ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ‘ਭਾਰਤ ਨੂੰ ਜਾਣੋ’ ਮੁਕਾਬਲਾ ਕਰਵਾਇਆ
ਮੋਗਾ, 6 ਅਕਤੂਬਰ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ‘ਭਾਰਤ ਨੂੰ ਜਾਣੋ’ ਮੁਕਾਬਲਾ ਕਰਵਾਇਆ ਗਿਆ| ਡਾ. ਹੇਡਗੇਵਾਰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਮੋਗਾ ਵਿਖੇ 19 ਸਕੂਲਾਂ ਦੇ 72 ਵਿਦਿਆਰਥੀਆਂ ਨੇ ਭਾਗ ਲਿਆ| ਸ਼ਾਖਾ ਪ੍ਰਧਾਨ ਸੁਧੀਰ ਕੋਹਲੀ ਨੇ ਦੱਸਿਆ ਕਿ ਸੀਨੀਅਰ ਵਰਗ ਵਿਚ ਡੀ .
ਮੋਗਾ, 6 ਅਕਤੂਬਰ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ‘ਭਾਰਤ ਨੂੰ ਜਾਣੋ’ ਮੁਕਾਬਲਾ ਕਰਵਾਇਆ ਗਿਆ| ਡਾ. ਹੇਡਗੇਵਾਰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਮੋਗਾ ਵਿਖੇ 19 ਸਕੂਲਾਂ ਦੇ 72 ਵਿਦਿਆਰਥੀਆਂ ਨੇ ਭਾਗ ਲਿਆ| ਸ਼ਾਖਾ ਪ੍ਰਧਾਨ ਸੁਧੀਰ ਕੋਹਲੀ ਨੇ ਦੱਸਿਆ ਕਿ ਸੀਨੀਅਰ ਵਰਗ ਵਿਚ ਡੀ . ਐਨ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਆਰੀਅਨ ਕਾਲਰਾ ਅਤੇ ਮਨਨ ਵਤਸ ਦੀ ਟੀਮ ਨੇ ਪਹਿਲਾ ਸਥਾਨ, ਆਰ.ਕੇ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਸਨੇਹਾ ਭਾਰਦਵਾਜ ਅਤੇ ਕਲਪਨਾ ਦੇਵੀ ਦੀ ਟੀਮ ਨੇ ਦੂਜਾ ਸਥਾਨ ਅਤੇ ਡਾ. ਹੇਡਗੇਵਾਰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੀ ਸੰਜਨਾ ਅਤੇ ਹਿਮਾਂਸ਼ੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਇਸੇ ਤਰ੍ਹਾਂ ਜੂਨੀਅਰ ਵਰਗ ਵਿਚ ਡੀ.ਐਨ. ਮਾਡਲ ਸਕੂਲ ਦੇ ਮਾਧਵ ਸਿੰਗਲਾ ਅਤੇ ਵਿਵਾਨ ਗਰਗ ਦੀ ਟੀਮ ਨੇ ਪਹਿਲਾ ਸਥਾਨ, ਆਰ.ਕੇ.ਐਸ. ਪਬਲਿਕ ਸਕੂਲ ਦੇ ਤਨਿਸ਼ ਗੁਪਤਾ ਅਤੇ ਹਰਸ਼ਿਤਾ ਦੀ ਟੀਮ ਨੇ ਦੂਜਾ ਸਥਾਨ ਅਤੇ ਦੀ ਲਰਨਿੰਗ ਫੀਲਡਜ਼ ਏ ਗਲੋਬਲ ਸਕੂਲ ਦੇ ਵਿਵਾਨ ਧਵਨ ਅਤੇ ਨਾਇਰਾ ਮਿੱਤਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਇਸ ਮੌਕੇ ਖੇਤਰੀ ਸੰਗਠਨ ਸਕੱਤਰ ਸੁਨੀਲ ਜੈਨ, ਰਾਕੇਸ਼ ਸਚਦੇਵਾ, ਨਿਸ਼ੀ ਰਾਕੇਸ਼ ਵਿ ਜ, ਮਨੋਜ ਮੋਂਗਾ, ਮਹਿੰਦਰ ਜਿੰਦਲ, ਰਜਿੰਦਰ ਸਿੰਗਲਾ, ਡਾ. ਰਾਜੇਸ਼ ਪੁਰੀ, ਮਹੇਸ਼ ਗੁਪਤਾ, ਮਨਮੋਹਨ ਅਰੋੜਾ, ਸ਼ਬਨਮ, ਜੈਦੀਪ ਕਟਾਰੀਆ, ਰਘੁਬੀਰ ਗਰਗ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ|