15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਵਫ਼ਦ ਦੀ ਮੀਟਿੰਗ

ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਸਿਵਲ ਸਕੱਤਰੇਤ ਪੰਜਾਬ ਚੰਡੀਗੜ੍ਹ ਵਿਖੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਚਾਰ ਕਨਵੀਨਰਾਂ ਕ੍ਰਮਵਾਰ ਕਰਮ ਸਿੰਘ ਧਨੋਆ, ਹਰਭਜਨ ਸਿੰਘ ਗਿੱਲ, ਅਵਿਨਾਸ਼ ਚੰਦਰ ਸ਼ਰਮਾ, ਸੁਖਵਿੰਦਰ ਸਿੰਘ ਸੈਣੀ ਆਧਾਰਿਤ ਵਫ਼ਦ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਦਿੱਤੇ ਸਮੇਂ ਅਨੁਸਾਰ ਮੀਟਿੰਗ ਕੀਤੀ। ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਮੋਗਾ ਦੇ ਪ੍ਰੈੱਸ ਸਕੱਤਰ ਗਿਆਨ ਸਿੰਘ ਸਾਬਕਾ ਡੀ.

Ad Position 21
No active advertisement
ਸੁਖਬੀਰ ਅਤੇ ਮੋਦੀ ਦੀ ਮੁਲਾਕਾਤ ਤੋਂ ਬਾਅਦ ਕਾਂਗਰਸ, ਆਮ ਆਦਮੀ ਪਾਰਟੀ ਅਤੇ ਦੂਜੀਆਂ ਧਿਰਾਂ ਵਿਚ ਨਿਰਾਸ਼ਾ ਦਾ ਆਲਮ-ਪੱਪੂ ਰਾਮੂੰਵਾਲਾ ਅਜੇ ਤਾਂ ਗੱਠਜੋੜ ਵੀ ਨਹੀਂ ਹੋਇਆ ਰਾਜਸੀ ਪਾਰਟੀਆਂ ਬੌਖਲਾਹਟ ’ਚ 15-08-2026
ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਸਿਵਲ ਸਕੱਤਰੇਤ ਪੰਜਾਬ ਚੰਡੀਗੜ੍ਹ ਵਿਖੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਚਾਰ ਕਨਵੀਨਰਾਂ ਕ੍ਰਮਵਾਰ ਕਰਮ ਸਿੰਘ ਧਨੋਆ, ਹਰਭਜਨ ਸਿੰਘ ਗਿੱਲ, ਅਵਿਨਾਸ਼ ਚੰਦਰ ਸ਼ਰਮਾ, ਸੁਖਵਿੰਦਰ ਸਿੰਘ ਸੈਣੀ ਆਧਾਰਿਤ ਵਫ਼ਦ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਦਿੱਤੇ ਸਮੇਂ ਅਨੁਸਾਰ ਮੀਟਿੰਗ ਕੀਤੀ। ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਮੋਗਾ ਦੇ ਪ੍ਰੈੱਸ ਸਕੱਤਰ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਨੇ ਦੱਸਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਦੌਰਾਨ ਮੰਗ ਪੱਤਰ ਵਿਚ ਦਰਜ ਸਾਰੀਆਂ ਮੰਗਾਂ ‘ਤੇ ਇਕ ਇਕ ਕਰ ਕੇ ਵਿਚਾਰ ਚਰਚਾ ਹੋਈ। ਉਪਰੰਤ ਕਨਵੀਨਰਾਂ ਨੇ ਗੱਲਬਾਤ ਦੇ ਸ਼ੁਰੂ ਵਿਚ ਕਿਹਾ ਕਿ ਤਨਖ਼ਾਹ ਕਮਿਸ਼ਨ ਨੇ 2.59 ਸਿਫ਼ਾਰਿਸ਼ ਕੀਤੀ ਹੋਈ ਹੈ ਅਤੇ ਇਹ ਮੋਗਾ, 14 ਅਗਸਤ (ਸੁਰਿੰਦਰਪਾਲ ਸਿੰਘ)-ਸਿਵਲ ਸਕੱਤਰੇਤ ਪੰਜਾਬ ਚੰਡੀਗੜ੍ਹ ਵਿਖੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਚਾਰ ਕਨਵੀਨਰਾਂ ਕ੍ਰਮਵਾਰ ਕਰਮ ਸਿੰਘ ਧਨੋਆ, ਹਰਭਜਨ ਸਿੰਘ ਗਿੱਲ, ਅਵਿਨਾਸ਼ ਚੰਦਰ ਸ਼ਰਮਾ, ਸੁਖਵਿੰਦਰ ਸਿੰਘ ਸੈਣੀ ਆਧਾਰਿਤ ਵਫ਼ਦ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਦਿੱਤੇ ਸਮੇਂ ਅਨੁਸਾਰ ਮੀਟਿੰਗ ਕੀਤੀ। ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਮੋਗਾ ਦੇ ਪ੍ਰੈੱਸ ਸਕੱਤਰ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਨੇ ਦੱਸਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਦੌਰਾਨ ਮੰਗ ਪੱਤਰ ਵਿਚ ਦਰਜ ਸਾਰੀਆਂ ਮੰਗਾਂ ‘ਤੇ ਇਕ ਇਕ ਕਰ ਕੇ ਵਿਚਾਰ ਚਰਚਾ ਹੋਈ। ਉਪਰੰਤ ਕਨਵੀਨਰਾਂ ਨੇ ਗੱਲਬਾਤ ਦੇ ਸ਼ੁਰੂ ਵਿਚ ਕਿਹਾ ਕਿ ਤਨਖ਼ਾਹ ਕਮਿਸ਼ਨ ਨੇ 2.59 ਸਿਫ਼ਾਰਿਸ਼ ਕੀਤੀ ਹੋਈ ਹੈ ਅਤੇ ਇਹ ਸਾਡਾ ਹੱਕ ਹੈ ਅਤੇ ਪੈਨਸ਼ਨਰਾਂ ‘ਤੇ 6ਵਾਂ ਤਨਖ਼ਾਹ ਕਮਿਸ਼ਨ ਸਰਕਾਰ ਵਲੋਂ ਲਾਗੂ ਨਾ ਕਰਨ ‘ਤੇ ਰੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਦੀ ਤਨਖ਼ਾਹ ਛੇਵੇਂ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਸ਼ ਨਾਲ ਫਿਕਸ ਹੋਈ ਸੀ। ਇਸ ਤਰ੍ਹਾਂ ਉਨ੍ਹਾਂ ਦੀ ਤਨਖ਼ਾਹ 2.59 ਦੇ ਗੁਣਾਂਕ ਨਾਲ ਫਿਕਸ ਹੋਣ ‘ਤੇ ਕਾਫ਼ੀ ਵੱਧ ਗਈ ਸੀ। ਇਸ ਤਰ੍ਹਾਂ ਜੂਨੀਅਰ ਪੈਨਸ਼ਨਰਾਂ ਦੀ ਪੈਨਸ਼ਨ ਸੀਨੀਅਰ ਪੈਨਸ਼ਨਰਾਂ ਨਾਲੋਂ ਵੱਧ ਫਿਕਸ ਹੋ ਚੁੱਕੀ ਹੈ ਜਦੋਂ ਕਿ ਸੀਨੀਅਰ ਪੈਨਸ਼ਨਰਾਂ ਦੀ ਪੈਨਸ਼ਨ 2.45 ਦੇ ਗੁਣਾਂਕ ਨਾਲ ਫਿਕਸ ਹੋਣ ਨਾਲ ਆਰਥਿਕ ਨੁਕਸਾਨ ਹੋ ਰਿਹਾ ਹੈ। ਆਗੂਆਂ ਕਿਹਾ ਕਿ 2.59 ਸਾਡੀ ਮੁੱਖ ਮੰਗ ਹੈ ਅਤੇ 2.59 ਦੇ ਗੁਣਾਂਕ ਨਾਲ ਪੈਨਸ਼ਨ ਵਿਚ ਸੋਧ ਕਰ ਕੇ ਲਾਗੂ ਕਰਨੀ ਬਣਦੀ ਹੈ ਪਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਅਜਿਹਾ ਨਹੀਂ ਕੀਤਾ ਗਿਆ ਜਿਸ ਕਾਰਨ ਸਮੁੱਚਾ ਪੈਨਸ਼ਨਰ ਵਰਗ ਬਹੁਤ ਚਿੰਤਤ ਵੀ ਹੈ ਤੇ ਉਨ੍ਹਾਂ ਵਿਚ ਸਰਕਾਰ ਪ੍ਰਤੀ ਗ਼ੁੱਸਾ ਵੀ ਹੈ। ਆਗੂਆਂ ਮੰਗ ਕੀਤੀ ਕਿ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇ। ਵਿੱਤ ਮੰਤਰੀ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਪੱਧਰ ‘ਤੇ ਗੱਲ ਚੱਲ ਰਹੀ ਹੈ, ਜਲਦੀ ਹੀ ਇਕ ਮੀਟਿੰਗ ਕਰਨ ਜਾ ਰਹੇ ਹਾਂ। ਉਨ੍ਹਾਂ ਨੇ ਵਫ਼ਦ ਨੂੰ ਵਿਸਥਾਰ ਸਹਿਤ ਮੰਗਾਂ ‘ਤੇ ਗੱਲਬਾਤ ਕਰ ਕੇ ਠੋਸ ਨਤੀਜੇ ‘ਤੇ ਪਹੁੰਚਣ ਲਈ ਲਿਖਤੀ ਤੌਰ ‘ਤੇ ਅਗਲੀ ਮੀਟਿੰਗ 24 ਅਗਸਤ ਦਿੱਤੀ ਹੈ। ਗੱਲਬਾਤ ਕਾਫ਼ੀ ਸੁਖਾਵੇਂ ਮਾਹੌਲ ਵਿਚ ਹੋਈ ਅਤੇ ਇਸ ਮੀਟਿੰਗ ਵਿਚ ਵਿੱਤ ਮੰਤਰੀ ਦਾ ਹਾਂ ਪੱਖੀ ਵਤੀਰਾ ਵੇਖਣ ਨੂੰ ਮਿਲਿਆ। ਇਸ ਮੌਕੇ ਵਫ਼ਦ ਵਿਚ ਬਲਵੀਰ ਸਿੰਘ ਸੈਣੀ, ਗੁਰਦੀਪ ਸਿੰਘ ਵਾਲੀਆਂ, ਗੁਰਮੀਤ ਸਿੰਘ ਟਿਵਾਣਾ, ਮੰਗਤ ਖ਼ਾਨ, ਪੀ.ਐਸ.ਪੀ.ਸੀ.ਐਲ. ਤੋਂ ਕਸਤੂਰੀ ਲਾਲ, ਦੇਵ ਰਾਜ, ਪੰਜਾਬ ਪੁਲਿਸ ਐਸੋਸੀਏਸ਼ਨ ਵਲੋਂ ਕਰਨੈਲ ਸਿੰਘ, ਨਾਹਰ ਸਿੰਘ ਅਤੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਵਲੋਂ ਸੁਖਮੰਦਰ ਸਿੰਘ ਸਿੰਘ, ਸੁਰਿੰਦਰ ਰਾਮ ਕੁੱਸਾ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਗਲੋਬਲ ਵਿਜਡਮ ਸਕੂਲ ਧਰਮਕੋਟ ’ਚ ਤੀਆਂ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ 20 ਅਗਸਤ ਨੂੰ ਲਗਾਏ ਜਾ ਰਹੇ ਤੀਸਰੇ ਖ਼ੂਨਦਾਨ ਕੈਂਪ ਨੂੰ ਲੈ ਕੇ ਸ਼ਹਿਰ ਦੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੀ ਹੋਈ ਵਿਸ਼ੇ...
Ad Position 24