02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਨੌਸ਼ਹਿਰਾ ਪੱਤਣ ਦੀ ਜ਼ਮੀਨ ਨੂੰ ਦਰਿਆ ਬੁਰਦ ਤੋਂ ਬਚਾਉਣ ਲਈ ਸਰਕਾਰ ਨੇ 4 ਕਰੋੜ ਦੀ ਰਕਮ ਕੀਤੀ ਜਾਰੀ - ਸਰਬਜੋਤ ਸਿੰਘ ਸਾਬੀ

ਨੌਸ਼ਹਿਰਾ ਪੱਤਣ, 1 ਅਗਸਤ (ਗੁਰਜੀਤ ਸਿੰਘ ਭੰਮਰਾ)- ਮੁਕੇਰੀਆਂ ਦੇ ਕਸਬਾ ਨੌਸ਼ਹਿਰਾ ਪੱਤਣ ਵਿਖੇ ਹਲਕਾ ਇੰਚਾਰਜ ‘ਆਪ’ ਸ. ਸਰਬਜੋਤ ਸਿੰਘ ਸਾਬੀ ਵਲੋਂ ਲੋਕ ਮਿਲਣੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 02-08-2026
ਨੌਸ਼ਹਿਰਾ ਪੱਤਣ, 1 ਅਗਸਤ (ਗੁਰਜੀਤ ਸਿੰਘ ਭੰਮਰਾ)- ਮੁਕੇਰੀਆਂ ਦੇ ਕਸਬਾ ਨੌਸ਼ਹਿਰਾ ਪੱਤਣ ਵਿਖੇ ਹਲਕਾ ਇੰਚਾਰਜ ‘ਆਪ’ ਸ. ਸਰਬਜੋਤ ਸਿੰਘ ਸਾਬੀ ਵਲੋਂ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਕਸਬਾ ਨੌਸ਼ਹਿਰਾ ਪੱਤਣ ਦੀ ਜ਼ਮੀਨ ਨੂੰ ਦਰਿਆ ਬੁਰਦ ਤੋਂ ਬਚਾਉਣ ਲਈ ਪੰਜਾਬ ਸਰਕਾਰ ਵਲੋਂ 4 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਹੈ ਅਤੇ ਹੁਣ ਦਰਿਆ ਕੰਡੇ ਜਲਦ ਹੀ ਪੱਕੇ ਪੱਥਰਾਂ ਦੇ ਸਟੱਡ ਬਣਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਜੋ ਕੰਮ ਕੀਤੇ ਹਨ ਉਹ ਕਿਸੇ ਹੋਰ ਪਾਰਟੀ ਦੀ ਸਰਕਾਰ ਨਹੀਂ ਕਰ ਸਕੀ। ਇਸ ਮੌਕੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਤੇ ਸਾਬਕਾ ਸਰਪੰਚ ਬਲਵੀਰ ਸਿੰਘ ਟੀਟਾ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਵਲੋਂ ਜਿੱਥੇ ਸਰਬਜੋਤ ਸਿੰਘ ਸਾਬੀ ਦਾ ਭਰਵਾਂ ਸਵਾਗਤ ਕੀਤਾ ਉੱਥੇ ਪਿੰਡ ਦੀਆਂ ਹੋਰ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਜਗਵੀਰ ਸਿੰਘ, ਲੰਬੜਦਾਰ ਬਲਜੀਤ ਸਿੰਘ, ਮੋਹਨ ਸ਼ਰਮਾ, ਕੁਲਜੀਤ ਸਿੰਘ ਗੋਲਡੀ, ਕੁਲਵੀਰ ਸਿੰਘ ਸੈਣੀ, ਕੁਲਬੀਰ ਸਿੰਘ ਬੱਬਾ, ਐਮ. ਸੀ. ਸ਼ਮਸ਼ੇਰ ਸਿੰਘ ਸ਼ੇਰਾ ਚੱਕ, ਜੋਗਿੰਦਰ ਸਿੰਘ ਸੈਣੀ, ਮੈਂਬਰ ਪੰਚਾਇਤ ਦਰਸ਼ਨ ਸਿੰਘ, ਸੋਨੂੰ ਕਾਲ ਕੱਟ, ਸਰੂਪ ਸਿੰਘ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਬਣਨ ’ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਕੇ ਪੰਜਾਬ ਨਸ਼ਾ ਮੁਕਤ ਕੀਤਾ ਜਾਵੇਗਾ - ਬਾਪੂ ਤਰਸੇਮ ਸਿੰਘ ਅਗਲੀ ਖ਼ਬਰ ਚੱਬੇਵਾਲ ’ਚ ਫਿਰ ਕਿਸਾਨਾਂ ਦੀਆਂ ਚਾਰ ਸਬਮਰਸੀਬਲ ਮੋਟਰਾਂ ਤੋਂ ਤਾਰਾਂ ਚੋਰੀ
Ad Position 24
No active advertisement