19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਅੱਜ ਸ਼ਰਧਾ ਪੂਰਵਕ ਮਨਾਈ ਜਾਵੇਗੀ-ਅਮਰਜੀਤ ਸਿੰਘ ਗਿੱਲ

ਮੋਗਾ, 19 ਨਵੰਬਰ (ਸੁਰਿੰਦਰਪਾਲ ਸਿੰਘ)-ਆਲ ਇੰਡੀਆ ਵਾਲਮੀਕ ਖ਼ਾਲਸਾ ਦਲ ਮੋਗਾ ਵਲੋਂ ਦਲ ਦੇ ਸੰਸਥਾਪਕ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਸਾਲਾਨਾ ਬਰਸੀ ਅੱਜ 20 ਨਵੰਬਰ ਨੂੰ ਸ਼ਰਧਾ ਪੂਰਵਕ ਮਨਾਈ ਜਾਵੇਗੀ। ਇਸ ਮੌਕੇ ਗੁਰਦੁਆਰਾ ਬਾਬਾ ਸੰਗਤ ਸਿੰਘ ਮਹਿਮੇ ਵਾਲਾ ਚੌਕ ਕੋਟਕਪੂਰਾ ਰੋਡ ਮੋਗਾ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 20-11-2026
ਮੋਗਾ, 19 ਨਵੰਬਰ (ਸੁਰਿੰਦਰਪਾਲ ਸਿੰਘ)-ਆਲ ਇੰਡੀਆ ਵਾਲਮੀਕ ਖ਼ਾਲਸਾ ਦਲ ਮੋਗਾ ਵਲੋਂ ਦਲ ਦੇ ਸੰਸਥਾਪਕ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਸਾਲਾਨਾ ਬਰਸੀ ਅੱਜ 20 ਨਵੰਬਰ ਨੂੰ ਸ਼ਰਧਾ ਪੂਰਵਕ ਮਨਾਈ ਜਾਵੇਗੀ। ਇਸ ਮੌਕੇ ਗੁਰਦੁਆਰਾ ਬਾਬਾ ਸੰਗਤ ਸਿੰਘ ਮਹਿਮੇ ਵਾਲਾ ਚੌਕ ਕੋਟਕਪੂਰਾ ਰੋਡ ਮੋਗਾ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਸੰਤ ਬਾਬਾ ਗੁਰਦੀਪ ਸਿੰਘ (ਚੰਦ ਪੁਰਾਣੇ ਵਾਲੇ) ਅਤੇ ਸੰਤ ਬਾਬਾ ਕੁਲਦੀਪ ਸਿੰਘ (ਸੇਖਾ) ਸੰਗਤ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਬਾਲਯੋਗੀ ਸੰਤ ਪ੍ਰਗਟ ਨਾਥ ਚੇਅਰਮੈਨ ਸ਼੍ਰਾਈਨ ਬੋਰਡ ਭਗਵਾਨ ਵਾਲਮੀਕ ਤੀਰਥ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਪ੍ਰੋਗਰਾਮ ਦੌਰਾਨ ਦੁਪਹਿਰ 1 ਵਜੇ ਅਰਦਾਸ, 1:30 ਵਜੇ ਸ਼ਰਧਾਂਜਲੀ ਸਮਾਗਮ ਅਤੇ 2 ਵਜੇ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ। ਦਲ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਗਿੱਲ ਅਤੇ ਦਫ਼ਤਰ ਸਕੱਤਰ ਬੇਅੰਤ ਸਿੰਘ ਗਿੱਲ ਨੇ ਸਮੂਹ ਸੰਗਤ ਨੂੰ ਸਮਾਗਮ ਵਿਚ ਪਹੁੰਚ ਕੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜੀਂਦੜਾ ਸਕੂਲ ’ਚ ਮਨਾਇਆ ਸਾਲਾਨਾ ਖੇਡ ਦਿਵਸ ਅਗਲੀ ਖ਼ਬਰ ‘ਆਪ’ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਸਾਥੀਆਂ ਸਮੇਤ ਭਾਜਪਾ ਚ ਸ਼ਾਮਿਲ
Ad Position 24