19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਚੇਅਰਮੈਨ ਰਜਿੰਦਰ ਵਧਵਾ ਤੇ ਗ੍ਰੇਟ ਪੰਜਾਬ ਦੇ ਐਮ.ਡੀ. ਨਵੀਨ ਸਿੰਗਲਾ ਨੂੰ ਸ਼ਿਆਮ ਜਨਮ ਉਤਸਵ ਦਾ ਸੱਦਾ ਪੱਤਰ ਭੇਟ

ਮੋਗਾ, 19 ਨਵੰਬਰ (ਸੁਰਿੰਦਰਪਾਲ ਸਿੰਘ)-ਸ਼ਿਆਮ ਸੇਵਾ ਸੁਸਾਇਟੀ ਰਜਿ: ਮੋਗਾ ਵਲੋਂ 20 ਨਵੰਬਰ ਨੂੰ ਦੇਵ ਉਠਨੀ ਇਕਾਦਸ਼ੀ ਦੇ ਸ਼ੁੱਭ ਮੌਕੇ ‘ਤੇ ਸ੍ਰੀ ਸ਼ਿਆਮ ਮੰਦਰ ਜਲੰਧਰ ਕਾਲੋਨੀ ਗਲੀ ਨੰਬਰ-3 ਪੁਰਾਣਾ ਕੋਟਕਪੂਰਾ ਰੋਡ ਵਿਖੇ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਜਨਮ ਉਤਸਵ ਸੰਕੀਰਤਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਸਬੰਧੀ ਸੰਕੀਰਤਨ ਦਾ ਪਵਿੱਤਰ ਸੱਦਾ ਪੱਤਰ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਵਲੋਂ ਮੰਦਰ ਲਾਲ ਦੁਆਰਾ ਦੇ ਚੇਅਰਮੈਨ ਰਜਿੰਦਰ ਵਧਵਾ, ਗ੍ਰੇਟ ਪੰਜਾਬ ਪ੍ਰਿੰਟਰ ਦੇ ਐਮ.

Ad Position 21
No active advertisement
ਅਜੀਤ ਡੈਸਕ 20-11-2026
ਮੋਗਾ, 19 ਨਵੰਬਰ (ਸੁਰਿੰਦਰਪਾਲ ਸਿੰਘ)-ਸ਼ਿਆਮ ਸੇਵਾ ਸੁਸਾਇਟੀ ਰਜਿ: ਮੋਗਾ ਵਲੋਂ 20 ਨਵੰਬਰ ਨੂੰ ਦੇਵ ਉਠਨੀ ਇਕਾਦਸ਼ੀ ਦੇ ਸ਼ੁੱਭ ਮੌਕੇ ‘ਤੇ ਸ੍ਰੀ ਸ਼ਿਆਮ ਮੰਦਰ ਜਲੰਧਰ ਕਾਲੋਨੀ ਗਲੀ ਨੰਬਰ-3 ਪੁਰਾਣਾ ਕੋਟਕਪੂਰਾ ਰੋਡ ਵਿਖੇ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਜਨਮ ਉਤਸਵ ਸੰਕੀਰਤਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਸਬੰਧੀ ਸੰਕੀਰਤਨ ਦਾ ਪਵਿੱਤਰ ਸੱਦਾ ਪੱਤਰ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਵਲੋਂ ਮੰਦਰ ਲਾਲ ਦੁਆਰਾ ਦੇ ਚੇਅਰਮੈਨ ਰਜਿੰਦਰ ਵਧਵਾ, ਗ੍ਰੇਟ ਪੰਜਾਬ ਪ੍ਰਿੰਟਰ ਦੇ ਐਮ.ਡੀ. ਨਵੀਨ ਸਿੰਗਲਾ, ਉਨ੍ਹਾਂ ਦੇ ਪੁੱਤਰ ਲਵਿਸ਼ ਸਿੰਗਲਾ, ਮੰਗਤ ਰਾਏ ਸ਼ਰਮਾ ਅਤੇ ਦੇਵ ਕੁਮਾਰ (ਦੇਵ ਬ੍ਰਦਰ) ਨੂੰ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ 20 ਨਵੰਬਰ ਨੂੰ ਹੋਣ ਵਾਲੇ ਸੰਕੀਰਤਨ ਵਿਚ ਪਰਿਵਾਰ ਸਮੇਤ ਸ਼ਾਮਿਲ ਹੋ ਕੇ ਖਾਟੂ ਨਰੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਗਈ। ਕਮਲ ਸ਼ਰਮਾ ਨੇ ਦੱਸਿਆ ਕਿ ਸੰਕੀਰਤਨ ਵਾਲੇ ਦਿਨ ਮੰਦਰ ਦੇ ਵਿਹੜੇ ਨੂੰ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਢੰਗ ਨਾਲ ਸਜਾਇਆ ਜਾਵੇਗਾ। ਮੰਦਰ ਵਿਚ ਅਖੰਡ ਜੋਤ ਜਗਾਈ ਜਾਵੇਗੀ ਅਤੇ ਪ੍ਰਸਿੱਧ ਸੰਕੀਰਤਨ ਮੰਡਲੀਆਂ ਵਲੋਂ ਬਾਬਾ ਸ਼ਿਆਮ ਦਾ ਗੁਣਗਾਨ ਕੀਤਾ ਜਾਵੇਗਾ। ਇਸ ਉਪਰੰਤ ਸ਼ਰਧਾਲੂਆਂ ਲਈ ਅਤੁੱਟ ਲੰਗਰ ਅਤੇ ਮਹਾਂਪ੍ਰਸਾਦ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਨੂੰ ਸ਼ਾਨਦਾਰ ਅਤੇ ਸਫਲ ਬਣਾਉਣ ਲਈ ਸੁਸਾਇਟੀ ਦੇ ਸਾਰੇ ਮੈਂਬਰਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਲਗਾ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਰੈਡਬੁਲ, ਸਟਿੰਗ ਆਦਿ ਐਨਰਜੀ ਡਰਿੰਕਸ ਬੱਚਿਆਂ ਨੂੰ ਵੇਚਣ ’ਤੇ ਲਗਾਈ ਪਾਬੰਦੀ ਅਗਲੀ ਖ਼ਬਰ ਜੀਂਦੜਾ ਸਕੂਲ ’ਚ ਮਨਾਇਆ ਸਾਲਾਨਾ ਖੇਡ ਦਿਵਸ
Ad Position 24