17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਭੋਗ ਪਾਏ ਕਥਾ ਦੀ ਸੇਵਾ ਗਿਆਨੀ ਬਲਬੀਰ ਸਿੰਘ ਯੂ.ਕੇ. ਵਾਲਿਆਂ ਨਿਭਾਈ

ਨੱਥੂਵਾਲਾ ਗਰਬੀ, 17 ਅਕਤੂਬਰ (ਨਵਦੀਪ ਸਿੰਘ)-ਗੁਰਦੁਆਰਾ ਹਰਗੋਬਿੰਦ ਸਰ ਸਾਹਿਬ ਲੰਗੇਆਣਾ ਵਿਖੇ ਚੱਲ ਰਹੇ ਸਾਲਾਨਾ ਸਮਾਗਮ ਨੂੰ ਮੁੱਖ ਰੱਖਦਿਆਂ ਅੱਜ ਦੇ ਦੀਵਾਨਾ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਭੋਗ ਪਾਏ ਗਏ। ਕਥਾ ਦੀ ਸੇਵਾ ਦਮਦਮੀ ਟਕਸਾਲ ਦੇ ਗਿਆਨੀ ਬਲਬੀਰ ਸਿੰਘ ਯੂ.

Ad Position 21
No active advertisement
ਅਜੀਤ ਡੈਸਕ 18-10-2026
ਨੱਥੂਵਾਲਾ ਗਰਬੀ, 17 ਅਕਤੂਬਰ (ਨਵਦੀਪ ਸਿੰਘ)-ਗੁਰਦੁਆਰਾ ਹਰਗੋਬਿੰਦ ਸਰ ਸਾਹਿਬ ਲੰਗੇਆਣਾ ਵਿਖੇ ਚੱਲ ਰਹੇ ਸਾਲਾਨਾ ਸਮਾਗਮ ਨੂੰ ਮੁੱਖ ਰੱਖਦਿਆਂ ਅੱਜ ਦੇ ਦੀਵਾਨਾ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਭੋਗ ਪਾਏ ਗਏ। ਕਥਾ ਦੀ ਸੇਵਾ ਦਮਦਮੀ ਟਕਸਾਲ ਦੇ ਗਿਆਨੀ ਬਲਬੀਰ ਸਿੰਘ ਯੂ.ਕੇ. ਵਾਲਿਆਂ ਨੇ ਨਿਭਾਈ। ਉਨ੍ਹਾਂ ਦੇ ਇੱਥੇ ਪਹੁੰਚਣ ’ਤੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦਿਆਲ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਦੀਵਾਨਾ ਸਮੇਂ ਬਾਬਾ ਸਾਧੂ ਸਿੰਘ, ਭਾਈ ਮਨਦੀਪ ਸਿੰਘ, ਅਮਰੀਕ ਸਿੰਘ, ਗਿਆਨੀ ਈਸ਼ਰ ਸਿੰਘ, ਗਿਆਨੀ ਬਲਵਿੰਦਰ ਸਿੰਘ ਰੋਡੇ, ਗਿਆਨੀ ਅਵਤਾਰ ਸਿੰਘ ਕਾਤਰੋ, ਰਾਗੀ ਦਲਬੀਰ ਸਿੰਘ ਗੁਰੂ ਕੀ ਕਾਂਸੀ, ਬਾਬਾ ਗੁਰਦਿਆਲ ਸਿੰਘ ਆਦਿ ਹਾਜ਼ਰ ਸਨ। ਅੱਜ ਰਾਤ ਦੇ ਦੀਵਾਨਾ ਸਮੇਂ ਚੱਲ ਰਹੇ ਸਾਲਾਨਾ ਸਮਾਗਮ ਦੀ ਸਮਾਪਤੀ ਦੇ ਦੀਵਾਨ ਸਜਾਏ ਜਾ ਰਹੇ ਹਨ। ਇਕ ਹਫਤੇ ਤੋਂ ਆਰੰਭ ਹੋਏ ਪ੍ਰੋਗਰਾਮ ਦੌਰਾਨ ਵੱਖ-ਵੱਖ ਸਿੰਘ ਸਾਹਿਬਾਨ, ਵਿਦਵਾਨ, ਦਮਦਮੀ ਟਕਸਾਲ ਦੇ ਕਥਾਵਾਚਕ ਅਤੇ ਰਾਗੀ ਸਿੰਘਾਂ ਵਲੋਂ ਰਾਤਰੀ ਦੇ ਦੀਵਾਨਾ ਵਿਚ ਹਾਜ਼ਰੀ ਲਗਵਾਈ। ਇਸ ਸਮੇਂ ਜਥੇਦਾਰ ਗੁਰਪਾਲ ਸਿੰਘ ਭਿੰਡਰ ਕਲਾਂ, ਜਥੇਦਾਰ ਬਲਦੇਵ ਸਿੰਘ ਬੱਧਨੀ ਕਲਾਂ, ਗਿਆਨੀ ਮਹਾਂ ਬਰਿਆਰ, ਜੀਵਨ ਸਿੰਘ ਰਾਜਸਥਾਨ ਵਲੋਂ ਸੰਗਤਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਜਾਣ ਗਏ ਜਿਸ ਵਿਚ ਪੰਥ ਪ੍ਰਸਿੱਧ ਵਿਦਵਾਨ ਸਿੰਘ ਸਾਹਿਬਾਨ, ਰਾਗੀ ਜਥੇ, ਢਾਡੀ ਜਥੇ ਹਾਜ਼ਰੀ ਭਰਨ ਲਈ ਪਹੁੰਚੇ। ਇਸ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
Ad Position 22
No active advertisement
ਪਿਛਲੀ ਖ਼ਬਰ ਸ੍ਰੀਮਦ ਦੇਵੀ ਭਾਗਵਤ ਕਥਾ ਦੌਰਾਨ ਨੌਜਵਾਨਾਂ ਨੂੰ ਦੇਸ਼ ਭਗਤੀ ਦੇ ਅਸਲ ਸਾਰ ਸੰਬੰਧੀ ਕੀਤਾ ਪ੍ਰੇਰਿਤ ਯੁਵਾ ਸ਼ਕਤੀ ਦੇਸ਼ ਦੀ ਸ... ਅਗਲੀ ਖ਼ਬਰ ਵਿਸ਼ਵਕਰਮਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲਵਿੰਦਰ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਬਣੇ
Ad Position 24