19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਲਾਕ ਪੱਧਰੀ ਮੇਲੇ ’ਚ ਬੁੱਟਰ ਲੜਕੇ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

ਬੱਧਨੀ ਕਲਾਂ, 19 ਨਵੰਬਰ (ਸੰਜੀਵ ਕੋਛੜ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਕੂਲੀ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬਹੁਤ ਵਧੀਆ ਯੋਜਨਾਵਾਂ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਤਹਿਤ ਹੀ ਰਾਜ ਵਿੱਦਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਤੇ ਪੀ.

Ad Position 21
No active advertisement
ਅਜੀਤ ਡੈਸਕ 20-11-2026
ਬੱਧਨੀ ਕਲਾਂ, 19 ਨਵੰਬਰ (ਸੰਜੀਵ ਕੋਛੜ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਕੂਲੀ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬਹੁਤ ਵਧੀਆ ਯੋਜਨਾਵਾਂ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਤਹਿਤ ਹੀ ਰਾਜ ਵਿੱਦਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਤੇ ਪੀ.ਐਮ. ਸ੍ਰੀ ਸਕੂਲਾਂ ਦੇ ਸੈਸ਼ਨ 2026-27 ਤਹਿਤ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੌਧਰ ਵਿਚ ਕਰਵਾਇਆ ਗਿਆ। ਇਸ ਮੇਲੇ ਦਾ ਆਗਾਜ਼ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੀ ਯੋਗ ਅਗਵਾਈ ਵਿਚ ਹੋਇਆ ਅਤੇ ਸਾਰੇ ਸਕੂਲਾਂ ਨੇ ਮੁਕਾਬਲੇ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੁੱਟਰ ਵਲੋਂ ‘ਆਰਟ ਇੰਟੀਗ੍ਰੇਟਡ ਲਰਨਿੰਗ’ ਥੀਮ ਅਧੀਨ ਗਣਿਤ ਵਿਸ਼ੇ ਵਿਚੋਂ ਸੱਤਵੀਂ ਜਮਾਤ ਦੇ ਵਿਦਿਆਰਥੀ ਸੁਖਚੈਨ ਸਿੰਘ ਨੇ ਅਤੇ ‘ਇੰਡੀਅਨ ਈਥੋਸ ਕਨੈਕਟਡ ਪਾਸਟ, ਪ੍ਰੈਜੈਂਟ ਤੇ ਫ਼ਿਊਚਰ’ ਥੀਮ ਅਧੀਨ ਵਿਗਿਆਨ ਵਿਸ਼ੇ ਵਿਚੋਂ ਛੇਵੀਂ ਜਮਾਤ ਦੇ ਵਿਦਿਆਰਥੀ ਏਕਜੋਤ ਸਿੰਘ ਨੇ ਭਾਗ ਲਿਆ। ਗਾਈਡ ਅਧਿਆਪਕਾ ਸ੍ਰੀਮਤੀ ਸੈਰਿਸ ਚੁੱਘ ਅਤੇ ਸ੍ਰੀਮਤੀ ਤਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਹਰ ਬਾਰੀਕੀਆਂ ਸਮਝਾਉਂਦੇ ਹੋਏ ਤਿਆਰੀ ਕਰਵਾਈ ਅਤੇ ਮੁਕਾਬਲੇ ਲਈ ਮੈਦਾਨ ਵਿਚ ਉਤਾਰਿਆ। ਮੇਲੇ ਵਿਚ ਮਾਡਲਾਂ ਦੀ ਜੱਜਮੈਂਟ ਕਰਨ ਪਹੁੰਚੇ ਜੱਜ ਸਾਹਿਬਾਨ ਨੇ ਸਕੂਲ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਮਾਡਲਾਂ ਅਤੇ ਪ੍ਰਦਰਸ਼ਨੀ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਤੇ ਵਿਦਿਆਰਥੀ ਉਸ ਸਮੇਂ ਹੈਰਾਨ ਹੋ ਗਏ ਜਦੋਂ ਜੱਜ ਸਾਹਿਬਾਨਾਂ ਨੇ ਐਲਾਨ ਕੀਤਾ ਤੇ ਕਿਹਾ ਕਿ ਦੋਵਾਂ ਵਿਸ਼ਿਆਂ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੁੱਟਰ ਦੇ ਵਿਦਿਆਰਥੀ ਕਾਬਜ਼ ਹੋਏ ਹਨ। ਸਕੂਲ ਮੁਖੀ ਲੈਕਚਰਾਰ ਗੁਰਬੰਤ ਸਿੰਘ ਰਣੀਆਂ ਨੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀਮਤੀ ਨੀਲਮ ਰਾਣੀ ਮੰਗਲਾ ਨੂੰ ਅਨੇਕਾਂ ਸ਼ਖ਼ਸੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ
Ad Position 24