21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਰਾਮਾਂ ਮੰਡੀ ਤੋਂ ‘ਕਲਾਕਾਰ ਹੱਕ ਇਨਸਾਫ਼ ਪੈਦਲ ਯਾਤਰਾ’ ਸ਼ੁਰੂ ਕਰਨਗੇ-ਮੂਰਤੀਕਾਰ ਰਾਮਪਾਲ ਬਹਿਣੀਵਾਲ

ਰਾਮਾਂ ਮੰਡੀ, 21 ਨਵੰਬਰ (ਤਰਸੇਮ ਸਿੰਗਲਾ)- ਪੰਜਾਬ ਦੇ ਕਲਾਕਾਰਾਂ ਨੂੰ ਬਣਦਾ ਮਾਣ-ਸਨਮਾਨ, ਉਨ੍ਹਾਂ ਦੀ ਕਲਾ ਦਾ ਉਚਿੱਤ ਮੁੱਲ ਅਤੇ ਸਰਕਾਰੀ ਸਹਿਯੋਗ ਦਿਵਾਉਣ ਲਈ ਰਾਮਾ ਮੰਡੀ ਦੇ ਪ੍ਰਸਿੱਧ ਮੂਰਤੀਕਾਰ ਰਾਮਪਾਲ ਬਹਿਣੀਵਾਲ ਵਲੋਂ ‘ਕਲਾਕਾਰ ਹੱਕ ਇਨਸਾਫ਼ ਪੈਦਲ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਯਾਤਰਾ ਰਾਮਾਂ ਮੰਡੀ ਤੋਂ ਸ਼ੁਰੂ ਹੋ ਕੇ ਬਠਿੰਡਾ ਤੱਕ ਜਾਵੇਗੀ।

Ad Position 21
No active advertisement
ਰਾਮਪਾਲ ਬਹਿਣੀਵਾਲ ਦੀ ਤਿਆਰ ਕੀਤੀ ਗਈ ਲਤਾ ਮੰਗੇਸ਼ਕਰ ਦੀ ਮੂਰਤੀ। 22-11-2026
ਰਾਮਾਂ ਮੰਡੀ, 21 ਨਵੰਬਰ (ਤਰਸੇਮ ਸਿੰਗਲਾ)- ਪੰਜਾਬ ਦੇ ਕਲਾਕਾਰਾਂ ਨੂੰ ਬਣਦਾ ਮਾਣ-ਸਨਮਾਨ, ਉਨ੍ਹਾਂ ਦੀ ਕਲਾ ਦਾ ਉਚਿੱਤ ਮੁੱਲ ਅਤੇ ਸਰਕਾਰੀ ਸਹਿਯੋਗ ਦਿਵਾਉਣ ਲਈ ਰਾਮਾ ਮੰਡੀ ਦੇ ਪ੍ਰਸਿੱਧ ਮੂਰਤੀਕਾਰ ਰਾਮਪਾਲ ਬਹਿਣੀਵਾਲ ਵਲੋਂ ‘ਕਲਾਕਾਰ ਹੱਕ ਇਨਸਾਫ਼ ਪੈਦਲ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਯਾਤਰਾ ਰਾਮਾਂ ਮੰਡੀ ਤੋਂ ਸ਼ੁਰੂ ਹੋ ਕੇ ਬਠਿੰਡਾ ਤੱਕ ਜਾਵੇਗੀ। ਇਸ ਦੌਰਾਨ ਉਹ ਆਪਣੀਆਂ ਤਿਆਰ ਕੀਤੀਆਂ ਮੂਰਤੀਆਂ ਨਾਲ ਲੈ ਕੇ ਪੈਦਲ ਮਾਰਚ ਕਰਨਗੇ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਸੌਂਪਣਗੇ। ਜ਼ਿਕਰਯੋਗ ਹੈ ਕਿ ਰਾਮਪਾਲ ਬਹਿਣੀਵਾਲ ਪਿਛਲੇ ਕਈ ਸਾਲਾਂ ਤੋਂ ਮੂਰਤੀ ਕਲਾ ਦੇ ਖੇਤਰ ਵਿਚ ਸਰਗਰਮ ਹਨ। ਰਾਮਪਾਲ ਬਹਿਣੀਵਾਲ ਨੇ ਕਿਹਾ ਕਿ ਪੰਜਾਬ ਵਿਚ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਕੋਈ ਘਾਟ ਨਹੀਂ, ਪਰ ਕਈ ਕਲਾਕਾਰਾਂ ਨੂੰ ਆਪਣੀ ਕਲਾ ਦੇ ਪ੍ਰਦਰਸ਼ਨ ਲਈ ਢੁੱਕਵਾਂ ਮੰਚ ਅਤੇ ਸਰਕਾਰੀ ਸਹਿਯੋਗ ਨਹੀਂ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਰਾਹੀਂ ਕਲਾਕਾਰਾਂ ਲਈ ਵਿਸ਼ੇਸ਼ ਨੀਤੀ ਬਣਾਉਣ, ਸਰਕਾਰੀ ਮੰਚ, ਆਰਥਿਕ ਸਹਾਇਤਾ, ਰੁਜ਼ਗਾਰ ਦੇ ਮੌਕੇ ਅਤੇ ਸਥਾਈ ਕਲਾ ਕੇਂਦਰ ਸਥਾਪਤ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਯਾਤਰਾ ਪੰਜਾਬ ਦੇ ਸਮੂਹ ਕਲਾਕਾਰਾਂ ਦੇ ਹੱਕਾਂ ਦੀ ਆਵਾਜ਼ ਬਣੇਗੀ। ਇਹ ਜਾਣਕਾਰੀ ਰਾਮਾਂ ਮੰਡੀ ਦੇ ਪ੍ਰਸਿੱਧ ਮੂਰਤੀਕਾਰ ਰਾਮਪਾਲ ਬਹਿਣੀਵਾਲ ਨੇ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕੁਲਦੀਪ ਮਾਣਕ ਦੀ ਯਾਦ ਵਿਚ ਕੋਠਾ ਗੁਰੂ ਤੋਂ ਜਲਾਲ ਤੱਕ ਮੈਰਾਥਨ ਦੌੜ ਚੇਅਰਮੈਨ ਜਤਿੰਦਰ ਭੱਲਾ, ਬੱਬਲਾ ਮਲੂਕਾ ਵਲੋਂ ਵਿਸ਼ੇਸ਼... ਅਗਲੀ ਖ਼ਬਰ ਠੰਢ ਤੇ ਸੀਤ ਲਹਿਰ ਦੇ ਮਾੜੇ ਪ੍ਰਭਾਵ ਤੋਂ ਜ਼ਿਲ੍ਹਾ ਵਾਸੀ ਰਹਿਣ ਸਾਵਧਾਨ-ਡੀ.ਸੀ.
Ad Position 24