ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਸਜਾਏ ਗਏ ਨਗਰ ਕੀਰਤਨ ਮੌਕੇ ਦੇਸ਼-ਵਿਦੇਸ਼ ’ਚੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਹੋਈਆਂ ਸ਼ਾਮਿਲ
ਬੱਧਨੀ ਕਲਾਂ, 29 ਅਕਤੂਬਰ (ਸੰਜੀਵ ਕੋਛੜ)-ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ’ਚ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਲੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ’ਚ ਅਨੇਕਾਂ ਹੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ| ਇਸ ਸਮੇਂ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਨੇ ਲੱਖਾਂ ਦੀ ਗਿਣਤੀ ’ਚ ਇਕੱਤਰ ਹੋਈ ਸੰਗਤਾਂ ਨੂੰ ਬਾਬਾ ਨੰਦ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਸਾਰੇ ਧਰਮਾ ਦਾ ਸਤਿਕਾਰ ਕਰਨ, ਗੁਰੂ ਵਾਲੇ ਬਣਨ ਅਤੇ ਗੁਰੂਆਂ ਦੇ ਦਰਸਾਏ ਗਏ ਮਾਰਗਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ| ਕਸਬੇ ’ਚ ਥਾਂ ਥਾਂ ਸੁਆਗਤੀ ਗੇਟ ਤੇ ਦੇਸ਼ ਵਿਦੇਸ਼ ’ਚੋਂ ਪਹੁੰਚੇ ਸ਼ਰਧਾਲੂਆਂ ਵਲੋਂ ਖਾਣ ਪੀਣ ਵਾਲੇ ਪਦਾਰਥਾਂ ਦੇ ਲੰਗਰ ਲਗਾਏ ਗਏ| ਭਾਈ ਸਤਪਾਲ ਸਿੰਘ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਉਂਦਿਆਂ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਤੇ ਹਾਜ਼ਰ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪ੍ਰਕਾਸ਼ ਕੀਤੀਆਂ ਗਈਆਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ 3 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ ਪਾਏ ਜਾਣਗੇ ਅਤੇ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ| 30 ਅਕਤੂਬਰ ਤੋਂ ਸ਼ੁਰੂ ਹੋ ਰਹੇ ਰਾਤ ਦੇ ਧਾਰਮਿਕ ਦੀਵਾਨਾ ’ਚ ਨਾਨਕਸਰ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰਨਾਂ ਧਾਰਮਿਕ ਸਥਾਨਾਂ ਤੋਂ ਪਹੁੰਚੇ ਮਹਾਂਪੁਰਖ, ਕਥਾਵਾਚਕ ਅਤੇ ਰਾਗੀ ਢਾਡੀ ਜਥੇ ਜਿੱਥੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ ਉੱਥੇ ਹੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਧਾਰਮਿਕ ਪ੍ਰਵਚਨਾਂ ਰਾਹੀਂ ਅਤੇ ਬਾਬਾ ਗੁਰਬਖਸ਼ ਸਿੰਘ ਜੀ ਤੇ ਬਾਬਾ ਜਗਤਾਰ ਸਿੰਘ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| ਇਸ ਮੌਕੇ ਖਣਮੁੱਖ ਭਾਰਤੀ ਪੱਤੋ, ਦਰਸ਼ਨ ਸਿੰਘ ਧਾਲੀਵਾਲ ਕੈਨੇਡਾ, ਸੁਖਜਿੰਦਰ ਸਿੰਘ ਕੁੱਸਾ, ਭਾਈ ਗੁਰਮੀਤ ਸਿੰਘ ਮੋਹੀ, ਅਜਮੇਰ ਸਿੰਘ ਸਾਬਕਾ ਕੌਂਸਲਰ, ਸੂਰਜ ਪ੍ਰਕਾਸ਼ ਸ਼ਰਮਾ, ਧਰਮਪਾਲ ਗੋਇਲ, ਬੁੱਧ ਰਾਮ ਗੋਇਲ, ਜੈ ਪਾਲ ਗੋਇਲ, ਟੇਕ ਰਿਸ਼ੀ ਕੋਛੜ, ਕ੍ਰਿਸ਼ਨ ਗੋਪਾਲ ਕੋਛੜ, ਚਰਨ ਸਿੰਘ ਸੱਲੋ ਪੱਤੀ, ਹਰਬੰਸ ਸਿੰਘ, ਕੁਲਦੀਪ ਸਿੰਘ ਰੋਡੇ, ਪ੍ਰੀਤ ਸਿੰਘ, ਲਖਵੀਰ ਸਿੰਘ ਰੱਤੀ ਰੋੜੀ, ਸਵਾਲੱਖ ਸਿੰਘ, ਗੁਰਜੀਤ ਸਿੰਘ ਕਾਲਾ, ਅਮਨਦੀਪ ਸਿੰਘ, ਸੰਦੀਪ ਸਿੰਘ ਧੂਰਕੋਟ, ਜਸਵਿੰਦਰ ਸਿੰਘ ਫੌਜੀ, ਗੋਨੀ ਬੱਧਨੀ, ਚਰਨਜੀਤ ਸਿੰਘ ਸੋਨੂੰ ਕੰਡਾ, ਤਿਲਕ ਰਾਜ, ਪੱਪੂ, ਪੀਨਾ, ਸੋਨੂੰ ਅਰੋੜਾ, ਸੰਦੀਪ ਰਿੰਕੂ, ਪਵਨ ਕੁਮਾਰ, ਕੁਲਵੰਤ ਸਿੰਘ ਹੈਦਰਾਬਾਦ, ਬਹੋਨਾ ਠੇਕੇਦਾਰ, ਸੁਖਮੰਦਰ ਸਿੰਘ, ਰੂਪ ਸਿੰਘ, ਪ੍ਰੇਮ ਸਿੰਘ, ਬਲਵਿੰਦਰ ਸਿੰਘ, ਗੁਰਮੁਖ ਸਿੰਘ ਚਹਿਲ , ਸਵਰਨ ਸਿੰਘ, ਮਨਦੀਪ ਸਿੰਘ, ਪਲਵਿੰਦਰ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਦਮਨ ਸਿੰਘ, ਚਰਨਦੀਪ ਸਿੰਘ, ਜੈ ਸਿੰਘ, ਬਲਵੀਰ ਸਿੰਘ ਹਾਂਗਕਾਂਗ, ਅਜੀਤ ਸਿੰਘ ਵੈਦ, ਕੁਲਦੀਪ ਸਿੰਘ, ਅੰਗਰੇਜ਼ ਸਿੰਘ, ਮਹਿੰਦਰ ਸਿੰਘ ਭੰਗੂ, ਜਗਸੀਰ ਸਿੰਘ, ਛਿੰਦਰਪਾਲ ਵਿੱਜ ਤੋਂ ਇਲਾਵਾ ਅਨੰਦ ਈਸ਼ਵਰ ਦਰਬਾਰ ਦੀਆਂ ਵੱਖ-ਵੱਖ ਠਾਠਾਂ ਦੇ ਮੁੱਖ ਪ੍ਰਬੰਧਕ, ਸੇਵਾਦਾਰ ਅਤੇ ਲੱਖਾਂ ਦੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ|