ਰੋਟਰੀ ਕਲੱਬ ਮੋਗਾ ਸਿਟੀ ਵਲੋਂ ਅਧਿਆਪਕ ਦਿਵਸ 20 ਸਤੰਬਰ ਨੂੰ ਮਨਾਇਆ ਜਾਵੇਗਾ-ਚੇਅਰਮੈਨ ਵਿਜੇ ਮਦਾਨ
ਮੋਗਾ, 17 ਸਤੰਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਦੇ ਸਿਟੀ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਖ਼ਜ਼ਾਨਚੀ ਵਿਨੋਦ ਗਰਗ, ਪ੍ਰੋਜੈਕਟ ਇੰਚਾਰਜ ਰਾਜੀਵ ਸਿੰਗਲਾ ਨੇ ਦੱਸਿਆ ਕਿ ਮਿਤੀ 20 ਸਤੰਬਰ ਐਤਵਾਰ ਸ਼ਾਮ 5 ਵਜੇ ਅਧਿਆਪਕ ਦਿਵਸ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ-2, ਨਿਊ ਟਾਊਨ ਵਿਖੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਬੀ.
ਮੋਗਾ, 17 ਸਤੰਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਦੇ ਸਿਟੀ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਖ਼ਜ਼ਾਨਚੀ ਵਿਨੋਦ ਗਰਗ, ਪ੍ਰੋਜੈਕਟ ਇੰਚਾਰਜ ਰਾਜੀਵ ਸਿੰਗਲਾ ਨੇ ਦੱਸਿਆ ਕਿ ਮਿਤੀ 20 ਸਤੰਬਰ ਐਤਵਾਰ ਸ਼ਾਮ 5 ਵਜੇ ਅਧਿਆਪਕ ਦਿਵਸ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ-2, ਨਿਊ ਟਾਊਨ ਵਿਖੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਐਲ.ਐਲ.ਆਰ. ਕਾਲਜ ਦੇ ਚੇਅਰਮੈਨ ਚਮਨ ਲਾਲ ਸਚਦੇਵਾ ਸਿੱਖਿਆ ਖੇਤਰ ਦੀਆਂ ਨਾਮਵਰ 25 ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਗੇ। ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਧਿਆਪਕ ਵਿਦਿਆਰਥੀਆਂ ਨੂੰ ਨਾ ਸਿਰਫ਼ ਕਿਤਾਬੀ ਗਿਆਨ ਦਿੰਦੇ ਹਨ, ਸਗੋਂ ਅਨੁਸ਼ਾਸਨ, ਕਦਰਾਂ-ਕੀਮਤਾਂ ਵੀ ਸਿਖਾਉਂਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਆਫ਼ ਮੋਗਾ ਸਿਟੀ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕਰਨ ਲਈ ਯਤਨਸ਼ੀਲ ਰਿਹਾ ਹੈ ਜਿਨ੍ਹਾਂ ਨੇ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਲੱਬ ਦੇ ਚੇਅਰਮੈਨ ਵਿਜੇ ਮੈਦਾਨ ਨੇ ਦੱਸਿਆ ਕਿ ਸਮਾਰੋਹ ਦੌਰਾਨ ਸਨਮਾਨਿਤ ਕੀਤੇ ਗਏ ਅਧਿਆਪਕਾਂ ਨੂੰ ਕਲੱਬ ਵਲੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਜਾਣਗੇ।