29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸਰਪੰਚ ਪ੍ਰੀਤ ਇੰਦਰਪਾਲ ਸਿੰਘ ਰਣਸੀਂਹ ਨੇ ਸਾਢੇ 31 ਲੱਖ ਦੇ ਸੁਸਾਇਟੀ ਨੂੰ ਖੇਤੀਬਾੜੀ ਸੰਦ ਮੁਹੱਈਆ ਕਰਵਾਏ

ਨਿਹਾਲ ਸਿੰਘ ਵਾਲਾ, 29 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਮੋਗਾ ਜ਼ਿਲ੍ਹਾ ਦਾ ਅਗਾਂਹਵਧੂ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਵਲੋਂ ਪਿੰਡ ਦੇ ਲੋਕਾਂ ਦੀ ਭਲਾਈ, ਵਿਕਾਸ ਕਾਰਜਾਂ ਅਤੇ ਕਿਸਾਨਾਂ ਦੀ ਖੇਤੀਬਾੜੀ ਲਈ ਹਰ ਪੱਖ ਤੋਂ ਨਵੀਆਂ-ਨਵੀਆਂ ਤਕਨੀਕਾਂ ਨਾਲ ਜਾਗਰੂਕਤਾ ਕੈਂਪ ਲਗਾਉਣੇ, ਧਰਤੀ ਦੇ ਹੇਠਲੇ ਪਾਣੀ ਦੇ ਸਰੋਤ ਨੂੰ ਬਚਾਉਣਾ, ਖੇਤੀ ਵਭਿੰਨਤਾ ਲਈ ਝੋਨੇ ਤੋਂ ਕਣਕ ਤੋਂ ਇਲਾਵਾ ਫਸਲਾਂ ਦੇ ਬੀਜ ਅਤੇ ਖੇਤੀਬਾੜੀ ਲਈ ਨਵੀਂ ਮਸ਼ੀਨਰੀ ਮੁਹੱਈਆ ਕਰਵਾ ਕੇ ਨਿਵੇਕਲੀ ਮੁਹਿੰਮ ਅਰੰਭੀ ਜਾ ਰਹੀ ਹੈ| ਇਸੇ ਲੜੀ ਤਹਿਤ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਵਲੋਂ ਪਿੰਡ ਰਣਸੀਂਹ ਦੇ ਕਿਸਾਨਾਂ ਦੀ ਕਿਸਾਨ ਸਭਾ ਕਰਦਿਆਂ ਕਿਸਾਨਾਂ ਨੂੰ ਖੇਤੀਬਾੜੀ ਲਈ ਇਕ ਨਵੇਂ ਟਰੈਕਟਰ ਤੋਂ ਇਲਾਵਾ ਸੁਪਰਸੀਡਰ, ਐਮ. ਬੀ.

Ad Position 21
No active advertisement
ਅਜੀਤ ਡੈਸਕ 30-10-2026
ਨਿਹਾਲ ਸਿੰਘ ਵਾਲਾ, 29 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਮੋਗਾ ਜ਼ਿਲ੍ਹਾ ਦਾ ਅਗਾਂਹਵਧੂ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਵਲੋਂ ਪਿੰਡ ਦੇ ਲੋਕਾਂ ਦੀ ਭਲਾਈ, ਵਿਕਾਸ ਕਾਰਜਾਂ ਅਤੇ ਕਿਸਾਨਾਂ ਦੀ ਖੇਤੀਬਾੜੀ ਲਈ ਹਰ ਪੱਖ ਤੋਂ ਨਵੀਆਂ-ਨਵੀਆਂ ਤਕਨੀਕਾਂ ਨਾਲ ਜਾਗਰੂਕਤਾ ਕੈਂਪ ਲਗਾਉਣੇ, ਧਰਤੀ ਦੇ ਹੇਠਲੇ ਪਾਣੀ ਦੇ ਸਰੋਤ ਨੂੰ ਬਚਾਉਣਾ, ਖੇਤੀ ਵਭਿੰਨਤਾ ਲਈ ਝੋਨੇ ਤੋਂ ਕਣਕ ਤੋਂ ਇਲਾਵਾ ਫਸਲਾਂ ਦੇ ਬੀਜ ਅਤੇ ਖੇਤੀਬਾੜੀ ਲਈ ਨਵੀਂ ਮਸ਼ੀਨਰੀ ਮੁਹੱਈਆ ਕਰਵਾ ਕੇ ਨਿਵੇਕਲੀ ਮੁਹਿੰਮ ਅਰੰਭੀ ਜਾ ਰਹੀ ਹੈ| ਇਸੇ ਲੜੀ ਤਹਿਤ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਵਲੋਂ ਪਿੰਡ ਰਣਸੀਂਹ ਦੇ ਕਿਸਾਨਾਂ ਦੀ ਕਿਸਾਨ ਸਭਾ ਕਰਦਿਆਂ ਕਿਸਾਨਾਂ ਨੂੰ ਖੇਤੀਬਾੜੀ ਲਈ ਇਕ ਨਵੇਂ ਟਰੈਕਟਰ ਤੋਂ ਇਲਾਵਾ ਸੁਪਰਸੀਡਰ, ਐਮ.ਬੀ. ਪਲੌਅ, ਮਲਚਰ ਆਦਿ ਪਿੰਡ ਦੀ ਕੋਆਪਰੇਟਿਵ ਸਹਿਕਾਰੀ ਸੁਸਾਇਟੀ ਰਣਸੀਂਹ ਕਲਾਂ ਦੇ ਪ੍ਰਧਾਨ ਜਗਸੀਰ ਸਿੰਘ ਤੇ ਸਮੁੱਚੇ ਮੈਂਬਰਾਂ ਨੂੰ ਮੁਹੱਈਆ ਕਰਵਾਏ ਹਨ| ਇਸ ਮੌਕੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਦੇ ਕਿਸਾਨਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਅਤੇ ਮਿੱਟੀ, ਪਾਣੀ ਨੂੰ ਬਚਾਉਣ ਲਈ ਕੀਤੀ ਜਾ ਰਹੀ ਅਪੀਲ ’ਤੇ ਫੁਲ ਚੜ੍ਹਾਉਂਦਿਆਂ ਕਿਸਾਨਾਂ ਵਲੋਂ ਪਿਛਲੇ ਸੱਤ ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਕਦੇ ਵੀ ਅੱਗ ਨਹੀਂ ਲਗਾਈ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ’ਚ ਖਪਤ ਕਰਕੇ ਅਗਲੇਰੀਆਂ ਬੀਜੀਆਂ ਫਸਲਾਂ ਦਾ ਚੰਗਾ ਝਾੜ ਲੈ ਕੇ ਆਪਣੀ ਆਮਦਨੀ ’ਚ ਵਾਧਾ ਕਰਨ ਦੇ ਯਤਨ ਕੀਤੇ ਹਨ| ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਵਲੋਂ ਕਿਸਾਨਾਂ ਦੀ ਖੇਤੀਬਾੜੀ ਦੀ ਸਹੂਲਤ ਲਈ ਪਿੰਡ ਦੀ ਕੋਆਪਰੇਟਿਵ ਸਹਿਕਾਰੀ ਸੁਸਾਇਟੀ ਨੂੰ ਇਕ ਨਵਾਂ ਨਿਊ ਹਾਲੈਂਡ ਟਰੈਕਟਰ, 2 ਮਲਚਰ ਮਾਸ਼ੀਓ ਕੰਪਨੀ, 2 ਐਮ.ਬੀ., 2 ਸੁਪਰਸੀਡਰ ਮਾਸ਼ੀਓ ਕੰਪਨੀ ਜਿਸ ’ਚ ਇਕ ਜਸਵੰਤ ਕੰਪਨੀ ਦਾ ਸੁਪਰਸੀਡਰ ਹੈ ਜਿਸ ਦੀ ਕਣਕ ਦੀ ਬਿਜਾਈ ਤੋਂ ਬਾਅਦ ਰੋਟਾਵੇਟਰ ਵਜੋਂ ਵੀ ਵਰਤੋਂ ਕੀਤੀ ਜਾ ਸਕੇਗੀ| ਜ਼ਿਕਰਯੋਗ ਹੈ ਕਿ ਇਕ ਸਾਲ ਪਹਿਲਾਂ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਦੇ ਪਿੰਡ ਰਣਸੀਂਹ ਲਈ ਕੀਤੇ ਵਿਕਾਸ ਕਾਰਜਾਂ ਦੀ ਗੂੰਜ ਦੇਸ਼ ਪੱਧਰ ’ਤੇ ਪਈ ਸੀ ਜਿਸ ਨੂੰ ਸੁਣ ਕੇ ਦੇਸ਼ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਖੁਦ ਪਿੰਡ ਰਣਸੀਂਹ ਕਲਾਂ ਵਿਖੇ ਪੁੱਜ ਕੇ ਪਿੰਡ ਰਣਸੀਂਹ ਦੀ ਤਰੱਕੀ ਅਤੇ ਕਿਸਾਨਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਦੇਸ਼ ਦੀ ਪਾਰਲੀਮੈਂਟ ਪਿੰਡ ਰਣਸੀਂਹ ਕਲਾਂ ਦੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਦੇਸ਼ ਦਾ ਪਹਿਲਾ ਮਾਰਗ ਦਰਸ਼ਕ ਪਿੰਡ ਦੱਸਿਆ ਸੀ|
Ad Position 22
No active advertisement
ਪਿਛਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਸਜਾਏ ਗਏ ਨਗਰ ਕੀਰਤਨ ਮੌਕੇ ਦੇਸ਼-ਵਿਦੇਸ਼ ’ਚੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਹ... ਅਗਲੀ ਖ਼ਬਰ ਗੁਰਲੀਨ ਕੌਰ ਨੇ ਸਟੇਟ ਪੱਧਰੀ ਸ਼ਤਰੰਜ ਮੁਕਾਬਲਿਆਂ ’ਚ ਜਿੱਤਿਆ ਚਾਂਦੀ ਦਾ ਤਗਮਾ
Ad Position 24