07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਮੋਹਨ ਲਾਲ ਅਰੋੜਾ ਲਧਾਈ ਕੇ ਵਾਲੇ ਨਮਿਤ ਸ਼ਰਧਾਂਜਲੀ ਸਮਾਗਮ ’ਚ ਵੱਡੇ ਪੱਧਰ ’ਤੇ ਪੁੱਜੀਆਂ ਅਹਿਮ ਸ਼ਖ਼ਸੀਅਤਾਂ

Ad Position 21
No active advertisement
ਅਜੀਤ ਡੈਸਕ 16-07-2026
ਬਾਘਾ ਪੁਰਾਣਾ, 15 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਸ਼ਹਿਰ ਅੰਦਰ ਪ੍ਰਸਿੱਧ ਕਾਰੋਬਾਰੀ ਤੇ ਉੱਘੀ ਸਮਾਜ ਸੇਵੀ ਸ਼ਖ਼ਸੀਅਤ ਦੇ ਮਾਲਕ ਮੋਹਨ ਲਾਲ ਅਰੋੜਾ ਲਧਾਈ ਕੇ ਵਾਲੇ ਜੋ ਕਿ ਬੀਤੇ ਦਿਨੀਂ ਸਵਰਗ ਸੁਧਾਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਰੋਡ ‘ਤੇ ਸਥਿਤ ਹੈਰੀਟੇਜ ਗਰੈਂਡ ਪੈਲੇਸ ਵਿਖੇ ਪਾਇਆ ਗਿਆ। ਇਸ ਮੌਕੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਮੋਗਾ ਵਲੋਂ ਸਵਾਮੀ ਨੀਰਜਾ ਨੰਦ ਤੇ ਸਾਧਵੀਆਂ ਦੇ ਜਥੇ ਵਲੋਂ ਪਹੁੰਚੀਆਂ ਹੋਈਆ ਸ਼ਖ਼ਸੀਅਤਾਂ ਨਾਲ ਧਾਰਮਿਕ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਕੀਰਤਨ ਕੀਤਾ ਗਿਆ। ਉਪਰੰਤ ਪੰਡਤ ਦਰਸ਼ਨ ਕੁਮਾਰ ਸ਼ਰਮਾ ਨੇ ਵੀ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ। ਇਸ ਸ਼ਰਧਾਂਜਲੀਆਂ ਸਮਾਗਮ ਮੌਕੇ ਸਟੇਜ ਦਾ ਸੰਚਾਲਨ ਵਿਜੇ ਸ਼ਰਮਾ ਸੀਨੀਅਰ ਭਾਜਪਾ ਆਗੂ ਨੇ ਕਰਦਿਆਂ ਮੋਹਨ ਲਾਲ ਅਰੋੜਾ ਲਧਾਈ ਕੇ ਵਾਲਿਆ ਦੇ ਜੀਵਨ ‘ਤੇ ਵਿਸਥਾਰ ਸਾਹਿਤ ਚਾਨਣਾ ਪਾਇਆ। ਇਸ ਮੌਕੇ ‘ਆਪ’ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਚੰਦ ਅਰੋੜਾ ਮੋਗਾ ਚੱਕੀ ਵਾਲੇ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮੋਹਨ ਲਾਲ ਅਰੋੜਾ ਚੰਗੇ ਇਨਸਾਨਾਂ ਦੀ ਗਿਣਤੀ ‘ਚ ਆਉਂਦੇ ਹਨ, ਉਹ ਚੰਗੇ ਕਾਰੋਬਾਰੀ ਦੇ ਨਾਲ-ਨਾਲ ਸਮਾਜ ਸੇਵੀ ਅਤੇ ਧਾਰਮਿਕ ਸ਼ਖ਼ਸੀਅਤ ਦੇ ਮਾਲਕ ਸਨ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ ਅਕਾਲੀ ਦਲ, ਜਗਦੀਪ ਸਿੰਘ ਗਟਰਾ ਪ੍ਰਧਾਨ ਮਾਲਵਾ ਜੋਨ ਕਿਸਾਨ ਵਿੰਗ ਪੰਜਾਬ, ਅਮਿਤ ਅਗਰਵਾਲ ਕੋ-ਕਨਵੀਨਰ ਆਰ.ਟੀ.ਆਈ ਸੈੱਲ ਭਾਜਪਾ ਪੰਜਾਬ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ, ਐਡਵੋਕੇਟ ਧਰਮਪਾਲ ਸਿੰਘ ਡੀ.ਪੀ ਨਿਹਾਲ ਸਿੰਘ ਵਾਲਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਮਾਰਕੀਟ ਕਮੇਟੀ ਚੇਅਰਮੈਨ ਮਨਦੀਪ ਸਿੰਘ ਮਾਨ ਕੋਟਲਾ, ਸਾਬਕਾ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ, ਜਗਸੀਰ ਸਿੰਘ ਗਿੱਲ ਕਾਲੇਕੇ ਸੀਨੀਅਰ ਕਾਂਗਰਸੀ ਆਗੂ, ਵਪਾਰ ਮੰਡਲ ਪ੍ਰਧਾਨ ਮਨਦੀਪ ਕੱਕੜ ਬਾਘਾ ਪੁਰਾਣਾ, ਪ੍ਰਧਾਨ ਧਰਮਿੰਦਰ ਸਿੰਘ ਰਖਰਾ, ਪ੍ਰਧਾਨ ਜੋਧਾ ਸਿੰਘ ਬਰਾੜ, ਸੁਖਨੰਦਨ ਅਗਰਵਾਲ ਭਾਜਪਾ ਆਗੂ, ਗੁਰਪ੍ਰੀਤ ਮਨਚੰਦਾ ਕੌਂਸਲਰ, ਸਿਮਰਨ, ਪਵਨ ਗੁਪਤਾ, ਪ੍ਰਧਾਨ ਸੁਖਵੀਰ ਸਿੰਘ ਸੁੱਖਾ ਬਰਾੜ, ਸਰਪੰਚ ਗੁਰਭੇਜ ਸਿੰਘ ਮਾੜੀ ਮੁਸਤਫ਼ਾ, ਰਾਜਾ ਸਿੰਘ ਬੰਮਰਾ ਏ.ਡੀ.ਏ., ਰਾਜਨ ਬਰਾੜ, ਕਾਂਗਰਸੀ ਪ੍ਰਧਾਨ ਸ਼ਸ਼ੀ ਗਰਗ, ਪ੍ਰਧਾਨ ਵਿਜੇ ਬਾਂਸਲ, ਪ੍ਰਧਾਨ ਗੌਰਵ ਖੁਰਾਣਾ, ਵੇਦ ਪ੍ਰਕਾਸ਼ ਤਨੇਜਾ, ਪ੍ਰਧਾਨ ਬਲਕਰਨ ਸਿੰਘ ਮਾਣੂੰਕੇ, ਪ੍ਰਧਾਨ ਬੂਟਾ ਸਿੰਘ ਮਾਣੂੰਕੇ, ਸੁੱਖਾ ਬਰਾੜ ਲੰਗੇਆਣਾ, ਸਰਪੰਚ ਮਨਜੀਤ ਸਿੰਘ ਰਾਜੇਆਣਾ, ਸੁਖਜਿੰਦਰ ਸਿੰਘ ਵਾਂਦਰ ਭਾਜਪਾ ਆਗੂ, ਡਾਇ: ਸੰਦੀਪ ਮਹਿਤਾ, ਪ੍ਰਧਾਨ ਰਾਜਿੰਦਰ ਕੁਮਾਰ ਬੰਸੀ, ਭੂਸ਼ਨ ਜੈਨ, ਗੁਰਪ੍ਰੀਤ ਸਿੰਘ ਬਰਾੜ ਰਾਜੇਆਣਾ, ਪ੍ਰਿੰ: ਜਗਰੂਪ ਸਿੰਘ ਰਾਜੇਆਣਾ, ਪ੍ਰਧਾਨ ਹਰਜੀਤ ਸਿੰਘ ਗਿੱਲ, ਅੰਮੂ ਤਨੇਜਾ, ਗੁਰਪਿਆਰ ਸਿੰਘ ਐਮ.ਡੀ ਫ਼ਸਟ ਚੁਆਇਸ, ਸ਼ਿੰਕਾ ਗਰਗ, ਦੀਪਾ ਅਰੋੜਾ, ਲਵਲੀ ਬਾਂਸਲ ਲਧਾਈ ਕੇ ਵਾਲੇ, ਸਾਬਕਾ ਪ੍ਰਧਾਨ ਬਿੱਟੂ ਮਿੱਤਲ, ਅਸ਼ੋਕ ਕਾਂਸਲ ਸਮਾਧ ਵਾਲੇ, ਪ੍ਰਧਾਨ ਤਰਲੋਚਨ ਸਿੰਘ ਬਰਾੜ ਰੋਡੇ, ਜਗਤਾਰ ਸਿੰਘ ਸਰਾਂ ਵੈਰੋਕੇ, ਕ੍ਰਿਸ਼ਨ ਸਿੰਗਲਾ, ਸ਼ਿਵਪ੍ਰੀਤ ਸਿੰਘ ਪਨੇਸਰ, ਪ੍ਰਧਾਨ ਬਚਿੱਤਰ ਸਿੰਘ ਕਾਲੇਕੇ, ਪ੍ਰਧਾਨ ਤਰਲੋਚਨ ਸਿੰਘ ਕਾਲੇਕੇ, ਮਿਲਨ ਗਰਗ, ਨਰ ਸਿੰਘ ਬਰਾੜ, ਨਿੰਮਾ ਅਰੋੜਾ ਮੋਗਾ ਤੋਂ ਇਲਾਵਾ ਹੋਰ ਅਨੇਕਾਂ ਧਾਰਮਿਕ, ਰਾਜਸੀ-ਗੈਰ ਰਾਜਸੀ, ਸਮਾਜ ਸੇਵੀ ਤੇ ਵਪਾਰਕ ਸੰਸਥਾਵਾਂ ਦੀਆਂ ਉੱਚ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਤਿੰਨ ਜ਼ਿਲ੍ਹਿਆਂ ਦੇ ਹਲਕਾ ਪ੍ਰਧਾਨਾਂ ਦੀ ਮੀਟਿੰਗ ਅਗਲੀ ਖ਼ਬਰ ਖਸਤਾ ਹਾਲਤ ਇਮਾਰਤ ਵਿਚ ਚੱਲ ਰਿਹਾ ਹੈ ਭਿੰਡਰ ਕਲਾਂ ਦਾ ਡਾਕਘਰ
Ad Position 24
No active advertisement