18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਦੀ ਮੀਟਿੰਗ ਹੋਈ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਾਹਿਬ ਵਿਖੇ ਮਿੱਟੀ ਦੀ ਭਰਤ ਦੀ ਕਾਰ ਸੇਵਾ ਸ਼ੁਰੂ

ਸਮਾਲਸਰ, 17 ਸਤੰਬਰ (ਗੁਰਜੰਟ ਕਲਸੀ ਲੰਡੇ)-ਇੱਥੇ ਨਹਿਰੋਂ ਪਾਰ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਾਹਿਬ ਪਾਤਸ਼ਾਹੀ ਅੱਠਵੀਂ ਵਿਖੇ ਸੰਤ ਮਹਾਂਪੁਰਸ਼ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਵੇਂ ਬਣੇ ਗੁਰਦੁਆਰਾ ਸਾਹਿਬ ਵਿਖੇ ਮਿੱਟੀ ਦੀ ਭਰਤ ਦੀ ਕਾਰ ਸੇਵਾ ਅੱਜ ਸੰਤ ਮਹਾਂਪੁਰਸ਼ਾਂ ਨੇ ਸ਼ੁਰੂ ਕਰਵਾਈ। ਪਿਛਲੇ 25 ਸਾਲ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਸੰਤ ਮਹਾਂਪੁਰਸ਼ਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਕਾਰ ਸੇਵਾ ਵੀ ਸ਼ੁਰੂ ਹੋਇਆ ਜਿਸ ਸੰਗਤ ਨੇ ਇਹ ਕਾਰ ਸੇਵਾ ਲੈਣੀ ਹੋਵੇ ਉਹ ਲੈ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 18-09-2026
ਸਮਾਲਸਰ, 17 ਸਤੰਬਰ (ਗੁਰਜੰਟ ਕਲਸੀ ਲੰਡੇ)-ਇੱਥੇ ਨਹਿਰੋਂ ਪਾਰ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਾਹਿਬ ਪਾਤਸ਼ਾਹੀ ਅੱਠਵੀਂ ਵਿਖੇ ਸੰਤ ਮਹਾਂਪੁਰਸ਼ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਵੇਂ ਬਣੇ ਗੁਰਦੁਆਰਾ ਸਾਹਿਬ ਵਿਖੇ ਮਿੱਟੀ ਦੀ ਭਰਤ ਦੀ ਕਾਰ ਸੇਵਾ ਅੱਜ ਸੰਤ ਮਹਾਂਪੁਰਸ਼ਾਂ ਨੇ ਸ਼ੁਰੂ ਕਰਵਾਈ। ਪਿਛਲੇ 25 ਸਾਲ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਸੰਤ ਮਹਾਂਪੁਰਸ਼ਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਕਾਰ ਸੇਵਾ ਵੀ ਸ਼ੁਰੂ ਹੋਇਆ ਜਿਸ ਸੰਗਤ ਨੇ ਇਹ ਕਾਰ ਸੇਵਾ ਲੈਣੀ ਹੋਵੇ ਉਹ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਲਵੇ ਵਿਚ ਇਕੋ-ਇਕ ਵਿਲੱਖਣ ਅੱਠਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ। ਸੰਤ ਮਹਾਂਪੁਰਸ਼ ਲੰਬੇ ਸਮੇਂ ਤੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਹਟਾ ਕੇ ਬਾਣੀ ਨਾਲ ਜੋੜ ਰਹੇ ਹਨ। ਗੁਰਦੁਆਰਾ ਸਾਹਿਬ ਦੇ ਗੁੰਬਦ ਅਤੇ ਉਸਾਰੀ ਦੀ ਕਾਰ ਸੇਵਾ ਵੀ ਚਾਲੂ ਹੈ। ਸੇਵਾਦਾਰ ਬੋਹੜ ਸਿੰਘ ਲੰਡੇ ਨੇ ਦੱਸਿਆ ਕਿ ਇੱਥੇ ਬੜੀ ਦੂਰੋਂ ਦੂਰੋਂ ਸੰਗਤਾਂ ਦਾ ਭਾਰੀ ਇਕੱਠ ਬੜੀ ਸ਼ਰਧਾ ਨਾਲ ਹਰ ਐਤਵਾਰ ਜੁੜਦਾ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਹਸਨਪੁਰ ਲੁਧਿਆਣਾ, ਬਲਕਰਨ ਸਿੰਘ ਘਣੀਆਂ ਵਾਲਾ, ਚਰਨਜੀਤ ਸਿੰਘ ਬਗਿਆਣਾ, ਬਲਜੀਤ ਸਿੰਘ ਸਮਾਲਸਰ, ਹਰਦੀਪ ਸਿੰਘ ਕਿਰਤੀ ਸਮਾਲਸਰ, ਲਖਵਿੰਦਰ ਸਿੰਘ ਸਮਾਲਸਰ, ਆਕਾਸ਼ਦੀਪ ਸਿੰਘ ਬਿਸ਼ਨੰਦੀ, ਦਵਿੰਦਰ ਸਿੰਘ ਕੋਟਕਪੂਰਾ, ਸੁਖਵਿੰਦਰ ਸਿੰਘ ਝੱਤਰੇ, ਗੁਰਪ੍ਰੀਤ ਸਿੰਘ ਬੋਤੀਆਂ ਵਾਲਾ, ਜਸਵੰਤ ਸਿੰਘ ਲੰਡੇ, ਗੁਰਪ੍ਰਤਾਪ ਸਿੰਘ ਬੁੱਕਣ ਵਾਲਾ, ਜੱਸਾ ਸਿੰਘ ਮਾੜੀ, ਅਮਰਦੀਪ ਸਿੰਘ ਵੈਰੋਕੇ, ਸੀਪਾ ਵੈਰੋਕੇ, ਨੱਥਾ ਸਿੰਘ ਸਮਾਲਸਰ, ਹਰਵਿੰਦਰ ਸਿੰਘ ਗੱਜਣ ਵਾਲਾ, ਤੇਜਿੰਦਰ ਸਿੰਘ ਝੱਖੜਵਾਲਾ, ਸੁਖਪ੍ਰੀਤ ਸਿੰਘ ਘੋਲੀਆ, ਰਣਜੀਤ ਸਿੰਘ ਸਮਾਲਸਰ ਆਦਿ ਸੇਵਾਦਾਰਾਂ ਵਜੋਂ ਹਾਜ਼ਰੀ ਲਵਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਲੰਗੇਆਣਾ ’ਚ ਦੂਜਾ ਗਤਕਾ ਕੈਂਪ ਲਗਾਇਆ ਵੱਖ-ਵੱਖ ਟੀਮਾਂ ਨੇ ਦਿਖਾਏ ਗਤਕੇ ਦੇ ਜੌਹਰ ਅਗਲੀ ਖ਼ਬਰ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਅਧਿਆਪਕ ਦਿਵਸ 20 ਸਤੰਬਰ ਨੂੰ ਮਨਾਇਆ ਜਾਵੇਗਾ-ਚੇਅਰਮੈਨ ਵਿਜੇ ਮਦਾਨ
Ad Position 24