06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਵਾਰਡ ਨੰਬਰ 9, 10 ’ਚ ਲੋਕ ਮਿਲਣੀ ਦੌਰਾਨ ਉਮੜਿਆ ਲੋਕਾਂ ਦਾ ਜਨ ਸੈਲਾਬ

Ad Position 21
No active advertisement
ਅਜੀਤ ਡੈਸਕ 01-07-2026
ਧਰਮਕੋਟ, 30 ਜੂਨ (ਪਰਮਜੀਤ ਸਿੰਘ)-ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਮੌਕੇ ‘ਤੇ ਸੁਣਨ ਦੇ ਉਦੇਸ਼ ਨਾਲ ਵਾਰਡ ਨੰਬਰ ਨੰਬਰ 9 ਅਤੇ 10 ਵਿਚ ਲੋਕ ਮਿਲਣੀ ਪ੍ਰੋਗਰਾਮ ਗੁਰਮੀਤ ਮੁਖੀਜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਵਾਰਡ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਗੁਰਮੀਤ ਮੁਖੀਜਾ ਦੇ ਪਰਿਵਾਰ ਨਾਲ ਆਪਣੀ ਨੇੜਤਾ ਮੁਹੱਬਤ ਦਾ ਇਜ਼ਹਾਰ ਕੀਤਾ ਵਾਰਡ ਨਿਵਾਸੀਆਂ ਵਲੋਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਪ੍ਰਤੀ ਆਪਣਾ ਭਰਪੂਰ ਸਮਰਥਨ ਪ੍ਰਗਟਾਇਆ। ਪ੍ਰੋਗਰਾਮ ਦੌਰਾਨ ਲੋਕਾਂ ਦਾ ਉਤਸ਼ਾਹ ਅਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਦੇ ਵਿਚ ਆਈਆਂ ਹੋਈਆਂ ਬੀਬੀਆਂ ਬਜ਼ੁਰਗਾਂ ਅਤੇ ਨੌਜਵਾਨਾਂ ਦਾ ਗੁਰਮੀਤ ਮੁਖੀਜਾ ਨੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਹੋਇਆਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਾਰਡ ਨਿਵਾਸੀਆਂ ਦਾ ਪਿਛਲੇ 40 ਸਾਲਾਂ ਤੋਂ ਤੁਹਾਡਾ ਸਾਡਾ ਪਰਿਵਾਰ ਨਾਲ ਪਿਆਰ ਦਾ ਰਿਸ਼ਤਾ ਹੈ। ਮੁਖੀਜਾ ਨੇ ਕਿਹਾ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਕਿਸੇ ਨੇ ਅੱਜ ਤੱਕ ਧਰਮਕੋਟ ਦੇ ਵਿਚ ਫਾਇਰ ਬ੍ਰਿਗੇਡ ਦੀ ਸਹੂਲਤ ਨਹੀਂ ਲਿਆਂਦੀ, ਉਹ ਵੀ ਸਾਡੇ ਵਿਧਾਇਕ ਨੇ ਸਭ ਤੋਂ ਪਹਿਲਾਂ ਇਹ ਕਦਮ ਚੁੱਕਿਆ ਆਪਾਂ ਨੂੰ ਪਤਾ ਜਦੋਂ ਵੀ ਕੋਈ ਮੁਸੀਬਤ ਜਾਂ ਅੱਗ ਦੀ ਲਪੇਟ ਆ ਜਾਂਦੇ ਸੀ ਤਾਂ ਆਪਾਂ ਨੂੰ ਮੋਗਾ ਤੋਂ ਫਾਇਰ ਬ੍ਰਿਗੇਡ ਦੀ ਸਹਾਇਤਾ ਲੈਣੀ ਪੈਂਦੀ ਸੀ। ਇਸੇ ਤਰ੍ਹਾਂ ਤੁਸੀਂ ਢੋਲੇ ਵਾਲਾ ਰੋਡ ਦੇਖ ਲਓ, ਮਹੱਲਾ ਕਲੀਨਿਕ ਦੇਖ ਲਓ, ਵੱਡੇ ਸਰਕਾਰੀ ਹਸਪਤਾਲ ਦਾ ਕਾਇਆ ਕਲਪ ਵਿਧਾਇਕ ਨੇ ਕੀਤਾ ਜਿਸ ਨੂੰ ਕਿ 50 ਬਿਸਤਰਿਆਂ ਦਾ ਬਣਾਉਣ ਦਾ ਉਦਘਾਟਨ ਵੀ ਮੁੱਖ ਮੰਤਰੀ ਤੋਂ ਕਰਵਾਇਆ ਜੋ ਜਲਦੀ ਹੀ ਸ਼ੁਰੂ ਹੋ ਰਿਹਾ ਹੈ, ਜੋ ਮੋਗਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਹਸਪਤਾਲ ਹੋਵੇਗਾ। ਇਸ ਉਪਰੰਤ ਬਲਾਕ ਪ੍ਰਧਾਨ ਡਾ. ਗੁਰਮੀਤ ਸਿੰਘ ਗਿੱਲ ਦੇ ਵਲੋਂ ਵੀ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਕੀਤੇ ਹੋਏ ਕੰਮਾਂ ਬਾਰੇ ਚਾਨਣਾ ਪਾਇਆ। ਵਿਧਾਇਕ ਲਾਡੀ ਢੋਸ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਅਤੇ ਹਲਕਾ ਧਰਮਕੋਟ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਲੋਕ ਮਿਲਣੀਆਂ ਇਸੇ ਸੋਚ ਦਾ ਹਿੱਸਾ ਹਨ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਦੱਸਿਆ ਕਿ ਧਰਮਕੋਟ ਹਲਕੇ ਦੀਆਂ ਜੋ ਵੀ ਸੜਕਾਂ ਬਣਨ ਵਾਲੀਆਂ ਰਹਿੰਦੀਆਂ ਹਨ ਉਹ ਦੋ ਤੋਂ ਤਿੰਨ ਮਹੀਨੇ ਦੇ ਵਿਚ ਕੰਪਲੀਟ ਕਰ ਦਿੱਤੀਆਂ ਜਾਣਗੀਆਂ। ਵਿਧਾਇਕ ਢੋਸ ਨੇ ਗੁਰਮੀਤ ਮੁਖੀਜਾ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਮੈਨੂੰ ਮਾਣ ਹੈ, ਗੁਰਮੀਤ ਮਖੀਜੇ ‘ਤੇ ਜੋ ਸਾਡੀ ਟੀਮ ਧਰਮਕੋਟ ਦੇ ਮੁਖੀ ਹਨ ਅਤੇ ਸਾਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਇਹੋ ਜਿਹਾ ਸ਼ਰੀਫ਼ ਇਮਾਨਦਾਰ ਪ੍ਰਧਾਨ ਅੱਜ ਤੱਕ ਨਹੀਂ ਮਿਲਿਆ ਤੇ ਨਾ ਹੀ ਅੱਗੇ ਮਿਲਣਾ ਹੈ। ਇਸ ਮੌਕੇ ਬਲਰਾਜ ਸਿੰਘ ਕਲਸੀ, ਜਗਤਾਰ ਸਿੰਘ ਮੰਝਰ ਸਾਬਕਾ ਪ੍ਰਧਾਨ, ਰਾਜਪਾਲ ਮੁਖੀਜਾ, ਗੱਗੂ ਮੁਖੀਜਾ, ਰਾਜਾ ਬਤਰਾ, ਅਨੀਸ਼ ਪੱਬੀ, ਸਾਜਨ ਛਾਬੜਾ, ਪਿੰਦਰ, ਸੌਰਵ ਧੀਂਗੜਾ, ਰਤਨ ਸਿੰਘ, ਜਸਵਿੰਦਰ ਸਿੰਘ, ਭੋਲ਼ਾ ਬੂਟਾ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਤੋਂ ਦੁਖੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਬਿਜਲੀ ਦਫਤਰ ਅੱਗੇ ਲਾਇਆ ਧਰਨਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਿਜਲੀ ਸਪਲਾਈ ਅੱਠ ਘੰਟੇ ਨਾ ਮਿਲਣ ਕਰਕੇ ਗਰਿੱਡਾਂ ਦੇ ਘਿਰਾਓ ਦਾ ਐਲਾਨ-ਬਲੌ...
Ad Position 24
No active advertisement