ਧਰਮਕੋਟ, 30 ਜੂਨ (ਪਰਮਜੀਤ ਸਿੰਘ)-ਬਿਜਲੀ ਦੇ ਲੱਗ ਰਹੇ ਅਣਅਲਾਨੇ ਕੱਟਾਂ ਤੋਂ ਦੁਖੀ ਕਿਸਾਨ ਵੀਰਾਂ ਵਲੋਂ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਧਰਮਕੋਟ ਬਿਜਲੀ ਦਫਤਰ ਅੱਗੇ ਰੋਸ ਧਰਨਾ ਲਾਇਆ ਗਿਆ| ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮ ਕੇ ਅਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਜੀਂਦੜਾ ਅਤੇ ਜਸਵਿੰਦਰ ਸਿੰਘ ਤਹਿਸੀਲ ਪ੍ਰਧਾਨ ਪੈ੍ੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਬਾਰੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਤੋਂ ਇਹ ਵਾਅਦੇ ਝੂਠੇ ਸਾਬਤ ਹੋਏ ਹਨ| ਉਨ੍ਹਾਂ ਕਿਹਾ ਅਤਿ ਦੀ ਪੈ ਰਹੀ ਗਰਮੀ ਵਿਚ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਬਿਜਲੀ ਨਾ ਆਉਣ ਕਾਰਨ ਇਕੱਲੇ ਝੋਨੇ ਦੀ ਨਹੀਂ ਬਲਕਿ ਹਰਾ ਚਾਰਾ, ਕਮਾਦ, ਮੱਕੀ, ਸਬਜ਼ੀਆਂ ਸੁੱਕ ਰਹੀਆਂ ਹਨ| ਕਿਸਾਨਾਂ ਵੀਰਾਂ ਵਲੋਂ ਦੁਖੀ ਹੋ ਕੇ ਅੱਜ ਧਰਮਕੋਟ ਵਿਖੇ ਬਿਜਲੀ ਦਫਤਰ ਸਾਹਮਣੇ ਰੋਸ ਧਰਨਾ ਲਾਇਆ ਗਿਆ| ਇਸ ਸਮੇਂ ਬਲਰਾਮ ਸਿੰਘ, ਮੋਹਨ ਸਿੰਘ, ਦਲੀਪ ਸਿੰਘ, ਬਾਜ਼ ਸਿੰਘ, ਡਾ. ਬਚਿੱਤਰ ਸਿੰਘ, ਸੁਖਦੇਵ ਸਿੰਘ, ਕਰਤਾਰ ਸਿੰਘ ਢੋਲੇਵਾਲਾ, ਰਾਜਵਿੰਦਰ ਸਿੰਘ, ਮੁਖਤਿਆਰ ਸਿੰਘ, ਜੋਗਾ ਸਿੰਘ ਬਹਿਰਾਮ ਕੇ, ਰਸ਼ਪਾਲ ਸਿੰਘ, ਗੁਰਮੁਖ ਸਿੰਘ, ਹਰਨੇਕ ਸਿੰਘ, ਹਰਭਜਨ ਸਿੰਘ, ਗੁਲਵੰਤ ਸਿੰਘ, ਸੁਬੇਗ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ ਜੀਂਦੜਾ, ਫਕੀਰ ਸਿੰਘ, ਬਲਵਿੰਦਰ ਸਿੰਘ ਅਮੀਵਾਲ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਕੋਮਲ ਸਿੰਘ, ਸੁਖਮੰਦਰ ਸਿੰਘ ਸੋਨੀ, ਬੂਟਾ ਸਿੰਘ, ਮੇਜਰ ਸਿੰਘ, ਕੇਵਲ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ|