07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਹਲਕਾ ਵਿਧਾਇਕ ਨੇ ਸ਼ਹੀਦ ਦੇ ਬੁੱਤ ਨੂੰ ਸ਼ੀਸ਼ੇ ਨਾਲ ਕਵਰ ਕਰਨ ਲਈ ਦਿੱਤੀ ਰਾਸ਼ੀ

ਸਮਾਲਸਰ, 6 ਅਕਤੂਬਰ (ਗੁਰਜੰਟ ਕਲਸੀ ਲੰਡੇ)-ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਿੰਡ ਲੰਡੇ ਵਿਖੇ ਸ਼ਹੀਦ ਹਰਜਿੰਦਰ ਸਿੰਘ ਦੇ ਬੁੱਤ ਨੂੰ ਢਕਣ ਲਈ ਸ਼ੀਸ਼ੇ ਦਾ ਕਵਰ ਬਣਾ ਕੇ ਲਾਉਣ ਲਈ 25000 ਹਜ਼ਾਰ ਰੁਪਏ ਆਪਣੀ ਤਨਖ਼ਾਹ ‘ਚੋ ਸ਼ਹੀਦ ਭਾਈ ਹਰਜਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਪੱਲ੍ਹਣ ਤੇ ਧਰਮ ਪਤਨੀ ਹਰਦੀਪ ਕੌਰ ਨੂੰ ਨਕਦ ਰਾਸ਼ੀ ਥਾਣੇਦਾਰ ਰੇਸ਼ਮ ਸਿੰਘ ਤੇ ਜਸਕਰਨ ਲੰਡੇ ਰਾਹੀਂ ਪਹੁੰਚਦੇ ਕੀਤੇ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਬੁੱਤ ਦਾ ਸਤਿਕਾਰ ਕਰਨਾ ਸਾਡਾ ਸਭ ਤੋਂ ਮੁੱਢਲਾ ਫ਼ਰਜ਼ ਹੈ।

Ad Position 21
No active advertisement
ਸ਼ਹੀਦ ਹਰਜਿੰਦਰ ਸਿੰਘ ਦਾ ਸ਼ੀਸ਼ੇ ਨਾਲ ਕਵਰ ਕੀਤਾ ਗਿਆ ਬੁੱਤ। ਤਸਵੀਰ : ਗੁਰਜੰਟ ਕਲਸੀ ਲੰਡੇ 07-10-2026
ਸਮਾਲਸਰ, 6 ਅਕਤੂਬਰ (ਗੁਰਜੰਟ ਕਲਸੀ ਲੰਡੇ)-ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਿੰਡ ਲੰਡੇ ਵਿਖੇ ਸ਼ਹੀਦ ਹਰਜਿੰਦਰ ਸਿੰਘ ਦੇ ਬੁੱਤ ਨੂੰ ਢਕਣ ਲਈ ਸ਼ੀਸ਼ੇ ਦਾ ਕਵਰ ਬਣਾ ਕੇ ਲਾਉਣ ਲਈ 25000 ਹਜ਼ਾਰ ਰੁਪਏ ਆਪਣੀ ਤਨਖ਼ਾਹ ‘ਚੋ ਸ਼ਹੀਦ ਭਾਈ ਹਰਜਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਪੱਲ੍ਹਣ ਤੇ ਧਰਮ ਪਤਨੀ ਹਰਦੀਪ ਕੌਰ ਨੂੰ ਨਕਦ ਰਾਸ਼ੀ ਥਾਣੇਦਾਰ ਰੇਸ਼ਮ ਸਿੰਘ ਤੇ ਜਸਕਰਨ ਲੰਡੇ ਰਾਹੀਂ ਪਹੁੰਚਦੇ ਕੀਤੇ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਬੁੱਤ ਦਾ ਸਤਿਕਾਰ ਕਰਨਾ ਸਾਡਾ ਸਭ ਤੋਂ ਮੁੱਢਲਾ ਫ਼ਰਜ਼ ਹੈ। 15 ਅਗਸਤ ਨੂੰ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਨੇ ਇਸ ਬੁੱਤ ਦਾ ਉਦਘਾਟਨ ਕੀਤਾ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਬੁੱਤ ਨੂੰ ਸ਼ੀਸ਼ੇ ਨਾਲ ਕਵਰੇਜ ਕਰਨ ਲਈ ਜਿੰਨੇ ਵੀ ਪੈਸੇ ਲੱਗਣਗੇ ਆਪਣੀ ਤਨਖ਼ਾਹ ਵਿਚੋਂ ਖ਼ਰਚ ਕਰਨਗੇ ਅਤੇ ਉਨ੍ਹਾਂ ਨੇ ਇਹ ਆਪਣਾ ਵਾਅਦਾ ਪੂਰਾ ਵੀ ਕੀਤਾ। ਸ਼ਹੀਦ ਹਰਜਿੰਦਰ ਸਿੰਘ ਸੀ.ਆਰ.ਪੀ. ਵਿਚ ਨੌਕਰੀ ਦੌਰਾਨ ਜੰਮੂ ਕਸ਼ਮੀਰ ਵਿਚ ਸ਼ਹੀਦ ਹੋ ਗਏ ਸਨ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਦੀ ਸੰਭਾਲ ਸੰਬੰਧੀ ਬੀ. ਕੇ. ਯੂ. ਖੋਸਾ ਨੇ ਐਸ. ਡੀ.ਐਮ. ਬਾਘਾ ਪੁਰਾਣਾ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਬੀ.ਕੇ.ਯੂ. ਏਕਤਾ ਉਗਰਾਹਾਂ ਵਲੋਂ ਡੀ.ਸੀ. ਦਫ਼ਤਰ ਦਾ ਘਿਰਾਓ ਦੂਸਰੇ ਦਿਨ ਵੀ ਜਾਰੀ ਦੋਵੇਂ ਸਰਕਾਰਾਂ ਕਿਸਾਨਾਂ ਦੇ ਮੰਗਾਂ ਮ...
Ad Position 24