15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪਾਇਨੀਅਰ ਸਕੂਲ ਗੱਜਣਮਾਜਰਾ ਵਿਖੇ ਪੰਜਾਬੀ ਵਿਰਸੇ ਦਾ ਪ੍ਰਤੀਕ ‘ਗੂੰਜ ਤੀਆਂ ਦੀ’ ਸਮਾਗਮ ਧੂਮਧਾਮ ਨਾਲ ਸੰਪੰਨ

ਅਮਰਗੜ੍ਹ, 16 ਅਗਸਤ (ਜਤਿੰਦਰ ਮੰਨਵੀ) - ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਦਾ ਵਿਹੜਾ ਪੰਜਾਬੀ ਸਭਿਆਚਾਰ ਦੇ ਜੀਵੰਤ ਰੰਗਾਂ, ਰਵਾਇਤੀ ਬੋਲੀਆਂ ਅਤੇ ਅਟੁੱਟ ਉਤਸ਼ਾਹ ਨਾਲ ਗੂੰਜ ਉੱਠਿਆ, ਜਿੱਥੇ ਤੀਆਂ ਦਾ ਪਵਿੱਤਰ ਤਿਉਹਾਰ ਗੂੰਜ ਤੀਆਂ ਦੀ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਦੀ ਅਗਵਾਈ ਹੇਠ ਪੂਰੇ ਚਾਅ ਤੇ ਮਲ੍ਹਾਰ ਨਾਲ ਮਨਾਇਆ ਗਿਆ।

Ad Position 21
No active advertisement
ਗੁਰਸਿਮਰ ਕੌਰ ਪਿਤਾ: ਰਾਜਦੀਪ ਸਿੰਘ ਮਾਤਾ: ਖੁਸ਼ਪ੍ਰੀਤ ਕੌਰ ਵਾਸੀ:- ਜੀਵਨ ਨਗਰ, ਹਰੇੜੀ ਰੋਡ, ਸੰਗਰੂਰ। 17-08-2026
ਅਮਰਗੜ੍ਹ, 16 ਅਗਸਤ (ਜਤਿੰਦਰ ਮੰਨਵੀ) - ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਦਾ ਵਿਹੜਾ ਪੰਜਾਬੀ ਸਭਿਆਚਾਰ ਦੇ ਜੀਵੰਤ ਰੰਗਾਂ, ਰਵਾਇਤੀ ਬੋਲੀਆਂ ਅਤੇ ਅਟੁੱਟ ਉਤਸ਼ਾਹ ਨਾਲ ਗੂੰਜ ਉੱਠਿਆ, ਜਿੱਥੇ ਤੀਆਂ ਦਾ ਪਵਿੱਤਰ ਤਿਉਹਾਰ ਗੂੰਜ ਤੀਆਂ ਦੀ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਦੀ ਅਗਵਾਈ ਹੇਠ ਪੂਰੇ ਚਾਅ ਤੇ ਮਲ੍ਹਾਰ ਨਾਲ ਮਨਾਇਆ ਗਿਆ। ਪੰਜਾਬੀ ਵਿਰਾਸਤ, ਅਮੀਰ ਰੀਤੀ-ਰਿਵਾਜਾਂ ਅਤੇ ਨਾਰੀ ਸਸ਼ਕਤੀਕਰਨ ਨੂੰ ਸਮਰਪਿਤ ਇਸ ਸਮਾਗਮ ’ਚ ਤਾਰਾ ਵਿਵੇਕ ਕਾਲਜ ਅਤੇ ਪਾਇਨੀਅਰ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਦੀਆਂ ਬੀਬੀਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ।ਸਮਾਗਮ ਦੀ ਮਹਿਮਾ ਨੂੰ ਚਾਰ ਚੰਨ ਲਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ-ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਤੇ ਡਾ. ਹਰਮਨ ਕੌਰ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰ ਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ । ਰੰਗ-ਬਰੰਗੇ ਰਵਾਇਤੀ ਪਹਿਰਾਵਿਆਂ ’ਚ ਸਜੀਆਂ ਮੁਟਿਆਰਾਂ ਅਤੇ ਬਜ਼ੁਰਗ ਮਾਵਾਂ-ਭੈਣਾਂ ਵੱਲੋਂ ਪਾਏ ਗਏ ਗਿੱਧੇ ਅਤੇ ਬੋਲੀਆਂ ਨੇ ਸਮੁੱਚੇ ਵਾਤਾਵਰਣ ਨੂੰ ਪੰਜਾਬੀ ਰੰਗ ’ਚ ਰੰਗ ਦਿੱਤਾ। ਮੁੱਖ ਮਹਿਮਾਨ ਡਾ. ਗੁਰਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੰਜਾਬੀਆਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਹੈ ਤੇ ਇਸ ਵਾਰ ਅਸੀਂ ਸੌ ਤੋਂ ਵੱਧ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ, ਜਿਸ ’ਚ ਔਰਤਾਂ ਦੀ ਭਾਗੀਦਾਰੀ ਬੇਹੱਦ ਅਹਿਮ ਹੋਵੇਗੀ।ਇਸ ਮੌਕੇ ਉਪ ਪ੍ਰਿੰਸੀਪਲ ਮੁਹੰਮਦ ਹਲੀਮ ਸਿਆਮਾ, ਪ੍ਰੋਫੈਸਰ ਇਕਬਾਲ ਸਿੰਘ, ਉਪ ਪ੍ਰਿੰਸੀਪਲ ਰਤਨਪਾਲ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਸਰਪੰਚ ਵੀਰਇੰਦਰ ਸਿੰਘ ਮੰਨਵੀ, ਸਾਬਕਾ ਸਰਪੰਚ ਦਲਜੀਤ ਸਿੰਘ ਲਸੋਈ, ਜਰਨੈਲ ਸਿੰਘ ਲਸੋਈ, ਬਬਲੀ ਗੱਜਣਮਾਜਰਾ ਸਮੇਤ ਇਲਾਕੇ ਦੇ ਨਾਮਵਰ ਪੰਚ-ਸਰਪੰਚ ਅਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਮੌਜੂਦ ਸਨ।ਸਮਾਗਮ ਦੇ ਅੰਤ ਵਿਚ ਵਿਧਾਇਕ ਪ੍ਰੋ. ਗੱਜਣਮਾਜਰਾ ਵੱਲੋਂ ਸਮੂਹ ਮਹਿਮਾਨਾਂ ਅਤੇ ਹਾਜ਼ਰ ਮਹਿਲਾਵਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ 10 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਅਜ਼ਾਦੀ ਦੇ ਰੰਗ ਵਿੱਚ ਰੰਗਿਆ ਗੋਲਡਨ ਅਰਥ ਗਲੋਬਲ ਸਕੂਲ
Ad Position 24