02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਯੂਰੀਏ ਕਾਰਨ ਅਮੋਨੀਆ ਗੈਸ ਵਾਤਾਵਰਨ ਵਿਚ ਫੈਲਣ ਪ੍ਰਤੀ ਪੰਜਾਬ ਸਰਕਾਰ ਦੀ ਚੁੱਪੀ ਲੋਕਾਂ ਦੇ ਭਵਿੱਖ ਲਈ ਨੁਕਸਾਨਦੇਹ-ਧੀਮਾਨ

Ad Position 21
No active advertisement
ਅਜੀਤ ਡੈਸਕ 29-06-2026

ਹੁਸ਼ਿਆਰਪੁਰ, 28 ਜੂਨ (ਨਰਿੰਦਰ ਸਿੰਘ ਬੱਡਲਾ)-ਰਸਾਇਣਿਕ ਤੱਤ ਭਾਵੇਂ ਮਨੁੱਖ ਲਈ ਲੋੜੀਂਦੇ ਹਨ, ਪਰ ਕਿਸੇ ਲਿਮਟ ਤੱਕ, ਜਦੋਂ ਕੋਈ ਵੀ ਰਸਾਇਣਿਕ ਤੱਤ ਲੋੜ ਤੋਂ ਜ਼ਿਆਦਾ ਵਰਤੇ ਜਾਂਦੇ ਹਨ ਤਾਂ ਵਿਨਾਸ਼ ਪੱਕਾ ਹੈ। ਅੱਜ ਜਿਸ ਤਰ੍ਹਾਂ ਸਾਡੀ ਹਵਾ, ਪਾਣੀ, ਮਿੱਟੀ ਤੇ ਭੋਜਨ ਪਦਾਰਥ ਜ਼ਹਿਰੀਲੇ ਹੋ ਰਹੇ ਹਨ, ਇਸ ਦਾ ਬੁਰਾ ਪ੍ਰਭਾਵ ਬੱਚਿਆਂ, ਪੰਛੀਆਂ, ਆਮ ਲੋਕਾਂ, ਦੁਧਾਰੂ ਜਾਨਵਰਾਂ ਤੇ ਪਾਣੀ ਵਿਚ ਹਰ ਜੀਵ ਜੰਤੂ ਦਾ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਸਭ ਲਈ ਸਰਕਾਰਾਂ ਦੀਆਂ ਅਣਗਹਿਲੀਆਂ ਜ਼ੁੰਮੇਵਾਰ ਹਨ ਤੇ ਜੇਕਰ ਇਹੀ ਵਰਤਾਰਾ ਲਗਾਤਾਰ ਜਾਰੀ ਰਿਹਾ ਤਾਂ ਪੰਜਾਬ ਪੂਰੀ ਤਰ੍ਹਾਂ ਰੋਗੀ ਬਣਾ ਜਾਵੇਗਾ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪੰਜਾਬ ਸਰਕਾਰ ਦੇ ਵਾਤਾਵਰਨ ਮੰਤਰਾਲੇ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ ਦੀਆਂ ਅਣਗਹਿਲੀਆਂ ਪ੍ਰਤੀ ਲੋਕਾਂ ਦੇ ਜੀਵਨ ਵਿਚ ਘੁਲ ਰਹੀਆਂ ਜ਼ਹਿਰਾਂ ਪ੍ਰਤੀ ਚੁੱਪੀ ਸਾਧਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਸੱਚਾਈ ਹੈ ਕਿ ਸਰਕਾਰਾਂ ਦੀਆਂ ਅਣਗਹਿਲੀਆਂ ਹੀ ਪੰਜਾਬ ਨੂੰ ਤਬਾਹੀ ਵੱਲ ਲਿਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਖੇਤਾਂ ਵਿਚ ਯੂਰੀਏ ਵਰਤੋਂ ਹੁੰਦੀ ਹੈ ਤੇ ਉਹ ਤੇਜ਼ ਘੁਲ਼ਨਸ਼ੀਲ ਹੁੰਦਾ ਹੈ ਤਾਂ ਉਸ ਦੀ ਰਸਾਇਣਿਕ ਕਿਰਿਆ ਵਿਚੋਂ ਅਮੋਨੀਆ ਗੈਸ ਪੈਦਾ ਹੁੰਦੀ ਹੈ। ਧੀਮਾਨ ਨੇ ਦੱਸਿਆ ਕਿ ਕਿਸਾਨਾਂ ਵਲੋਂ ਖੇਤਾਂ ’ਚ ਵਰਤਿਆ ਜਾ ਰਿਹਾ ਯੂਰੀਆ ਜਦੋਂ ਖੇਤਾਂ ਵਿਚ ਖੜ੍ਹੇ ਪਾਣੀ ਵਿਚ ਘੁਲਦਾ ਹੈ ਤਾਂ ਉਸ ਕਿਰਿਆ ਨਾਲ ਅਮੋਨੀਆ ਗੈੱਸ ਪੈਦਾ ਹੁੰਦੀ ਹੈ ਪਰ ਅਮੋਨੀਆ ਸਾਡੇ ਸਭ ਲਈ ਵਿਨਾਸ਼ ਕਾਰੀ ਹੈ। ਉਨ੍ਹਾਂ ਦੱਸਿਆ ਕਿ ਅਮੋਨੀਆ ਗੈੱਸ ਦੇ ਲੱਛਣਾਂ ਦਾ ਪ੍ਰਭਾਵ ਫੇਫੜਿਆਂ, ਸਾਹ ਦੀ ਕਿਰਿਆ, ਅੱਖਾਂ, ਕੈਂਸਰ, ਦਮਾ ਆਦਿ ਬਿਮਾਰੀਆਂ ਨੂੰ ਫੈਲਾਉਣ ਲਈ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਤੁਰੰਤ ਝੋਨੇ ਇਸ ਚੱਕਰ ਵਿਚੋਂ ਬਾਹਰ ਕੱਢਣ ਦੀ ਲੋੜ ਹੈ। ਧੀਮਾਨ ਨੇ ਲੋਕਾਂ ਅਪੀਲ ਕੀਤੀ ਕਿ ਵਾਤਾਵਰਨ ਵਿਚ ਘੁਲ ਰਹੀਆਂ ਜ਼ਹਿਰਾਂ ਤੇ ਰਸਾਇਣਿਕ ਤੱਤਾਂ ਦੀ ਵੱਧ ਰਹੀ ਵਰਤੋਂ ਦੇ ਵਿਰੁੱਧ ਲਾਮਬੰਦ ਹੋਣ ਤੇ ਮੁਫ਼ਤ ਖੋਰੀਆਂ ਨੀਤੀਆਂ ਦੀ ਥਾਂ ਜੀਵਨ ਦੀ ਸਥਿਰਤਾ ਵੱਲ ਤੇ ਰੁਜ਼ਗਾਰ ਵੱਲ ਧਿਆਨ ਦਿੱਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਇਕੋਤਰੀ ਸਮਾਗਮਾਂ ਦੀ ਹੋਈ ਆਰੰਭਤਾ ਅਗਲੀ ਖ਼ਬਰ ਜ਼ਿਲ੍ਹੇ ਵਿਚ ਇੰਟੈਂਸੀਫਾਈਡ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ
Ad Position 24
No active advertisement