05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਾਤਾ ਪਰਮਜੀਤ ਕੌਰ ਨਮਿੱਤ ਅੰਤਿਮ ਅਰਦਾਸ ਸਮਾਗਮ

ਕੋਟ ਈਸੇ ਖਾਂ, 4 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਸਥਾਨਕ ਵਾਰਡ ਨੰਬਰ 6 ਦੇ ਕੌਂਸਲਰ ਅਰੁਣ ਸੀਕਰੀ ਤੇ ਲਾਡੀ ਪੁਰੀ ਦੇ ਸੱਸ ਮਾਤਾ ਅਤੇ ਅਮਨ ਅਰੋੜਾ ਦੇ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਧਰਮ ਪਤਨੀ ਸਵ: ਕੁਲਦੀਪ ਸਿੰਘ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸਥਾਨਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਹੋਏ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਬਾਜ਼ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ, ਸਰਪੰਚ ਜਸਵੀਰ ਲੋਹੀਆਂ, ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਜਸਵਿੰਦਰ ਸਿੰਘ ਸਿੱਧੂ, ਸਟੇਜ ਸਕੱਤਰ ਪੰਡਿਤ ਭੀਮ ਸੈਨ ਆਦਿ ਆਗੂਆਂ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਅਰੋੜਾ ਪਰਿਵਾਰ, ਪੁਰੀ ਪਰਿਵਾਰ, ਸੀਕਰੀ ਪਰਿਵਾਰ ਨਾਲ ਦੁੱਖ ਵੰਡਾਇਆ।

Ad Position 21
No active advertisement
ਅਜੀਤ ਡੈਸਕ 05-10-2026
ਕੋਟ ਈਸੇ ਖਾਂ, 4 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਸਥਾਨਕ ਵਾਰਡ ਨੰਬਰ 6 ਦੇ ਕੌਂਸਲਰ ਅਰੁਣ ਸੀਕਰੀ ਤੇ ਲਾਡੀ ਪੁਰੀ ਦੇ ਸੱਸ ਮਾਤਾ ਅਤੇ ਅਮਨ ਅਰੋੜਾ ਦੇ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਧਰਮ ਪਤਨੀ ਸਵ: ਕੁਲਦੀਪ ਸਿੰਘ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸਥਾਨਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਹੋਏ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਬਾਜ਼ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ, ਸਰਪੰਚ ਜਸਵੀਰ ਲੋਹੀਆਂ, ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਜਸਵਿੰਦਰ ਸਿੰਘ ਸਿੱਧੂ, ਸਟੇਜ ਸਕੱਤਰ ਪੰਡਿਤ ਭੀਮ ਸੈਨ ਆਦਿ ਆਗੂਆਂ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਅਰੋੜਾ ਪਰਿਵਾਰ, ਪੁਰੀ ਪਰਿਵਾਰ, ਸੀਕਰੀ ਪਰਿਵਾਰ ਨਾਲ ਦੁੱਖ ਵੰਡਾਇਆ। ਸਮਾਗਮ ਦੌਰਾਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੀ ਪੁੱਜ ਕੇ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਏ। ਪਰਿਵਾਰ ਵਲੋਂ ਮਾਤਾ ਦੀ ਯਾਦ ਵਿਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਮਾਜਿਕ ਸੰਸਥਾਵਾਂ ਨੂੰ ਸੇਵਾ ਰਾਸ਼ੀ ਭੇਟ ਕੀਤੀ ਗਈ। ਸਮਾਗਮ ਦੌਰਾਨ ਭਾਜਪਾ ਆਗੂ ਸ਼ਮਸ਼ੇਰ ਸਿੰਘ ਕੈਲਾ, ਕਾਂਗਰਸੀ ਆਗੂ ਰਵੀ ਗਰੇਵਾਲ, ਗੁਰਮੀਤ ਮੁਖੀਜਾ ਧਰਮਕੋਟ, ਰਾਜੂ ਮੁਖੀਜਾ, ਡਾ. ਅਨਿਲਜੀਤ ਕੰਬੋਜ, ਡਾ. ਚਾਹਤ ਕੰਬੋਜ, ਮਦਨ ਲਾਲ ਸੀਕਰੀ, ਓਮ ਪ੍ਰਕਾਸ਼ ਸੀਕਰੀ, ਦਲਜੀਤ ਸਿੰਘ ਬਿੱਟੂ ਠੇਕੇਦਾਰ, ਭਾਈ ਕ੍ਰਿਸ਼ਨ ਸਿੰਘ ਖਾਲਸਾ, ਡਾ. ਜਸਪਾਲ ਸਿੰਘ ਸੰਧੂ, ਸਚਿਨ ਧੀਰ ਪ੍ਰਧਾਨ ਨਗਰ ਪੰਚਾਇਤ, ਕੌਂਸਲਰ ਮੁਕੇਸ਼ ਰਾਜੂ ਸਚਦੇਵਾ, ਲਖਵਿੰਦਰ ਅਰੋੜਾ, ਗੁਰਮੁਖ ਸਿੰਘ ਘਲੋਟੀ, ਇਕੱਤਰ ਸਿੰਘ ਘਲੋਟੀ ਮੈਂਬਰ ਬਲਾਕ ਸੰਮਤੀ, ਸ਼ਹਿਰੀ ਪ੍ਰਧਾਨ ਗੋਪਾਲ ਗਰਗ, ਅਵਤਾਰ ਸਿੰਘ ਪੀ.ਏ. ਲੋਹਗੜ੍ਹ, ਅਕਾਲੀ ਆਗੂ ਗੁਰਪ੍ਰੀਤ ਸਿੰਘ ਭੁੱਲਰ, ਇਕਬਾਲਦੀਪ ਸਿੰਘ ਹੈਰੀ ਪੀ.ਏ. ਮੱਖਣ ਬਰਾੜ, ਸ਼ਹਿਰੀ ਪ੍ਰਧਾਨ ਹਰਮੇਲ ਸਿੰਘ ਰਾਜਪੂਤ, ਯੂਥ ਪ੍ਰਧਾਨ ਅਮਨ ਗਾਬਾ, ਰਾਕੇਸ਼ ਟੈਣੀ ਮਲਹੋਤਰਾ, ਤੇਜਿੰਦਰ ਕਾਲਾ ਚੌਹਾਨ, ਪਿੱਪਲ ਸਿੰਘ ਕੰਡਾ, ਰਾਣਾ ਠੇਕੇਦਾਰ, ਬਾਦਲ ਸੰਧੂ, ਕੁਲਦੀਪ ਰਾਜਪੂਤ ਸਾਬਕਾ ਪ੍ਰਧਾਨ ਨਗਰ ਪੰਚਾਇਤ, ਲਛਮਣ ਦਾਸ ਚੁੰਬਰ, ਕਾਲਾ ਅਰੋੜਾ, ਪੰਮਾ ਟੱਕਰ, ਸਿੱਪਾ ਸੀਕਰੀ, ਭਾਊ ਵਿਜੇ ਕਾਲੜਾ, ਸੁਰਿੰਦਰਪਾਲ ਸਚਦੇਵਾ, ਗੁਰਦੇਵ ਸੀਕਰੀ, ਪਵਨ ਬਾਘਾ ਪੁਰਾਣਾ, ਭੋਲਾ ਗਰੋਵਰ, ਸੋਨੂੰ ਸੁਲਤਾਨਪੁਰ, ਰੌਬਿਨ ਤਨੇਜਾ, ਰੋਮੀ ਗਾਬਾ, ਭਿੰਦਰ ਘਲੋਟੀ, ਬਿੰਦੂ ਗਰੋਵਰ, ਹਰਜਿੰਦਰ ਘਲੋਟੀ, ਸੁਰਜੀਤ ਸਿੰਘ ਸਦਿਉੜਾ ਪ੍ਰਧਾਨ ਸੁਨਾਰ ਯੂਨੀਅਨ, ਗੁਰਚਰਨ ਸਿੰਘ ਚੰਨ, ਐਡਵੋਕੇਟ ਅਜੇ ਛਾਬੜਾ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇਰੈਕਟਰ: ਡੇਅਰੀ ਵਿਭਾਗ, ਡਾ. ਰਾਜ ਦਵਿੰਦਰ ਗਿੱਲ, ਤਰਸੇਮ ਗਿੱਲ ਪ੍ਰਧਾਨ ਨਾਮਦੇਵ ਸਭਾ, ਕੌਂਸਲਰ ਪ੍ਰਕਾਸ਼ ਰਾਜਪੂਤ, ਵਿਨੋਦ ਮਲਹੋਤਰਾ, ਅਮਰਜੀਤ ਸਿੰਘ ਸਿੱਧੂ, ਅਸ਼ੋਕ ਗਰੋਵਰ, ਸੁਰਿੰਦਰ ਮਿਗਲਾਨੀ, ਵਿਨੋਦ ਪਲਤਾ, ਸਾਬਕਾ ਇੰਸ: ਸੁਰਿੰਦਰ ਸ਼ਰਮਾ, ਹਿੰਦ ਧਾਲੀਵਾਲ, ਆਪ ਆਗੂ ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ ਆਪ ਬਲਾਕ ਪ੍ਰਧਾਨ, ਰਾਕੇਸ਼ ਸੂਦ, ਗਗਨ ਸਚਦੇਵਾ, ਵਿਜੇ ਮਾਲੜਾ, ਬਲਵਿੰਦਰ ਸਿੰਘ ਭੈਣੀ, ਭਾਊ ਦਲਜੀਤ ਛਾਬੜਾ, ਰਮੇਸ਼ ਕਾਠ ਪਾਲ , ਹਰਿੰਦਰਜੀਤ ਟੋਨੀ, ਸ਼ਮਸ਼ੇਰ ਸਿੰਘ ਪੰਜਾਬ ਪੁਲਿਸ, ਮਹਿਲ ਸਿੰਘ ਘਲੋਟੀ, ਪ੍ਰਧਾਨ ਪੰਮਾ ਕਲਸੀ, ਬੌਵੀ ਧੀਰ ਤੇ ਹੋਰ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਨਿਯੁਕਤ ਕਰਨ ’ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਵੰਡੇ ਲੱਡੂ ਭੋਲਾ... ਅਗਲੀ ਖ਼ਬਰ ਭਾਕਿਯੂ ਪੰਜਾਬ ਕਾਦੀਆਂ ਜ਼ਿਲ੍ਹਾ ਮੋਗਾ ਨੇ ਮੰਗ ਪੱਤਰ ਦਿੱਤਾ
Ad Position 24