08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮੋਗਾ ਆਸ਼ਰਮ ’ਚ ਸਤਿਸੰਗ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 01-07-2026
ਮੋਗਾ, 30 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਵਲੋਂ ਮੋਗਾ ਆਸ਼ਰਮ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ। ਜਿਸ ਅੰਦਰ ਪਹੁੰਚੀ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਰਵ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਗਿਆਨ ਪ੍ਰਭਾ ਭਾਰਤੀ ਨੇ ਕਿਹਾ ਕਿ ਵਿਅਕਤੀ ਦੀ ਸ਼ਖ਼ਸੀਅਤ ਦੇ ਨਿਰਮਾਣ ਵਿਚ ਕਈ ਕਾਰਕ ਭੂਮਿਕਾ ਨਿਭਾਉਂਦੇ ਹਨ। ਪਰ ਹਕੀਕਤ ਵਿਚ ਉਸ ਦਾ ਦ੍ਰਿਸ਼ਟੀਕੋਣ ਹਮੇਸ਼ਾ ਇਕ ਵਿਸ਼ੇਸ਼ ਸਥਾਨ ਰੱਖਦਾ ਹੈ, ਦ੍ਰਿਸ਼ਟੀਕੋਣ ਮਨੁੱਖ ਦੀਆਂ ਕਦਰਾਂ-ਕੀਮਤਾਂ, ਆਲੇ-ਦੁਆਲੇ ਦੇ ਮਾਹੌਲ, ਅਧਿਐਨ ਅਤੇ ਹੋਰ ਸਰੋਤਾਂ ਤੋਂ ਪ੍ਰਾਪਤ ਵਿਚਾਰਾਂ ਤੋਂ ਪੈਦਾ ਹੁੰਦਾ, ਆਧੁਨਿਕ ਮਨੁੱਖ ਦਾ ਮੰਨਣਾ ਹੈ ਕਿ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਵਿਗਿਆਨਕ ਪਹੁੰਚ ਦੀ ਲੋੜ ਹੈ ਕਿਉਂਕਿ ਕੇਵਲ ਵਿਗਿਆਨ ਹੀ ਜੀਵਨ ਦੇ ਗੁੰਝਲਦਾਰ ਰਹੱਸਾਂ ਨੂੰ ਹੱਲ ਕਰ ਸਕਦਾ ਹੈ। ਇਹ ਸੱਚ ਵੀ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਜੋ ਮਨੁੱਖ ਲਈ ਰਹੱਸ ਸਨ, ਅੱਜ ਉਹ ਉਨ੍ਹਾਂ ਤੱਥਾਂ ਨੂੰ ਸਮਝਣ ਅਤੇ ਸਮਝਾਉਣ ਦੀ ਸਮਰੱਥਾ ਰੱਖਦਾ ਹੈ, ਕਿਉਂਕਿ ਮਨੁੱਖ ਹੁਣ ਚੰਦ, ਸੂਰਜ, ਤਾਰੇ, ਦਿਨ ਅਤੇ ਰਾਤ, ਗ੍ਰਹਿਣ, ਮੀਂਹ ਅਤੇ ਹੋਰ ਬਹੁਤ ਸਾਰੇ ਕੁਦਰਤੀ ਰਹੱਸਾਂ ਤੋਂ ਅਣਜਾਣ ਨਹੀਂ ਰਿਹਾ। ਪਰ ਇਸ ਦਾ ਮਤਲਬ ਇਹ ਨਹੀਂ ਕਿ ਆਧੁਨਿਕ ਮਨੁੱਖ ਕੁਦਰਤ ਦੇ ਹਰ ਰਹੱਸ ਤੋਂ ਜਾਣੂੰ ਹੋ ਗਿਆ ਹੈ। ਸਾਧਵੀ ਨੇ ਕਿਹਾ ਕਿ ਵਿਗਿਆਨ ਦਾ ਉਦੇਸ਼ ਮਨੁੱਖ ਨੂੰ ਸਹੀ ਸੇਧ ਦੇ ਕੇ ਉਸ ਨੂੰ ਅੰਧ-ਵਿਸ਼ਵਾਸ ਅਤੇ ਰੂੜ੍ਹੀਵਾਦ ਵਰਗੀਆਂ ਬੁਰਾਈਆਂ ਤੋਂ ਦੂਰ ਕਰਕੇ ਬਿਹਤਰ ਜੀਵਨ ਪ੍ਰਦਾਨ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਪੂਰੀ ਨਾ ਮਿਲਣ ਕਾਰਨ ਕਿਸਾਨ ਵੱਡੇ ਸੰਕਟ ਦਾ ਸਾਹਮਣਾ ਕਰਨ ਲਈ ਮਜਬੂਰ-ਸੁਖਚਰਨ ਸਿੰਘ ਛਿੰਦਾ ਅਗਲੀ ਖ਼ਬਰ ਅੰਬੇਡਕਰ ਮਿਸ਼ਨ ਭਾਰਤ ਜਥੇਬੰਦੀ ਮੋਗਾ ਇਕਾਈ ਦੀ ਮੀਟਿੰਗ
Ad Position 24