ਬਾਘਾ ਪੁਰਾਣਾ ਸ਼ਹਿਰ ਅੰਦਰ ਦੜੇ-ਸੱਟੇ ਦਾ ਧੰਦਾ ਕਥਿਤ ਤੌਰ ’ਤੇ ਜ਼ੋਰਾਂ ’ਤੇ
ਮੁੱਦਕੀ ਰੋਡ ’ਤੇ ਪੁਲਿਸ ਛਾਪੇਮਾਰੀ ਦੀ ਚਰਚਾ
ਬਾਘਾ ਪੁਰਾਣਾ, 29 ਅਕਤੂਬਰ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਬਾਘਾ ਪੁਰਾਣਾ ਦੇ ਮੁੱਦਕੀ ਰੋਡ ’ਤੇ ਦੜਾ-ਸੱਟੇ ਦੇ ਕਥਿਤ ਕਾਰੋਬਾਰ ਨੂੰ ਲੈ ਕੇ ਪੁਲਿਸ ਛਾਪੇਮਾਰੀ ਦੀ ਚਰਚਾ ਸਾਹਮਣੇ ਆਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਸ ਸੜਕ ’ਤੇ ਸਥਿਤ ਇਕ ਦੁਕਾਨ ’ਤੇ ਪੁਲਿਸ ਵਲੋਂ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਬਾਘਾ ਪੁਰਾਣਾ, 29 ਅਕਤੂਬਰ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਬਾਘਾ ਪੁਰਾਣਾ ਦੇ ਮੁੱਦਕੀ ਰੋਡ ’ਤੇ ਦੜਾ-ਸੱਟੇ ਦੇ ਕਥਿਤ ਕਾਰੋਬਾਰ ਨੂੰ ਲੈ ਕੇ ਪੁਲਿਸ ਛਾਪੇਮਾਰੀ ਦੀ ਚਰਚਾ ਸਾਹਮਣੇ ਆਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਸ ਸੜਕ ’ਤੇ ਸਥਿਤ ਇਕ ਦੁਕਾਨ ’ਤੇ ਪੁਲਿਸ ਵਲੋਂ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਪੁਲਿਸ ਦੀ ਛਾਪੇਮਾਰੀ ਦੀ ਸੂਚਨਾ ਪਹਿਲਾਂ ਹੀ ਦੁਕਾਨਦਾਰ ਨੂੰ ਮਿਲ ਗਈ ਸੀ ਜਿਸ ਕਾਰਨ ਉਹ ਦੁਕਾਨ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਦਕੀ ਰੋਡ ’ਤੇ ਦੜੇ-ਸੱਟੇ ਦਾ ਕਥਿਤ ਕਾਰੋਬਾਰ ਕੀਤੇ ਜਾਣ ਸਬੰਧੀ ਚਰਚਾਵਾਂ ਚੱਲ ਰਹੀਆਂ ਸਨ। ਇਸੇ ਦੌਰਾਨ ਪੁਲਿਸ ਵਲੋਂ ਉਕਤ ਦੁਕਾਨ ’ਤੇ ਰੇਡ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਹਾਲਾਂਕਿ ਦੁਕਾਨਦਾਰ ਦੇ ਫਰਾਰ ਹੋਣ ਅਤੇ ਪੁਲਿਸ ਕਾਰਵਾਈ ਸਬੰਧੀ ਮਿਲ ਰਹੀ ਜਾਣਕਾਰੀ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਬਾਘਾ ਪੁਰਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਅਜਿਹੀ ਕਿਸੇ ਵਿਸ਼ੇਸ਼ ਕਾਰਵਾਈ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਦੱਸਿਆ ਕਿ 112 ਰਾਹੀਂ ਕਈ ਸ਼ਿਕਾਇਤਾਂ ਪ੍ਰਾਪਤ ਹੋਣ ਸਬੰਧੀ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ’ਤੇ ਪੀ.ਸੀ.ਆਰ. ਵਲੋਂ ਕਾਰਵਾਈ ਕੀਤੀ ਜਾਂਦੀ ਹੈ। ਇਸ ਘਟਨਾ ਨੂੰ ਲੈ ਕੇ ਸ਼ਹਿਰ ਅੰਦਰ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਸ਼ਹਿਰ ਵਿਚ ਕਿਤੇ ਵੀ ਦੜੇ-ਸੱਟੇ ਦਾ ਗੈਰ-ਕਾਨੂੰਨੀ ਕਾਰੋਬਾਰ ਚੱਲ ਰਿਹਾ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫਿਲਹਾਲ ਮੁੱਦਕੀ ਰੋਡ ’ਤੇ ਕਥਿਤ ਪੁਲਿਸ ਰੇਡ ਅਤੇ ਦੁਕਾਨਦਾਰ ਦੇ ਫਰਾਰ ਹੋਣ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ।