋਲ ਪਈਆਂ’’ ਬਾਬਾ ਨੂੰ ਭੇਟ ਕੀਤੀ ਗਈ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਭਾਰਤ ਦੇ ਅਹੁਦੇਦਾਰ ਸੋਹਣ ਸਿੰਘ ਗੈਦੂ, ਦਰਸ਼ਨ ਸਿੰਘ ਦੁਸਾਂਝ, ਸਾਧੂ ਰਾਮ ਲੰਗੇਆਣਾ, ਰਾਜਵੀਰ ਸੰਧੂ, ਗੁਰਜੰਟ ਕਲਸੀ ਲੰਡੇ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਗਗਨਦੀਪ ਨਿਹਾਲ ਸਿੰਘ ਵਾਲਾ ਵਲੋਂ ਵੋਟਰ ਵੈਰੀਫਿਕੇਸ਼ਨ ਵੰਡਣ ਦੀ ਪ੍ਰਕਿਰਿਆ ਅਤੇ ਪੋਲਿੰਗ ਬੂਥਾਂ ਦੀ ਕੀਤੀ ਚੈਕ... ਅਗਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਇਕੋਤਰੀ ਸਮਾਗਮਾਂ ਦੀ ਹੋਈ ਆਰੰਭਤਾ
Ad Position 24
No active advertisement