06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਮਾਵਾਂ ਧੀਆਂ ਸਤਿਕਾਰ ਯੋਜਨਾ’ ਨੇ ਸੂਬਾ ਸਰਕਾਰ ਦੀ ਵਧੀਆ ਸੋਚ ਦਾ ਸਬੂਤ ਦਿੱਤਾ-ਆਗੂ

Ad Position 21
No active advertisement
ਅਜੀਤ ਡੈਸਕ 04-07-2026
ਕੋਟ ਈਸੇ ਖਾਂ, 3 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਪ੍ਰਤੀ ਲਏ ਜਾ ਰਹੇ ਚੰਗੇ ਫ਼ੈਸਲਿਆਂ ਅਤੇ ਕੀਤੇ ਹੋਏ ਵਾਅਦਿਆਂ ਨੂੰ ਇਨ ਬਿਨ ਪੂਰਾ ਕੀਤੇ ਜਾਣ ਦੀ ਲੜੀ ਨੂੰ ਅੱਗੇ ਤੋਰਦਿਆਂ ਜੋ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ ਨੂੰ 1000 ਤੇ 1500 ਰੁਪਏ ਮਹੀਨਾ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ, ਉਸ ਤੋਂ ਜਿੱਥੇ ਸੂਬੇ ਭਰ ਦੀਆਂ ਔਰਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਸਰਕਾਰ ਪ੍ਰਤੀ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਯੋਜਨਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਲੋਕਾਂ ਪ੍ਰਤੀ ਵਧੀਆ ਸੋਚ ਦਾ ਸਬੂਤ ਦਿੱਤਾ ਹੈ। ਇਹ ਪ੍ਰਗਟਾਵਾ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਸਰਪੰਚ ਤੇ ਬਲਾਕ ਪ੍ਰਧਾਨ ਅਮਨ ਕਾਦਰਵਾਲਾ, ਜਗਜੀਵਨ ਸਿੰਘ ਗਿੱਲ ਸਰਪੰਚ ਪ੍ਰਧਾਨ ਫ਼ੱਕਰ ਬਾਬਾ ਦਾਮੂ ਸ਼ਾਹ ਪ੍ਰਬੰਧਕ ਕਮੇਟੀ ਲੁਹਾਰਾ, ਸਰਪੰਚ ਮਲੂਕ ਸਿੰਘ ਜੋਧੂ ਮਸਤੇਵਾਲਾ, ਪਰਮਿੰਦਰ ਸਿੰਘ ਸਰਪੰਚ ਜਨੇਰ, ਦਰਸ਼ਨ ਸਿੰਘ ਮਿਸਤਰੀ ਜਨੇਰ ਸੀਨੀਅਰ ਆਪ ਆਗੂ ਆਦਿ ਨੇ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਲੋਂ ਇਸ ਤੋਂ ਪਹਿਲਾਂ 600 ਯੂਨਿਟ ਮੁਫ਼ਤ ਬਿਜਲੀ, 10 ਲੱਖ ਬੀਮਾ ਯੋਜਨਾ, ਲੋੜਵੰਦਾਂ ਦੀਆਂ ਰਸੋਈਆਂ ਲਈ ਰਾਸ਼ਨ ਸਹਾਇਤਾ ਆਦਿ ਵਰਗੇ ਵਧੀਆ ਫ਼ੈਸਲਿਆਂ ਦਾ ਲਾਭ ਲੋਕਾਂ ਤੱਕ ਪਹੁੰਚਾ ਰਹੀ ਹੈ। ਆਗੂਆਂ ਕਿਹਾ ਕਿ ਹਲਕਾ ਧਰਮਕੋਟ ਵਿਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਵਧੀਆ ਕਾਰਜਸ਼ੈਲੀ ਸਦਕਾ ਹਲਕੇ ਅੰਦਰ ਹਰ ਯੋਜਨਾ ਦਾ ਲਾਭ ਹੇਠਲੇ ਪੱਧਰ ਤੱਕ ਪੂਰੇ ਪਾਰਦਰਸ਼ੀ ਢੰਗ ਨਾਲ ਲੋਕਾਂ ਨੂੰ ਮਿਲ ਰਿਹਾ ਹੈ ਅਤੇ ਲੋਕ ਪੂਰਨ ਖ਼ੁਸ਼ ਹਨ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ਮਾਂਵਾਂ-ਧੀਆਂ ਨਾਲ ਕੀਤਾ ਵਾਅਦਾ ਨਿਭਾਇਆ-ਚੇਅਰਮੈਨ ਗੁਰਤਾਰ ਸਿੰਘ ਸੰਧੂ ਕਮਾਲ ਕੇ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਦੀਆਂ ਫਾਰਮ ਡੀ. ਦੀਆਂ ਦੋ ਵਿਦਿਆਰਥਣਾਂ ਦੀ ਪਲੇਸਮੈਂਟ ਹੋਈ
Ad Position 24
No active advertisement