08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੰਜਾਬ ਦੀ ਰਾਜਨੀਤੀ ’ਚ ਨਵਾਂ ਬਦਲ ਦੇਣ ਲਈਂ ਪੰਜਾਬ ਬਚਾਓ ਮੋਰਚਾ ਗਠਿਤ ਸੰਗਠਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 01-07-2026
ਮੋਗਾ, 30 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਰਾਜਨੀਤੀ ਵਿਚ ਨਵਾਂ ਬਦਲ ਦੇਣ ਲਈ ‘’ਪੰਜਾਬ ਬਚਾਓ ਮੋਰਚਾ’’ ਦੇ ਨਾਮ ਹੇਠ ਇਸੇ ਮਹੀਨੇ ਗਠਿਤ ਹੋਏ ਸੰਗਠਨ ਦੀ ਮੀਟਿੰਗ ਮੋਗਾ ਵਿਖੇ ਫਰੀਡਮ ਫਾਈਟਰ ਹਾਲ ਵਿਚ ਹੋਈ। ਮੀਟਿੰਗ ਦਾ ਆਯੋਜਨ ਮੋਗਾ ਸ਼ਹਿਰ ਦੇ ਸਰਗਰਮ ਸਮਾਜ ਸੇਵੀ ਡਾ. ਕੁਲਦੀਪ ਸਿੰਘ ਗਿੱਲ ਅਤੇ ਸਾਹਿਤਕਾਰ ਤੇ ਰੰਗ ਕਰਮੀ ਡਾ. ਹਰਨੇਕ ਸਿੰਘ ਰੋਡੇ ਵਲੋਂ ਕੀਤਾ ਗਿਆ। ਮੀਟਿੰਗ ਵਿਚ ਜ਼ਿਲ੍ਹਾ ਮੋਗਾ ਦੇ ਬਦਲਵੀਂ ਰਾਜਨੀਤੀ ਦੇ ਇੱਛੁਕ ਸੰਗਰਾਮੀਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜ਼ੋਰਾ ਸਿੰਘ, ਸਨਅਤਕਾਰ ਅਤੇ ਵਪਾਰ ਮੰਡਲ ਲੁਧਿਆਣਾ ਦੇ ਪ੍ਰਧਾਨ ਤਰੁਣ ਜੈਨ ਬਾਵਾ, ਬਲਵਿੰਦਰ ਸਿੰਘ ਫ਼ਿਰੋਜ਼ਪੁਰ, ਕਰਨਲ ਮਾਲਵਿੰਦਰ ਸਿੰਘ ਗੁਰੋ, ਭਾਈ ਸ਼ਮਸ਼ੇਰ ਸਿੰਘ ਆਸੀ ਅਤੇ ਸਤਪਾਲ ਸ਼ਰਮਾ ਨੇ ‘’ਪੰਜਾਬ ਬਚਾਓ ਮੋਰਚੇ’’ ਦੇ ਆਗੂਆਂ ਵਜੋਂ ਭਾਗ ਲਿਆ। ਇਸ ਮੌਕੇ ਨਸ਼ਿਆਂ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਨ ਵਾਲੇ ਨੌਜਵਾਨ ਆਗੂ ਕੇ.ਐਸ. ਮਾਨ ਨੇ ਬੋਲਦਿਆਂ ਆਖਿਆ ਕਿ ਜਿੱਥੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਹੀ ਸਰਕਾਰਾਂ ਬਣਾਉਣ ਲਈ ਪੈਸਾ ਦਿੰਦੇ ਹੋਣ ਉੱਥੇ ਨਸ਼ਾ ਕਿਵੇਂ ਬੰਦ ਹੋ ਸਕਦਾ ਹੈ। ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਣ ਅਤੇ ਪੰਜਾਬ ਦੇ ਇਸ਼ਤਿਹਾਰ ਸਕੈਂਡਲ ‘ਤੇ ਕਾਰਵਾਈ ਦੀ ਮੰਗ ਕਰਨ ਵਾਲੇ ਸੋਸ਼ਲ ਐਕਟੀਵਿਸਟ ਦੀ ਪਤਨੀ ਸੋਨੀਆ ਅਨੇਜਾ ਨੇ ਪ੍ਰਸ਼ਾਸਨ ਅਤੇ ਸਰਕਾਰ ‘ਤੇ ਝੂਠੇ ਪਰਚਿਆਂ ਨਾਲ ਜੇਲ੍ਹ ਭੇਜ ਕੇ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਕੀਤੀ। ਇਸ ਮੀਟਿੰਗ ਵਿਚ ਪਿਛਲੇ ਦਿਨੀਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਪਿੰਡ ਚੰਦ ਭਾਨ ਦੀ ਸਰਪੰਚ ਦੇ ਪਤੀ ਕੁਲਦੀਪ ਸਿੰਘ ਵੀ ਸ਼ਾਮਲ ਸਨ ਅਤੇ ਉਨ੍ਹਾਂ ਭ੍ਰਿਸ਼ਟ ਸਿਸਟਮ ਅਤੇ ਜ਼ੁਲਮ ਖ਼ਿਲਾਫ਼ ਸਮਾਜਿਕ ਅਤੇ ਰਾਜਨੀਤਕ ਅੰਦੋਲਨ ਬਣਾਉਣ ਦੀ ਮੋਗਾ ਵਾਸੀਆਂ ਨੂੰ ਅਪੀਲ ਕੀਤੀ। ਜਸਟਿਸ ਜ਼ੋਰਾ ਸਿੰਘ ਨੇ ਬੋਲਦਿਆਂ ਕਿਹਾ ਕੇ ਜੇਕਰ ਲੁੱਟੇ ਜਾਂਦੇ ਰਹਿਣਾ ਹੈ ਤਾਂ ਰਵਾਇਤੀ ਪਾਰਟੀਆਂ ਮੌਜੂਦ ਹਨ ਜੇਕਰ ਇਸ ਤੋਂ ਬਚਣਾ ਹੈ ਤਾਂ ਖ਼ੁਦ ਰਾਜਨੀਤੀ ਵਿਚ ਆਓ। ਪਿਛਲੇ ਕਈ ਸਾਲਾਂ ਤੋਂ ਲੋਕ ਰਾਜਨੀਤੀ, ਲੋਕ ਅਧਿਕਾਰਾਂ ਦੀ ਗੱਲ ਲੈ ਕੇ ਚੱਲ ਰਹੇ ਬਲਵਿੰਦਰ ਸਿੰਘ ਨੇ ਪੰਜਾਬ ਬਚਾਓ ਮੋਰਚਾ ਦੇ ਮਕਸਦ ਅਤੇ ਢਾਂਚੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਇਸ ਮੋਰਚੇ ਨੂੰ ਕੋਈ ਪ੍ਰਧਾਨ ਨਹੀਂ ਬਲ ਕਿ ਇਕ ਰਾਜ ਪੱਧਰੀ ਪ੍ਰਜਿਡੀਅਮ ਚਲਾਏਗੀ। ਇਸ ਪਲੇਟਫ਼ਾਰਮ ਵਿਚ ਕਿਸਾਨ ਅੰਦੋਲਨ ਦੀ ਤਰ੍ਹਾਂ ਸਮੂਹਿਕ ਅਗਵਾਈ ਵਿਚ ਪ੍ਰਧਾਨਗੀ ਮੰਡਲ ਕੰਮ ਕਰੇਗਾ। ਪੰਜਾਬ ਦੇ 5 ਜੋਨ ਹੋਣਗੇ ਜਿਨ੍ਹਾਂ ਵਿਚ 5 ਵੱਖ-ਵੱਖ 13 ਮੈਂਬਰੀ ਪ੍ਰਜਿਡੀਅਮ ਅਤੇ 5 ਕੋਅਰਡੀਨੇਟਰਾਂ ਨਾਲ ਰਾਜਨੀਤਕ ਸਰਗਰਮੀਆਂ ਤੇਜ ਕਰਾਂਗੇ। ਉਮੀਦਵਾਰ ਦੀ ਚੋਣ ਦੀ ਸ਼ਕਤੀ ਘੱਟੋ ਘੱਟ 100 ਮੈਂਬਰੀ ਹਲਕਾ ਕਮੇਟੀ ਕੋਲ ਹੋਵੇਗਾ। ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਰਾਜਸੀ ਮਾਫ਼ੀਏ ਨੂੰ ਤੋੜਨ ਲਈ 117 ਹਲਕਿਆਂ ਤੋਂ ਲੋਕ ਉਮੀਦਵਾਰ ਲਏ ਜਾਣਗੇ ਜਿਹੜੇ ਬਾਕੀ ਪਾਰਟੀਆਂ ਵਲੋਂ ਉੱਤੋਂ ਥੋਪੇ ਗਏ ਉਮੀਦਵਾਰਾਂ ਦਾ ਮੁਕਾਬਲਾ ਕਰਨਗੇ। ਇਹ ਇਕ ਨਵੀਂ ਪਿਰਤ ਹੋਵੇਗੀ ਜਿਸ ਵਿਚ ਹਰ ਖੇਤਰ ਦਾ ਰੋਡ ਮੈਪ ਪੰਜਾਬੀਆਂ ਨੂੰ ਤਿਆਰ ਕਰਕੇ ਦੇਣ ਦੀ ਜ਼ਿੰਮੇਵਾਰੀ ਪੰਜਾਬ ਦੇ ਇਮਾਨਦਾਰ ਅਤੇ ਤਜਰਬੇਕਾਰ ਮਾਹਿਰਾਂ ਦੀ ਹੋਵੇਗੀ। ਇਸ ਮੌਕੇ ਨਿਰਮਲ ਸਿੰਘ ਖੋਟੇ, ਇੰਦਰਜੀਤ ਸਿੰਘ ਰਣਸੀਂਹ, ਭੋਲਾ ਸਿੰਘ ਸੈਦੋ, ਜਗਦੀਪ ਸਿੰਘ ਢਿੱਲੋਂ, ਕ੍ਰਿਸ਼ਨਾ ਰਾਣੀ ਮਾਛੀਕੇ, ਬਲਜਿੰਦਰ ਕੌਰ ਚੂਹੜ ਚੱਕ, ਬਲਦੇਵ ਸਿੰਘ ਸੁਖਾਨੰਦ, ਤਲਵਿੰਦਰ ਸਿੰਘ ਹਸਨਪੁਰ ਐਨ. ਐਸ. ਗਿੱਲ ਫ਼ਰੀਦਕੋਟ, ਬਲਜੀਤ ਸਿੰਘ ਲੋਹਾਰਾ, ਗੁਰਚਰਨ ਸਿੰਘ ਮੋਗਾ, ਪ੍ਰੇਮ ਭੂਸ਼ਨ ਗੁਪਤਾ ਅਤੇ ਹੋਰ ਬਹੁਤ ਸਾਰੇ ਜਾਗਰੂਕ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਮਿਸ਼ਨ ਭਾਰਤ ਜਥੇਬੰਦੀ ਮੋਗਾ ਇਕਾਈ ਦੀ ਮੀਟਿੰਗ ਅਗਲੀ ਖ਼ਬਰ ਬੀ.ਕੇ.ਯੂ. ਤੋਤੇ ਵਾਲ ਵਲੋਂ ਮਹਾਰਾਸ਼ਟਰ ਸਰਕਾਰ ਵਲੋਂ 70 ਸਾਲ ਪੁਰਾਣਾ ਸਿੱਖ ਗੁਰਦੁਆਰਾ ਐਕਟ ਰੱਦ ਕਰਨ ਅਤੇ ਨਵਾਂ ਕਾਨੂੰਨ...
Ad Position 24