ਅਜੀਤਵਾਲ, 15 ਜੁਲਾਈ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਢੁੱਡੀਕੇ ਮੋਗਾ ਵਿਖੇ ਨਵਾਂ ਦਾਖਲਾ ਪ੍ਰਾਸਪੈਕਟਸ ਸੈਸ਼ਨ 2026-27 ਪ੍ਰਿੰਸੀਪਲ ਡਾਕਟਰ ਮਿਸਿਜ਼ ਉਮੇਸ਼ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਪ੍ਰਾਸਪੈਕਟਸ ਬੀ.ਐਡ, ਐਮ.ਐਡ, ਅਤੇ ਡੀ.ਐਲ.ਐਡ, (ਈ.ਟੀ.ਟੀ.) ਦੇ ਵੱਖ-ਵੱਖ ਜਮਾਤਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀਆਂ ਦੇਣ ਲਈ ਇਹ ਪ੍ਰਾਸਪੈਕਟਸ ਬਹੁਤ ਉਪਯੋਗੀ ਹੈ, ਕਿਉਂਕਿ ਜਿਸ ਵਿਚ ਟੀਚਰ ਟਰੇਨਿੰਗ ਕੋਰਸ ਦੇ ਸਿਲੇਬਸ ਤੋ ਇਲਾਵਾ ਕਾਲਜ ਦੀ ਪੂਰੇ ਸਾਲ ਦੀ ਗਤੀਵਿਧੀਆਂ ਦਾ ਵੇਰਵਾ ਅਕੈਡਮਿਕ ਕਲੰਡਰ ਦੇ ਰੂਪ ਵਿਚ ਹੁੰਦਾ ਹੈ। ਵਿਦਿਆਰਥੀ ਇਸ ਪ੍ਰਾਸਪੈਕਟਸ ਰਾਹੀਂ ਕਾਲਜ ਮੈਨੇਜਮੈਂਟ ਕਮੇਟੀ, ਟੀਚਿੰਗ ਸਟਾਫ਼ ਅਤੇ ਨਾਨ ਟੀਚਿੰਗ ਸਟਾਫ਼, ਕਾਲਜ ਦੀ ਬਿਲਡਿੰਗ ਅਤੇ ਕਾਲਜ ਦੀਆਂ ਮੁੱਖ ਉਪਲਬਧੀਆਂ ਸਹੂਲਤਾਂ ਪ੍ਰਤੀਯੋਗੀ ਪ੍ਰੀਖਿਆਵਾਂ ਆਦਿ ਦੀ ਕੋਚਿੰਗ ਤੋਂ ਜਾਣੂੰ ਹੋ ਸਕਣਗੇ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਵੀ ਮੌਜੂਦ ਸੀ।