05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਝੋਨੇ ਦਾ ਰਕਬਾ ਸਰਕਾਰੀ ਸਹੂਲਤਾਂ, ਯਕੀਨੀ ਮੰਡੀਕਰਨ ਤੇ ਲਾਹੇਵੰਦ ਭਾਅ ਕਾਰਨ ਵਧਿਆ-ਡਾ. ਜਸਵਿੰਦਰ ਸਿੰਘ ਬਰਾੜ

Ad Position 21
No active advertisement
ਅਜੀਤ ਡੈਸਕ 18-07-2026
ਮੋਗਾ, 17 ਜੁਲਾਈ (ਸੁਰਿੰਦਰਪਾਲ ਸਿੰਘ)-ਮੱਕੀ ਪੰਜਾਬ ਦੀ ਪੁਰਾਤਨ ਤੇ ਰਵਾਇਤੀ ਫਸਲ ਹੈ। ਹਰੇ ਇਨਕਲਾਬ ਤੋਂ ਪਹਿਲਾਂ ਮੱਕੀ ਪੰਜਾਬ ਦੀ ਮੂਲ ਫਸਲ ਸੀ ਤੇ ਕਿਸਾਨ ਹੱਥੀਂ ਮੱਕੀ ਦੀ ਬਿਜਾਈ, ਗੁਡਾਈ ਅਤੇ ਕਢਾਈ ਕਰਦੇ ਸਨ। ਮੱਕੀ ਗੁੱਡਦੇ ਸਮੇਂ ਜਿੱਥੇ ਨਦੀਨ ਕੰਟਰੋਲ ਹੁੰਦੇ ਸਨ ਉੱਥੇ ਮੱਕੀ ਦੇ ਮੁੱਢਾਂ ਅਤੇ ਜੜਾਂ ਨਾਲ ਮਿੱਟੀ ਵੀ ਲੱਗਦੀ ਸੀ। ਜਿਸ ਨਾਲ ਫਸਲ ਦਾ ਭਰਪੂਰ ਝਾੜ ਮਿਲਦਾ ਸੀ ਤੇ ਪਾਣੀ ਦੀ ਖਪਤ ਵੀ ਘੱਟ ਹੁੰਦੀ ਸੀ। ਸਰਕਾਰ ਵਲੋਂ ਮੱਕੀ ਦਾ ਨਾ ਤਾਂ ਯਕੀਨਨ ਮੰਡੀਕਰਨ ਤੇ ਲਾਹੇਵੰਦ ਭਾਅ ਨਾ ਦੇਣ ਕਰਕੇ ਮੱਕੀ ਦੀ ਫਸਲ ਪੰਜਾਬ ਵਿਚੋਂ ਦਰਕਿਨਾਰ ਹੋ ਗਈ ਜਦੋਂ ਕਿ ਝੋਨਾ ਪੰਜਾਬ ਦੀ ਰਵਾਇਤੀ ਅਤੇ ਮੁੱਖ ਫਸਲ ਨਹੀਂ ਸੀ ਪਰ ਸਰਕਾਰੀ ਸਹੂਲਤਾਂ ਦੇ ਕੇ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਵੱਲ ਉਤਸ਼ਾਹਿਤ ਕੀਤਾ ਗਿਆ ਜੋ ਪਾਣੀ ਅਤੇ ਬਿਜਲੀ ਦੀ ਖਪਤ ਵਧਣ ਦਾ ਮੁੱਖ ਕਾਰਨ ਬਣਿਆ। ਵਿਸ਼ੇਸ਼ ਤੌਰ ’ਤੇ ਕੱਦੂ ਕਰਨ ਦੀ ਤਕਨੀਕ ਨੇ ਸਾਡੇ ਜ਼ਮੀਨ ਦੇ ਕੁਦਰਤੀ ਰੀਚਾਰਜ ਸਿਸਟਮ ਨੂੰ ਵੀ ਬਰਬਾਦ ਕਰਨ ਵਿਚ ਵੱਡਾ ਯੋਗਦਾਨ ਪਾਇਆ। ਇਹ ਪ੍ਰਗਟਾਵਾ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਪੰਜਾਬ ਵਿਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਅਹਿਮ ਹਿੱਸਾ ਬਣ ਚੁੱਕੀ ਹੈ ਜਿਸ ਦੇ ਪੱਕਣ ਸਮੇਂ ਵਧੇਰੇ ਤਾਪਮਾਨ ਹੋਣ ਕਾਰਨ ਫਸਲ ਨੂੰ ਜ਼ਿਆਦਾ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ ਪਰ ਧਰਤੀ ਹੇਠਲੇ ਸੋਮਿਆਂ ਦੀ ਅੰਧਾਧੁੰਦ ਵਰਤੋਂ ਕਰਕੇ ਪਾਣੀ ਦੇ ਪੱਧਰ ਵਿਚ ਗਿਰਾਵਟ ਇਕ ਚਿੰਤਾ ਦਾ ਵਿਸ਼ਾ ਬਣਿਆ ਪਿਆ ਹੈ। ਮੌਜੂਦਾ ਹਾਲਾਤਾਂ ਵਿਚ “ਪਾਣੀ ਬਚੇਗਾ ਤਾਂ ਹੀ ਪੰਜਾਬ ਬਚੇਗਾ“ ਮੁਹਿੰਮ ਜਾਂ ਕਿਸਾਨਾਂ ਦੇ ਸੈਮੀਨਾਰਾਂ ਵਿਚ ਹਰ ਕੋਈ ਮੱਕੀ ਦੀ ਫਸਲ ’ਤੇ ਹੀ ਦੋਸ਼ ਮੜ੍ਹਨ ਲੱਗਾ ਹੋਇਆ ਹੈ ਕਿ ਮੱਕੀ ਵਿਚ ਵੀ ਪਾਣੀ ਦੀ ਖਪਤ ਝੋਨੇ ਦੇ ਬਰਾਬਰ ਹੀ ਹੈ। ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਹਨ ਕਿ ਮੱਕੀ ਦੀ ਫਸਲ ਝੋਨੇ ਨਾਲੋਂ ਵੱਧ ਪਾਣੀ ਪੀਂਦੀ ਹੈ| ਪਰ ਅਸਲ ਵਿਚ ਜੇਕਰ ਮੱਕੀ ਦੀ ਕਾਸ਼ਤ ਦਾ ਤਰੀਕਾ ਅਤੇ ਸਮਾਂ ਸਹੀ ਹੋਵੇ ਤਾਂ ਮੱਕੀ ਪਾਣੀ ਦਾ ਖਾਓ ਨਹੀਂ ਬਣਦੀ। ਡਾ. ਬਰਾੜ ਨੇ ਕਿਹਾ ਕਿ ਕੁਦਰਤੀ ਤੌਰ ’ਤੇ ਝੋਨੇ ਦੀ ਫਸਲ ਨਾਲੋਂ ਬਹੁਤ ਘੱਟ ਪਾਣੀ ਨਾਲ ਮੱਕੀ ਦੀ ਖੇਤੀ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ। ਕਿਸਾਨਾਂ ਨੂੰ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਫਸਲਾਂ ਦੀ ਪੈਦਾਵਾਰ ਦੀ ਨਮੀ ਨਿਯਮਿਤ ਕਰਨ ਲਈ ਸਰਕਾਰ ਵਲੋਂ ਹਰ ਮੰਡੀ ਵਿਚ (ਡਰਾਇਰ) ਨਮੀ ਬਰਕਰਾਰ ਰੱਖਣ ਵਾਲੇ ਜੰਤਰ ਲਗਾਉਣੇ ਚਾਹੀਦੇ ਹਨ ਤਾਂ ਕਿ ਕਿਸਾਨਾਂ ਨੂੰ ਜੁਗਾੜ ਕਰਨ ਦੀ ਲੋੜ ਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਤਿਹਾਸ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਸੇਵਾ ਨਾਲ ਜੁੜਿਆ ਹੋਇਆ ਹੈ-ਮੱਖਣ ਬਰਾੜ ਅਗਲੀ ਖ਼ਬਰ ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਕਾਰਗਿਲ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ, ਵਿਦਿਆਰਥੀਆਂ ਨੂੰ ਦੇਸ਼-ਭ...
Ad Position 24
No active advertisement