02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਨਸ਼ਾ ਮੁਕਤ, ਸਿਹਤਮੰਦ ਵਿਸ਼ੇ ’ਤੇ ਸ਼ਾਨਦਾਰ ਸਭਿਆਚਾਰਕ ਮੁਕਾਬਲਿਆਂ ਦੀ ਸ਼ੁਰੂਆਤ

ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ. ਐਸ.

Ad Position 21
No active advertisement
ਅਜੀਤ ਡੈਸਕ 02-08-2026
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਨਸ਼ਾ ਮੁਕਤ, ਸਿਹਤਮੰਦ ਅਤੇ ਸਮ੍ਰਿੱਧ ਭਾਰਤ ਵਿਸ਼ੇ ‘ਤੇ ਵਿਸ਼ਾਲ ਸਭਿਆਚਾਰਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਉਦਘਾਟਨ ਸੰਸਥਾ ਦੇ ਸਕੱਤਰ ਅਤੇ ਟੀ.ਐਲ.ਐਫ. ਸਕੂਲ ਦੇ ਚੇਅਰਮੈਨ ਇੰਜ: ਜਨੇਸ਼ ਗਰਗ, ਟੀ.ਐਲ.ਐਫ. ਸਕੂਲ ਦੀ ਡਾਇਰੈਕਟਰ ਡਾ. ਮੁਸਕਾਨ ਗਰਗ, ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਮਾਈ ਭਾਰਤ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ) ਦੇ ਜ਼ਿਲ੍ਹਾ ਯੁਵਾ ਅਧਿਕਾਰੀ ਗੁਰਪ੍ਰੀਤ ਸਿੰਘ, ਡਾ. ਜੀ.ਐਸ. ਸ਼ਰਮਾ, ਡਾ. ਸ਼ਮਸ਼ੇਰ ਸਿੰਘ, ਇੰਜ: ਜਸਪ੍ਰੀਤ ਸਿੰਘ, ਡਾ. ਬਾਲਕ ਦਾਸ, ਡਾ. ਸੰਤ ਕੁਮਾਰ ਵਰਮਾ, ਡਾ. ਵੇਦਪਾਲ ਸਿੰਘ, ਡਾ. ਸੌਰਭ ਕੋਸੇ, ਡਾ. ਖੜਗ ਰਾਜ, ਡਾ. ਅਮਨਦੀਪ ਸਿੰਘ, ਐਨ.ਐਸ.ਐਸ. ਕੋਆਰਡੀਨੇਟਰ ਲਵਕੇਸ਼ ਸਿੰਘ, ਸੀਮਾ ਬਰਾੜ, ਅਮਿਤ ਸ਼ਰਮਾ ਅਤੇ ਹੋਰ ਮਹਿਮਾਨਾਂ ਨੇ ਸਾਂਝੇ ਤੌਰ ‘ਤੇ ਸ਼ਮ੍ਹਾ ਰੌਸ਼ਨ ਕੀਤੀ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਆਯੋਜਨ ਮਾਈ ਭਾਰਤ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਵੀਂ ਸੋਚ ਅਤੇ ਸਕਾਰਾਤਮਿਕ ਦਿਸ਼ਾ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੁਵਾ ਸ਼ਕਤੀ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ 200 ਤੋਂ ਵੱਧ ਵਿਦਿਆਰਥੀ ਅਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਭਾਗੀ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣਗੇ। ਇਸ ਮੌਕੇ ਡਾਂਸ, ਗਾਇਣ, ਭਾਸ਼ਣ, ਡਿਬੇਟ, ਪੇਂਟਿੰਗ, ਨੁੱਕੜ ਨਾਟਕ, ਸਲੋਗਨ ਲਿਖਣ, ਕਵਿਤਾ ਪਾਠ ਅਤੇ ਰੀਲ ਮੇਕਿੰਗ ਸਮੇਤ ਕਈ ਸਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲਿਆਂ ਦਾ ਮੁਲਾਂਕਣ ਤਜਰਬੇਕਾਰ ਅਤੇ ਯੋਗ ਜੱਜਾਂ ਦੀ ਟੀਮ ਵਲੋਂ ਕੀਤਾ ਜਾਵੇਗਾ। ਅੰਤ ਵਿਚ ਕੋਆਰਡੀਨੇਟਰ ਸੀਮਾ ਬਰਾੜ ਨੇ ਸਾਰੇ ਮਹਿਮਾਨਾਂ, ਪ੍ਰਤੀਭਾਗੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ਵਿਚ ਹਲੈਸ ਜੌ-ਇਕ ਨਿਊਟਰਾਸਿਊਟੀਕਲ ਵੰਡਰ ਵਿਸ਼ੇ ’ਤੇ ਜਾਗਰੂਕਤਾ ਸੈਸ਼ਨ ਅਗਲੀ ਖ਼ਬਰ ਡੇਰਾ ਭੋਰੇ ਵਾਲਾ ਸੁਖਾਨੰਦ ਵਾਲੇ ਸੰਤਾਂ ਦੀ ਯਾਦ ਵਿਚ ਖੂਨਦਾਨ ਕੈਂਪ ਲੱਗਾ
Ad Position 24
No active advertisement