02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਇਕੋਤਰੀ ਸਮਾਗਮਾਂ ਦੀ ਹੋਈ ਆਰੰਭਤਾ

Ad Position 21
No active advertisement
ਅਜੀਤ ਡੈਸਕ 29-06-2026
ਬੱਧਨੀ ਕਲਾਂ, 28 ਜੂਨ (ਸੰਜੀਵ ਕੋਛੜ)-ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ ਵਿਖੇ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ਅਤੇ ਬਾਬਾ ਗੁਰਬਖ਼ਸ਼ ਸਿੰਘ ਦੀ ਅਗਵਾਈ ਹੇਠ ਇਕੋਤਰੀ ਸਮਾਗਮਾਂ ਦੀ ਆਰੰਭਤਾ ਹੋਈ, ਅਰਦਾਸ ਕਰਨ ਉਪਰੰਤ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਨੇ ਵੱਡੀ ਗਿਣਤੀ ‘ਚ ਇਕੱਤਰ ਹੋਈਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਜਿੱਥੇ ਸਭ ਧਰਮਾਂ ਦਾ ਸਤਿਕਾਰ ਕਰਨ, ਵਾਹਿਗੁਰੂ ਦਾ ਜਾਪੁ ਕਰਨ, ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਗੁਰ ਦੇ ਲੜ ਲੱਗ ਕੇ ਗੁਰੂ ਘਰਾਂ ‘ਚ ਸੇਵਾ ਕਰਨ ਨਾਲ ਸਭ ਦੁੱਖ ਦੂਰ ਹੋ ਜਾਂਦੇ ਹਨ। ਇਸ ਮੌਕੇ ਬਾਬਾ ਗੁਰਬਖ਼ਸ਼ ਸਿੰਘ ਨੇ ਆਪਣੀ ਮਧੁਰ ਆਵਾਜ਼ ਰਾਹੀਂ ਕਥਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ, ਹੋਰਨਾਂ ਠਾਠਾਂ, ਸੰਪਰਦਾਇ ਤੋਂ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਨੇ ਵੀ ਸ਼ਬਦ ਕੀਰਤਨ ਰਾਹੀਂ ਜਿੱਥੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ ਉੱਥੇ ਹੀ ਬੱਧਨੀ ਕਲਾਂ ਵਾਲੇ ਬਾਬਾ ਜੀ ਵਲੋਂ ਕੀਤੇ ਜਾ ਰਹੇ ਸਿੱਖੀ ਦੇ ਪ੍ਰਚਾਰ ਦੀ ਭਰਪੂਰ ਸ਼ਲਾਘਾ ਕੀਤੀ। ਸਟੇਜ ਦਾ ਸੰਚਾਲਨ ਬਾਖ਼ੂਬੀ ਨਿਭਾਉਂਦਿਆਂ ਭਾਈ ਸਤਪਾਲ ਸਿੰਘ ਨੇ ਅਨੰਦ ਈਸ਼ਵਰ ਦਰਬਾਰ ਠਾਠ ‘ਚ ਚੱਲ ਰਹੇ ਧਾਰਮਿਕ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਜੂਨ ਤੋਂ ਲੈ ਕੇ 28 ਜੁਲਾਈ ਤੱਕ ਸਰਬੱਤ ਦੇ ਭਲੇ ਲਈ ਅਖੰਡ ਪਾਠਾਂ ਦੀਆਂ ਇਕੋਤਰੀਆਂ ਦੇ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 28 ਜੂਨ ਦਿਨ ਐਤਵਾਰ ਨੂੰ ਅਖੰਡ ਪਾਠਾਂ ਦੀਆਂ ਲੜ੍ਹੀਆਂ ਦੀ ਆਰੰਭਤਾ ਕੀਤੀ ਗਈ ਹੈ ਅਤੇ 28 ਜੁਲਾਈ ਦਿਨ (13 ਸਾਵਣ) ਦਿਨ ਮੰਗਲਵਾਰ ਨੂੰ ਸੰਪੂਰਨ ਸਮਾਪਤੀ ਹੋਵੇਗੀ, ਇਸ ਦੌਰਾਨ 5 ਜੁਲਾਈ, 12 ਜੁਲਾਈ, 19 ਜੁਲਾਈ ਅਤੇ 26 ਜੁਲਾਈ (ਚਾਰੇ ਐਤਵਾਰਾਂ) ਨੂੰ ਸਵੇਰ 9 ਤੋਂ 1 ਵਜੇ ਤੱਕ ਧਾਰਮਿਕ ਦੀਵਾਨ ਸਜਾਇਆ ਜਾਵੇਗਾ ਜਿਸ ਵਿਚ ਬੱਧਨੀ ਕਲਾਂ ਵਾਲੇ ਮਹਾਂਪੁਰਖ ਬਾਬਾ ਜ਼ੋਰਾ ਸਿੰਘ ਜਿੱਥੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ, ਉੱਥੇ ਹੀ ਬਾਬਾ ਗੁਰਬਖ਼ਸ਼ ਸਿੰਘ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ, ਨਾਨਕਸਰ, ਹੋਰਨਾਂ ਠਾਠਾਂ, ਸੰਪਰਦਾਇ ਤੋਂ ਪਹੁੰਚੇ ਹੋਏ ਸੰਤ ਮਹਾਪੁਰਸ਼ਾਂ ਵੀ ਕਥਾ ਕੀਰਤਨ ਰਾਹੀਂ ਆਪਣੀ ਹਾਜ਼ਰੀ ਲਗਵਾਉਣਗੇ। ਇਸ ਤੋਂ ਇਲਾਵਾ 14 ਜੁਲਾਈ ਦਿਨ ਮੰਗਲਵਾਰ ਨੂੰ ਮੱਸਿਆ ਵਾਲੇ ਦਿਨ ਵੀ ਵਿਸ਼ੇਸ਼ ਤੌਰ ‘ਤੇ ਦੀਵਾਨ ਸਜਾਇਆ ਜਾਵੇਗਾ। ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਇਨ੍ਹਾਂ ਧਾਰਮਿਕ ਸਮਾਗਮਾਂ ‘ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪਹੁੰਚੇ ਸੰਤਾਂ ਮਹਾਂਪੁਰਸ਼ਾਂ, ਵਿਦਵਾਨਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਬਾਬਾ ਜ਼ੋਰਾ ਸਿੰਘ, ਬਾਬਾ ਗੁਰਬਖ਼ਸ਼ ਸਿੰਘ ਅਤੇ ਬਾਬਾ ਜਗਤਾਰ ਸਿੰਘ ਨੇ ਸਿਰੋਪਾਉ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਜਗਤਾਰ ਸਿੰਘ, ਜਗਜੀਤ ਸਿੰਘ ਜੱਜੀ ਮੁੱਖ ਸੇਵਾਦਾਰ ਦਿੱਲੀ ਠਾਠ, ਗੁਰਸੇਵਕ ਸਿੰਘ ਉੱਭੀ ਲੁਧਿਆਣਾ, ਭਾਈ ਜਰਨੈਲ ਸਿੰਘ, ਮੇਜਰ ਸਿੰਘ ਢਿੱਲੋਂ ਮੈਂਬਰ ਐਸ.ਜੀ.ਪੀ.ਸੀ. ਰਾਮਪੁਰਾ ਫੂਲ, ਜਰਨੈਲ ਸਿੰਘ ਜੱਜ ਫ਼ਿਰੋਜਪੁਰ, ਬਾਬਾ ਰਜਨੀਸ਼ ਸਿੰਘ ਨੱਥੂਮਾਜਰਾ, ਪ੍ਰੋ. ਜਗਰੂਪ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇੰਚਾਰਜ ਪੰਜ ਪਿਆਰੇ ਸਾਹਿਬਾਨ, ਭਾਈ ਦਿਲਬਾਗ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਜਗਦੀਪ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਜਗਤਾਰ ਸਿੰਘ ਵੰਡਾਲੀ, ਮੁਖਤਿਆਰ ਸਿੰਘ ਵਿਰਦੀ ਲੁਧਿਆਣਾ, ਹਰਜੀਤ ਸਿੰਘ ਅੰਮ੍ਰਿਤਸਰ, ਸੁਖਜੀਤ ਸਿੰਘ, ਇਕਬਾਲ ਸਿੰਘ ਹੀਰਾ, ਨਿਰਮਲ ਸਿੰਘ ਖੰਨਾ, ਜਸਵਿੰਦਰ ਸਿੰਘ ਖ਼ਾਲਸਾ, ਕੁਲਦੀਪ ਸਿੰਘ ਟਿੱਕਾ, ਮਨਜਿੰਦਰ ਸਿੰਘ ਰਾਜਗੜ੍ਹ, ਬੰਟੀ ਮੋਗਾ, ਡਾ. ਅਵਤਾਰ ਸਿੰਘ ਦੇਵਗਨ, ਅਮਨਦੀਪ ਸਿੰਘ ਦੀਪ, ਲਖਵੀਰ ਸਿੰਘ ਰੱਤੀ ਰੋੜੀ, ਗੁਰਜੀਤ ਸਿੰਘ ਕਾਲਾ, ਦਰਸ਼ਨ ਸਿੰਘ ਮੋਗਾ, ਸਤਿੰਦਰ ਸਿੰਘ ਮੋਗਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਮਾਲਵਾ ਜੋਨ ਪੰਜਾਬ ਦੀ ਟੀਮ ਨੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾ... ਅਗਲੀ ਖ਼ਬਰ ਯੂਰੀਏ ਕਾਰਨ ਅਮੋਨੀਆ ਗੈਸ ਵਾਤਾਵਰਨ ਵਿਚ ਫੈਲਣ ਪ੍ਰਤੀ ਪੰਜਾਬ ਸਰਕਾਰ ਦੀ ਚੁੱਪੀ ਲੋਕਾਂ ਦੇ ਭਵਿੱਖ ਲਈ ਨੁਕਸਾਨਦੇਹ-ਧੀਮਾਨ...
Ad Position 24
No active advertisement