15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਵਰਨਕਾਰ ਸੰਘ ਅਤੇ ਵਪਾਰ ਮੰਡਲ ਮੋਗਾ ਵਲੋਂ ਭਾਈ ਜਤਿੰਦਰਪਾਲ ਸਿੰਘ ਸਨਮਾਨਿਤ

ਮੋਗਾ, 14 ਅਗਸਤ (ਜਸਪਾਲ ਸਿੰਘ ਬੱਬੀ)-ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਦੇ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਖਚੈਨ ਸਿੰਘ ਰਾਮੂਵਾਲੀਆ ਵਲੋਂ ਭਾਈ ਜਤਿੰਦਰਪਾਲ ਸਿੰਘ ਪਟਨੇ ਵਾਲਿਆਂ ਨੂੰ ਗੁਰਮਤਿ ਰਾਗੀ ਅਤੇ ਗ੍ਰੰਥੀ ਸਭਾ ਵਲੋਂ ਲਗਾਤਾਰ ਦੂਜੀ ਵਾਰ ਗੁਰਮਤਿ ਰਾਗੀ ਅਤੇ ਗ੍ਰੰਥੀ ਸਭਾ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਹੋਣ ਤੇ ਅਤੇ ਸਤਿਕਾਰ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ, ਸਭਾ ਦੇ ਜਨਰਲ ਸਕੱਤਰ ਭਾਈ ਅਮਰੀਕ ਸਿੰਘ ਧੱਲੇਕੇ, ਸੀ. ਮੈਂਬਰ ਰਾਜ ਸਿੰਘ, ਭਾਈ ਜਿੰਦਰਪਾਲ ਸਿੰਘ ਅਤੇ ਮੋਗਾ ਸ਼ਹਿਰ ਵਾਰਡ ਨੰਬਰ 18 ਦੇ ਕੌਂਸਲਰ ਭਾਰਤ ਭੂਸ਼ਨ ਨੂੰ ਸਨਮਾਨਿਤ ਕੀਤਾ।

Ad Position 21
No active advertisement
ਕਿਰਤੀ ਕਿਸਾਨ ਯੂਨੀਅਨ ਦੇ ਇਕ ਵਫਦ ਦੀਆਂ ਮੰਗਾਂ ਨੂੰ ਪੂਰਾ ਕਰਨ ਸਬੰਧੀ ਭਰੋਸਾ ਦਿੰਦੇ ਹੋਏ ਐਸ.ਡੀ.ਐਮ. ਗਗਨਦੀਪ ਨਿਹਾਲ ਸਿੰਘ ਵਾਲਾ| ਤਸਵੀਰ: ਸੁਖਦੇਵ ਸਿੰਘ ਖਾਲਸਾ 15-08-2026
ਮੋਗਾ, 14 ਅਗਸਤ (ਜਸਪਾਲ ਸਿੰਘ ਬੱਬੀ)-ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਦੇ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਖਚੈਨ ਸਿੰਘ ਰਾਮੂਵਾਲੀਆ ਵਲੋਂ ਭਾਈ ਜਤਿੰਦਰਪਾਲ ਸਿੰਘ ਪਟਨੇ ਵਾਲਿਆਂ ਨੂੰ ਗੁਰਮਤਿ ਰਾਗੀ ਅਤੇ ਗ੍ਰੰਥੀ ਸਭਾ ਵਲੋਂ ਲਗਾਤਾਰ ਦੂਜੀ ਵਾਰ ਗੁਰਮਤਿ ਰਾਗੀ ਅਤੇ ਗ੍ਰੰਥੀ ਸਭਾ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਹੋਣ ਤੇ ਅਤੇ ਸਤਿਕਾਰ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ, ਸਭਾ ਦੇ ਜਨਰਲ ਸਕੱਤਰ ਭਾਈ ਅਮਰੀਕ ਸਿੰਘ ਧੱਲੇਕੇ, ਸੀ. ਮੈਂਬਰ ਰਾਜ ਸਿੰਘ, ਭਾਈ ਜਿੰਦਰਪਾਲ ਸਿੰਘ ਅਤੇ ਮੋਗਾ ਸ਼ਹਿਰ ਵਾਰਡ ਨੰਬਰ 18 ਦੇ ਕੌਂਸਲਰ ਭਾਰਤ ਭੂਸ਼ਨ ਨੂੰ ਸਨਮਾਨਿਤ ਕੀਤਾ। ਨਵ - ਨਿਯੁਕਤ ਸ਼ਹਿਰੀ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਪਟਨੇ ਵਾਲਿਆਂ ਨੇ ਕਿਹਾ ਕਿ ਜਥੇਬੰਦੀ ਵਲੋਂ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਗੁਰਮਤਿ ਰਾਗੀ ਅਤੇ ਗ੍ਰੰਥੀ ਸਭਾ ਦਾ ਵਲੋਂ ਧਰਮ ਪ੍ਰਚਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਗੁਰੂ ਗੋਬਿੰਦ ਸਿੰਘ ਅਕੈਡਮੀ ਵਲੋਂ ਲਗਾਤਾਰ ਬੱਚਿਆਂ ਨੂੰ ਮੁਫ਼ਤ ਪੱਗਾਂ ਸਿਖਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੁੜਿਆਂ ਜਾ ਸਕੇ। ਜਤਿੰਦਰਪਾਲ ਸਿੰਘ ਨੇ ਸੰਤ ਬਾਬਾ ਅਜਮੇਰ ਸਿੰਘ ਰੱਬ ਪ੍ਰਬੰਧਕ ਕਮੇਟੀ, ਸਵਰਨਕਾਰ ਸੰਘ ਸਰਾਫਾ ਬਾਜ਼ਾਰ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਧੰਨਵਾਦ ਕੀਤਾ। ਇਸ ਮੌਕੇ ਜਸਪਾਲ ਸਿੰਘ ਧੁੰਨਾ ਸ਼ਹਿਰੀ ਪ੍ਰਧਾਨ ਵਪਾਰ ਮੰਡਲ, ਪ੍ਰੇਮ ਸਿੰਘ, ਸਤਿਕਾਰ ਕਮੇਟੀ ਤੋਂ ਬਲਜੀਤ ਸਿੰਘ, ਮਨਜਿੰਦਰ ਸਿੰਘ ਜਿੰਦਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਵਿਸਾਖਾ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਰੱਸਾਕਸ਼ੀ ’ਚੋਂ ਪਹਿਲਾ ਸਥਾਨ ਕੀਤਾ ਹਾਿਸਲ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਸਰਕਲ ਪ੍ਰਧਾਨ ਬਲਜੀਤ ਸਿੰਘ ਕੰਗ
Ad Position 24