15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਰਜਿਸਟਰੀ ਬਦਲੇ 30 ਹਜ਼ਾਰ ਰੁਪਏ ਲੈਣ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਸੰਗਰੂਰ ਦਾ ਤਹਿਸੀਲਦਾਰ ਗਿ੍ਫ਼ਤਾਰ, ਕਲਰਕ ਫਰਾਰ <br/>

Ad Position 21
No active advertisement
ਅਜੀਤ ਡੈਸਕ 01-01-2026
ਸੰਗਰੂਰ, 31 ਦਸੰਬਰ (ਦਮਨਜੀਤ ਸਿੰਘ)-ਪੁਲਿਸ ਦੇ ਵਿਜਿਲੈਂਸ ਵਿਭਾਗ ਵਲੋਂ ਰਿਸ਼ਵਤਖੋਰੀ ਦੇ ਮਾਮਲੇ ਵਿਚ ਸੰਗਰੂਰ ਦੇ ਤਹਿਸੀਲਦਾਰ ਜਗਤਾਰ ਸਿੰਘ ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਵਿਜੀਲੈਂਸ ਵਲੋਂ ਅੱਜ ਦੁਪਹਿਰ ਸਮੇਂ ਜਦੋਂ ਸੰਗਰੂਰ ਤਹਿਸੀਲ ਵਿਚ ਅਚਾਨਕ ਛਾਪੇਮਾਰੀ ਕੀਤੀ ਗਈ ਤਾਂ ਸਾਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹਾਹਾਕਾਰ ਮੱਚ ਗਈ ਅਤੇ ਤਹਿਸੀਲ ਦੇ ਸਾਰੇ ਮੁਲਾਜਮ ਦੋਵੇਂ ਤਹਿਸੀਲਦਾਰਾਂ ਸਮੇਤ ਦਫ਼ਤਰ 'ਚੋਂ ਚੱਲਦੇ ਕੰਪਿਊਟਰਾਂ ਨੂੰ ਛੱਡ ਕੇ ਭੱਜ ਨਿਕਲੇ | ਤਹਿਸੀਲ ਵਿਚ ਰਜਿਸਟਰੀਆਂ ਕਰਵਾਉਣ ਵਾਲਿਆਂ ਦੀ ਭਾਰੀ ਭੀੜ ਲੱਗੀ ਹੋਈ ਸੀ ਪਰ ਛੋਟੇ ਤੋਂ ਲੈ ਕੇ ਵੱਡੇ ਤੱਕ ਕੋਈ ਵੀ ਮੁਲਾਜ਼ਮ ਆਪਣੇ ਦਫਤਰ ਵਿਚ ਮੌਜੂਦ ਨਹੀਂ ਸੀ | ਸਾਰਾ ਦਿਨ ਮਾਮਲੇ ਸਬੰਧੀ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਪਰ ਵਿਜਿਲੈਂਸ ਵਿਭਾਗ ਇਸ ਸਬੰਧੀ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਸੀ | ਦੇਰ ਰਾਤ ਮਾਮਲੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਮਹਿਲਾਂ ਦੇ ਵਸਨੀਕ ਪ੍ਰਭਦਿਆਲ ਵਲੋਂ ਆਪਣੇ ਇੱਕ ਸਾਥੀ ਨਾਲ ਰੱਲ ਕੇ ਸਥਾਨਕ ਬਡਰੁੱਖਾਂ ਰੋਡ 'ਤੇ ਕੋਈ ਜ਼ਮੀਨ ਖਰੀਦੀ ਗਈ ਸੀ ਅਤੇ ਇਸ ਜ਼ਮੀਨ ਦੀ ਰਜਿਸਟਰੀ ਲਈ ਉਨ੍ਹਾਂ ਨੂੰ ਤਹਿਸੀਲ ਵਲੋਂ 15 ਦਸੰਬਰ ਨੂੰ ਦੁਪਹਿਰ 3 ਤੋਂ 4 ਵਜੇ ਤੱਕ ਦਾ ਸਮਾਂ ਮਿਲਿਆ ਸੀ | ਪ੍ਰਭਦਿਆਲ ਆਪਣੇ ਸਾਥੀ ਸਮੇਤ ਰਜਿਸਟਰੀ ਕਰਵਾਉਣ ਲਈ ਉਸ ਸਮੇਂ ਤਹਿਸੀਲ ਵਿਚ ਮੌਜੂਦ ਰਿਹਾ ਪਰ ਤਹਿਸੀਲਦਾਰ ਹੋਰਨਾਂ ਲੋਕਾਂ ਦੀਆਂ ਰਜਿਸਟਰੀਆਂ ਕਰਕੇ ਤਹਿਸੀਲ ਵਿੱਚੋਂ ਚਲਾ ਗਿਆ ਅਤੇ ਜਦ ਪ੍ਰਭਦਿਆਲ ਹੋਰਾਂ ਵਲੋਂ ਉਨ੍ਹਾਂ ਦੀ ਜ਼ਮੀਨ ਦੀ ਰਜਿਸਟਰੀ ਨਾ ਹੋਣ ਦਾ ਕਾਰਣ ਪੁੱਛਿਆ ਗਿਆ ਤਾਂ ਤਹਿਸੀਲ ਦੇ ਕਲਰਕ ਮਾਲਵਿੰਦਰ ਸਿੰਘ ਨੇ ਪ੍ਰਭਦਿਆਲ ਹੋਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਕਿਹਾ ਕੇ ਰਜਿਸਟਰੀ ਕਰਵਾਉਣ ਲਈ ਪੈਸੇ ਦੇਣੇ ਪੈਣਗੇ | ਪ੍ਰਭਦਿਆਲ ਹੋਰਾਂ ਦਾ ਕਲਰਕ ਮਾਲਵਿੰਦਰ ਨਾਲ ਰਜਿਸਟਰੀ ਲਈ 30 ਹਜਾਰ ਰੁਪਏ ਵਿਚ ਸੌਦਾ ਤਹਿ ਹੋ ਗਿਆ ਤੇ ਉਨ੍ਹਾਂ ਨੇ ਮਾਲਵਿੰਦਰ ਨੂੰ 30 ਹਜਾਰ ਰੁਪਏ ਦੇ ਦਿੱਤੇ ਜਿਸ ਉਪਰੰਤ ਤਹਿਸੀਲਦਾਰ ਜਗਤਾਰ ਸਿੰਘ ਰਾਤ 8 ਵਜੇ ਦਫ਼ਤਰ ਆ ਕੇ ਪ੍ਰਭਦਿਆਲ ਅਤੇ ਉਸ ਦੇ ਸਾਥੀ ਦੀ ਜ਼ਮੀਨ ਦੀ ਰਜਿਸਟਰੀ ਕਰ ਗਿਆ | ਪ੍ਰਭਦਿਆਲ ਹੋਰਾਂ ਵੱਲੋਂ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਵਿਜਿਲੈਂਸ ਨੂੰ ਕੀਤੀ ਤੇ ਵਿਜਿਲੈਂਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਤਹਿਸੀਲਦਾਰ ਜਗਤਾਰ ਸਿੰਘ ਅਤੇ ਕਲਰਕ ਮਾਲਵਿੰਦਰ ਖਿਲਾਫ ਮੁਕੱਦਮਾ ਦਰਜ ਕਰਕੇ ਅੱਜ ਦੁਪਹਿਰ ਸਮੇਂ ਤਹਿਦਿਲਦਾਰ ਜਗਤਾਰ ਸਿੰਘ ਨੂੰ ਸਥਾਨਕ ਧੂਰੀ ਰੋਡ ਤੋਂ ਕਰੀਬ ਡੇਢ ਲੱਖ ਰੁਪਏ ਦੀ ਨਗਦੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਜਦਕਿ ਕਲਰਕ ਮਾਲਵਿੰਦਰ ਫਿਲਹਾਲ ਵਿਜੀਲੈਂਸ ਦੀ ਗਿ੍ਫ਼ਤ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ | ਖ਼ਬਰ ਲਿਖੇ ਜਾਣ ਤੱਕ ਵਿਜਿਲੈਂਸ ਵਲੋਂ ਤਹਿਸੀਲਦਾਰ ਜਗਤਾਰ ਸਿੰਘ ਪਾਸੋਂ ਪੁੱਛਗਿੱਛ ਜਾਰੀ ਸੀ ਤੇ ਵਿਜਿਲੈਂਸ ਦੇ ਅਧਿਕਾਰੀ ਇਸ ਬਾਰੇ ਕੁੱਝ ਵੀ ਦੱਸਣ ਤੋਂ ਟਾਲਾ ਵੱਟ ਰਹੇ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਧੂਰੀ 'ਚ 5 ਨੂੰ ਕੀਤੀ ਜਾਵੇਗੀ ਸੂਬਾ ਪੱਧਰੀ ਰੋਸ ਰੈਲੀ ਅਗਲੀ ਖ਼ਬਰ ਨਵੀਂ ਵਾਰਡਬੰਦੀ ਵਿਚ ਫੇਰਬਦਲ ਕਰਨਾ ਸਰਕਾਰ ਦਾ ਕੰਮ ਨਾ ਕਿ ਲੋਕਲ ਲੀਡਰਸ਼ਿਪ ਦੀ ਜ਼ਿੰਮੇਵਾਰੀ-'ਆਪ' ਆਗੂ <br/>
Ad Position 24