05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮੋਗਾ ਦੇ ਅਰਜੁਨ ਮਿੱਤਲ ਨੇ ਰੀ-ਨੀਟ ਪ੍ਰੀਖਿਆ ’ਚ ਗੱਡੇ ਝੰਡੇ

Ad Position 21
No active advertisement
ਅਜੀਤ ਡੈਸਕ 23-07-2026
ਮੋਗਾ, 22 ਜੁਲਾਈ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੇ ਹੋਣਹਾਰ ਨੌਜਵਾਨ ਅਰਜੁਨ ਮਿੱਤਲ ਨੇ ਹਾਲ ਹੀ ਵਿਚ ਹੋਈ ਰੀ ਨੀਟ ਪ੍ਰੀਖਿਆ ਪ੍ਰੀਖਿਆ ‘’ਚੋ 665 ਅੰਕ ਅਤੇ 731ਵਾਂ ਆਲ ਇੰਡੀਆ ਰੈਂਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਮੋਗਾ ਜ਼ਿਲ੍ਹੇ ਦਾ ਨਾਂ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ। ਸੈਕਰਡ ਹਾਰਟ ਸਕੂਲ ਤੋਂ 10ਵੀਂ ਅਤੇ ਲਾਲਾ ਲਾਜਪਤ ਰਾਏ ਇੰਟਰਨੈਸ਼ਨਲ ਸਕੂਲ, ਮੋਗਾ ਤੋਂ 10+2 ਦੀ ਪੜ੍ਹਾਈ ਕਰਨ ਵਾਲੇ ਅਤੇ ਬੈਡਮਿੰਟਨ ਖੇਡਣ ਦੇ ਸ਼ੌਕੀਨ ਅਰਜੁਨ ਦਾ ਸੁਪਨਾ ਭਵਿੱਖ ਵਿਚ ਇਕ ਮਾਹਿਰ ਕਾਰਡੀਓਲੋਜਿਸਟ (ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ) ਬਣ ਕੇ ਸਮਾਜ ਦੀ ਸੇਵਾ ਕਰਨਾ ਹੈ। ਆਪਣੀ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਆਪਣੇ ਪਰਿਵਾਰਕ ਪਿਛੋਕੜ ਨੂੰ ਦਿੰਦਿਆਂ ਅਰਜੁਨ ਨੇ ਦੱਸਿਆ ਕਿ ਉਸ ਦੇ ਦਾਦਾ ਡਾ. ਮੇਹਰ ਚੰਦ ਮਿੱਤਲ, ਦਾਦੀ ਡਾ. ਸ਼ਸ਼ੀ ਮਿੱਤਲ, ਪਿਤਾ ਡਾ. ਨਿਤਿਨ ਮਿੱਤਲ, ਮਾਤਾ ਡਾ. ਪੂਜਾ ਮਿੱਤਲ ਸਭਨਾਂ ਦੇ ਵਿਸ਼ਵਾਸ ਅਤੇ ਅਸ਼ੀਰਵਾਦ ਸਦਕਾ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ, ਇਨ੍ਹਾਂ ਤੋਂ ਇਲਾਵਾ ਉਸ ਦੇ ਅਧਿਆਪਕ ਅਤੇ ਮਿੱਤਰ ਵੀ ਉਸ ਦੀ ਸਫਲਤਾ ਦੇ ਅਸਲ ਪ੍ਰੇਰਨਾ ਸਰੋਤ ਹਨ, ਜਿਨ੍ਹਾਂ ਦੇ ਮਾਰਗ ਦਰਸ਼ਨ, ਥਾਪੜੇ ਅਤੇ ਹੌਸਲਾ ਅਫਜਾਈ ਸਦਕਾ ਹੀ ਉਹ ਇਹ ਮੁਕਾਮ ਹਾਸਲ ਕਰ ਸਕਿਆ ਹੈ। ਅਰਜੁਨ ਦੇ ਛੋਟੇ ਭਰਾ ਅਯਾਨ ਮਿੱਤਲ (10ਵੀਂ ਦਾ ਵਿਦਿਆਰਥੀ) ਅਤੇ ਪੂਰੇ ਪਰਿਵਾਰ ਲਈ ਇਹ ਬਹੁਤ ਮਾਣ ਵਾਲਾ ਪਲ ਹੈ। ਇਸ ਪ੍ਰਾਪਤੀ ‘’ਤੇ ਡਾ. ਅਸ਼ੋਕ ਕੁਮਾਰ ਸਿੰਗਲਾ ਸਿਵਲ ਸਰਜਨ ਮੋਗਾ, ਡਿਪਟੀ ਮੇਅਰ ਗੌਰਵ ਗਰਗ, ਅਸ਼ੋਕ ਧਮੀਜਾ ਐਕਸ ਡਿਪਟੀ ਮੇਅਰ, ਮਨਜੀਤ ਸਿੰਘ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਮੋਗਾ, ਤੁਸ਼ਾਰ ਗੋਇਲ ਚੇਅਰਮੈਨ ਡੀ.ਐਨ. ਮਾਡਲ ਸਕੂਲ ਮੋਗਾ, ਸਮਾਜ ਸੇਵੀ ਹਰਸ਼ ਬਾਂਸਲ, ਅਮਿਤ ਗਰਗ, ਪ੍ਰਦੀਪ ਗੋਇਲ, ਸੰਜੀਵ ਕੁਮਾਰ ਅਤੇ ਪਰਿਵਾਰਕ ਮੈਂਬਰਾਂ ਨੇ ਵਿਸ਼ੇਸ਼ ਤੌਰ ‘’ਤੇ ਪਹੁੰਚ ਕੇ ਅਰਜੁਨ ਦਾ ਇਸ ਵਿਲੱਖਣ ਪ੍ਰਾਪਤੀ ਲਈ ਮੂੰਹ ਮਿੱਠਾ ਕਰਵਾਉਂਦੇ ਉਸ ਨੂੰ ਸਨਮਾਨਿਤ ਕੀਤਾ ਅਤੇ ਉਸ ਦੇ ਸੁਨਹਿਰੀ ਤੇ ਉੱਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਡੇਂਗੂ ਅਤੇ ਮੱਛਰਾਂ ਤੋਂ ਬਚਾਅ ਲਈ ਸ਼ਹਿਰ ਵਾਸੀਆਂ ਲਈ ਅੱਗੇ ਆਏ-ਪਰਮਪਾਲ ਸਿੰਘ ਤਖ਼ਤੂਪੁਰਾ ਅਗਲੀ ਖ਼ਬਰ ਸਿਵਲ ਹਸਪਤਾਲ ਬਾਘਾ ਪੁਰਾਣਾ ਦੀਆਂ ਸਿਹਤ ਸੇਵਾਵਾਂ ਸਵਾਲਾਂ ਦੇ ਘੇਰੇ ’ਚ, ਮੁੱਖ ਰਸਤੇ ’ਤੇ ਬੋਰਡ ਵੀ ਬਣੇ ਬਦਹਾਲੀ ਦੀ ਤਸ...
Ad Position 24
No active advertisement