15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਵਿਸ਼ਵ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ’ਚ ਮੂਨਕ ਦੇ ਲਲਿਤ ਜੈਨ ਨੇ ਸੰਭਾਲੀ ਰਿਜ਼ਲਟਸ ਮੈਨੇਜਰ ਦੀ ਜ਼ਿੰਮੇਵਾਰੀ

ਮੂਨਕ, 16 ਅਗਸਤ (ਵਰਿੰਦਰ ਭਾਰਦਵਾਜ) - ਸ਼ਹਿਰ ਮੂਨਕ ਦੇ ਹੋਣਹਾਰ ਨੌਜਵਾਨ ਲਲਿਤ ਜੈਨ ਨੇ ਦੁਨੀਆ ਦੀਆਂ ਪ੍ਰਸਿੱਧ ਫ਼ੀਲਡ ਤੀਰ-ਅੰਦਾਜ਼ੀ ਪ੍ਰਤੀਯੋਗਤਾਵਾਂ ਵਿੱਚ ਰਿਜ਼ਲਟਸ ਮੈਨੇਜਰ ਦੀ ਮਹੱਤਵ ਪੂਰਨ ਜ਼ਿੰਮੇਵਾਰੀ ਸੰਭਾਲ ਕੇ ਭਾਰਤ ਦੇਸ਼, ਪੰਜਾਬ, ਜੈਨ ਗੁਰੂਆਂ, ਆਪਣੇ ਮਾਤਾ-ਪਿਤਾ ਤੇ ਸ਼ਹਿਰ ਮੂਨਕ ਦਾ ਨਾਮ ਵੀ ਰੌਸ਼ਨ ਕੀਤਾ ਹੈ। ਸਾਬਕਾ ਸਰਪੰਚ ਸੁਸ਼ੀਲ ਜੈਨ ਦੇ ਪੋਤੇ ਅਤੇ ਰੋਹਿਤ ਜੈਨ ਗੱਬਰ ਤੇ ਮਾਤਾ ਰਾਧਾ ਜੈਨ ਦੇ ਸਪੁੱਤਰ ਲਲਿਤ ਜੈਨ ਨੂੰ ਬਚਪਨ ਤੋਂ ਹੀ ਤੀਰ ਅੰਦਾਜ਼ੀ ਖੇਡ ਖੇਡਣ ਦਾ ਬਹੁਤ ਸ਼ੌਕ ਰਿਹਾ ਹੈ।

Ad Position 21
No active advertisement
ਤੀਰ ਅੰਦਾਜ਼ੀ ਦੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ’ਚ ਮੂਨਕ ਦੇ ਲਲਿਤ ਜੈਨ ਨੇ ਭਾਰਤ ਤੇ ਪੰਜਾਬ ਦਾ ਨਾਂਅ ਚਮਕਾਇਆ 17-08-2026
ਮੂਨਕ, 16 ਅਗਸਤ (ਵਰਿੰਦਰ ਭਾਰਦਵਾਜ) - ਸ਼ਹਿਰ ਮੂਨਕ ਦੇ ਹੋਣਹਾਰ ਨੌਜਵਾਨ ਲਲਿਤ ਜੈਨ ਨੇ ਦੁਨੀਆ ਦੀਆਂ ਪ੍ਰਸਿੱਧ ਫ਼ੀਲਡ ਤੀਰ-ਅੰਦਾਜ਼ੀ ਪ੍ਰਤੀਯੋਗਤਾਵਾਂ ਵਿੱਚ ਰਿਜ਼ਲਟਸ ਮੈਨੇਜਰ ਦੀ ਮਹੱਤਵ ਪੂਰਨ ਜ਼ਿੰਮੇਵਾਰੀ ਸੰਭਾਲ ਕੇ ਭਾਰਤ ਦੇਸ਼, ਪੰਜਾਬ, ਜੈਨ ਗੁਰੂਆਂ, ਆਪਣੇ ਮਾਤਾ-ਪਿਤਾ ਤੇ ਸ਼ਹਿਰ ਮੂਨਕ ਦਾ ਨਾਮ ਵੀ ਰੌਸ਼ਨ ਕੀਤਾ ਹੈ। ਸਾਬਕਾ ਸਰਪੰਚ ਸੁਸ਼ੀਲ ਜੈਨ ਦੇ ਪੋਤੇ ਅਤੇ ਰੋਹਿਤ ਜੈਨ ਗੱਬਰ ਤੇ ਮਾਤਾ ਰਾਧਾ ਜੈਨ ਦੇ ਸਪੁੱਤਰ ਲਲਿਤ ਜੈਨ ਨੂੰ ਬਚਪਨ ਤੋਂ ਹੀ ਤੀਰ ਅੰਦਾਜ਼ੀ ਖੇਡ ਖੇਡਣ ਦਾ ਬਹੁਤ ਸ਼ੌਕ ਰਿਹਾ ਹੈ। ਉਨ੍ਹਾਂ ਨੇ ਇਸ ਖੇਡ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ’ਤੇ ਪਹਿਲਾਂ ਵੀ ਕਈ ਤਮਗੇ ਹਾਸਲ ਕੀਤੇ ਹਨ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਵੱਖ-ਵੱਖ ਮੁਕਾਬਲਿਆਂ ਵਿੱਚ ਵੀ ਤਮਗੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਲਲਿਤ ਜੈਨ ਦੇ ਪਿਤਾ ਸ਼੍ਰੀ ਰੋਹਿਤ ਜੈਨ (ਗੱਬਰ) ਅਤੇ ਮਾਤਾ ਸ਼੍ਰੀਮਤੀ ਰਾਧਾ ਰਾਣੀ ਜੈਨ ਸਾਬਕਾ ਕੌਂਸਲਰ ਨਗਰ ਪੰਚਾਇਤ ਮੂਨਕ ਨੇ ਦੱਸਿਆ ਕਿ ਸਾਲ 2023 ਵਿੱਚ ਲਲਿਤ ਜੈਨ ਦੀ ਅਮਰੀਕਾ ਵਿੱਚ ਤੀਰ ਅੰਦਾਜ਼ੀ ਦੀ ਕੋਚਿੰਗ ਲਈ ਚੋਣ ਹੋਈ ਸੀ। ਇਸ ਤੋਂ ਬਾਅਦ ਉਹ ਅਮਰੀਕਾ ਵਿੱਚ ਪੂਰੀ ਮਿਹਨਤ ਅਤੇ ਲਗਨ ਨਾਲ ਤੀਰ-ਅੰਦਾਜ਼ੀ ਦੇ ਨਾਲ-ਨਾਲ ਪ੍ਰਤੀਯੋਗਤਾ ਪ੍ਰਬੰਧਨ ਦੇ ਖੇਤਰ ਵਿੱਚ ਵੀ ਸਰਗਰਮ ਹਨ। ਨੈਸ਼ਨਲ ਫ਼ੀਲਡ ਆਰਚਰੀ ਐਸੋਸੀਏਸ਼ਨ ਅਤੇ ਇਸਟਰਨ ਯੈਂਕਟਨ ਤੀਰ-ਅੰਦਾਜ਼ੀ ਸੈਂਟਰ ਦੇ ਸਹਿਯੋਗ ਨਾਲ ਆਯੋਜਿਤ 2026 ਆਈ.ਐੱਫ.ਏ.ਏ. ਵਰਲਡ ਫ਼ੀਲਡ ਚੈਂਪੀਅਨਸ਼ਿਪ ਵਿੱਚ ਦੁਨੀਆ ਭਰ ਤੋਂ ਆਏ ਖਿਡਾਰੀਆਂ ਨੇ ਭਾਗ ਲਿਆ। ਇਹ ਪ੍ਰਸਿੱਧ ਪ੍ਰਤੀਯੋਗਤਾ 27 ਜੁਲਾਈ ਤੋਂ 31 ਜੁਲਾਈ 2026 ਤੱਕ ਯੈਂਕਟਨ ਯੂ.ਐਸ.ਏ. ਵਿੱਚ ਹੋਈ ਸੀ ਜਿਸ ਵਿੱਚ 17 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਅੰਤਰਰਾਸ਼ਟਰੀ ਫ਼ੀਲਡ ਤੀਰ-ਅੰਦਾਜ਼ੀ ਕੈਲੰਡਰ ਦੀਆਂ ਮਹੱਤਵਪੂਰਨ ਪ੍ਰਤੀਯੋਗਤਾਵਾਂ ਵਿੱਚ ਸ਼ਾਮਲ ਇਸ ਚੈਂਪੀਅਨਸ਼ਿਪ ਵਿੱਚ ਲਲਿਤ ਜੈਨ ਨੇ ਰਿਜ਼ਲਟਸ ਮੈਨੇਜਰ ਵਜੋਂ ਦੋਵਾਂ ਪ੍ਰਤੀਯੋਗਤਾਵਾਂ ਦੀ ਸਮੁੱਚੀ ਸਕੋਰਿੰਗ ਪ੍ਰਣਾਲੀ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੰਭਾਲੀ। ਉਨ੍ਹਾਂ ਦੀ ਜ਼ਿੰਮੇਵਾਰੀ ਵਿੱਚ ਆਈ.ਈ.ਐਨ. ਐਸ.ਈ.ੳ. ਪ੍ਰਤੀਯੋਗਤਾ ਮੈਨੇਜਮੈਂਟ ਸਿਸਟਮ ਨੂੰ ਕੌਂਫਿਗਰ ਕਰਨਾ, ਸਕੋਰ ਬੋਰਡ ਦੀ ਪੁਸ਼ਟੀ ਕਰਨਾ, ਤਕਨੀਕੀ ਸਮੱਸਿਆਵਾਂ ਦਾ ਹੱਲ ਕਰਨਾ, ਅਧਿਕਾਰੀਆਂ ਨਾਲ ਤਾਲਮੇਲ ਸਥਾਪਤ ਕਰਨਾ ਅਤੇ ਨਤੀਜਿਆਂ ਨੂੰ ਤੇਜ਼ੀ ਅਤੇ ਪੂਰੀ ਸਹੀਤਾ ਨਾਲ ਜਾਰੀ ਕਰਨ ਦੀ ਜ਼ਿੰਮੇਵਾਰੀ ਸਲਲਿਤ ਜੈਨ ਨੇ ਪੂਰੀ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਨਿਭਾਈ। ਪ੍ਰਤੀਯੋਗਤਾ ਪ੍ਰਬੰਧਕਾਂ ਨੇ ਲਲਿਤ ਜੈਨ ਦੇ ਕੰਮ ਦੀ ਸ਼ਲਾਘਾ ਤੇ ਧੰਨਵਾਦ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ ਲਲਿਤ ਜੈਨ ਨੇ ਐਨ.ਐੱਫ.ਏ.ਏ. ਨਾਲ ਜੁੜਨ ਤੋਂ ਪਹਿਲਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਈ ਪ੍ਰਤੀਯੋਗਤਾਵਾਂ ਵਿੱਚ ਤਮਗੇ ਜਿੱਤੇ ਹਨ। ਖਿਡਾਰੀ ਵਜੋਂ ਪ੍ਰਾਪਤ ਉਨ੍ਹਾਂ ਦੇ ਤਜਰਬੇ ਨੇ ਉਨ੍ਹਾਂ ਨੂੰ ਸਹੀ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਸਕੋਰਿੰਗ ਪ੍ਰਣਾਲੀ ਦੀ ਮਹੱਤਤਾ ਨੂੰ ਸਮਝਣ ਵਿੱਚ ਵਿਸ਼ੇਸ਼ ਮਦਦ ਕੀਤੀ ਹੈ। ਲਲਿਤ ਜੈਨ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗਰੈਜੂਏਸ਼ਨ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਮਾਊਂਟ ਮਾਰਟੀ ਯੂਨੀਵਰਸਿਟੀ ਯੂ.ਐਸ.ਏ.ਤੋਂ ਕੋਚਿੰਗ ਐਂਡ ਲੀਡਰਸ਼ਿਪ ਵਿਚ ਸਪੈਸ਼ਲਾਈਜੇਸ਼ਨ ਵਿਚ ਮਾਸਟਰ ਡਿਗਰੀ ਹਾਸਲ ਕੀਤੀ। ਮੌਜੂਦਾ ਸਮੇਂ ਉਹ ਯੈਂਕਟਨ ਸਾਊਥ ਡਕੋਟਾ ਯੂ.ਐਸ.ਏ. ਵਿਖੇ ਨੈਸ਼ਨਲ ਫ਼ੀਲਡ ਆਰਚਰੀ ਐਸੋਸੀਏਸ਼ਨ ਵਿੱਚ ਸਕੋਰਿੰਗ ਅਤੇ ਇਵੈਂਟ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਲਲਿਤ ਜੈਨ ਦੀ ਇਸ ਉਪਲਬਧੀ ’ਤੇ ਭਾਰਤ, ਪੰਜਾਬ ਦੇ ਨਾਲ-ਨਾਲ ਪੂਰੇ ਇਲਾਕੇ ਅਤੇ ਜੈਨ ਸਮਾਜ ਵਿੱਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਵਾਸੀਆਂ ਤੇ ਜੈਨ ਗੁਰੂਆਂ, ਜੈਨ ਸਮਾਜ ਦੇ ਮੈਂਬਰਾਂ ਨੇ ਲਲਿਤ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ 1 ਸੰਤਬਰ ਨੂੰ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਧਰਨੇ ਸੰਬੰਧੀ ਭਾਕਿਯੂ ਕਾਦੀਆਂ ਨੇ ਕਿਸਾਨਾਂ ਨੂੰ ਲਾਮਬੰਦ ਕੀਤਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵਲੋਂ ਸੰਤ ਲੌਂਗੋਵਾਲ ਦੀ ਬਰਸੀ ਸੰਬੰਧੀ ਆਗੂਆਂ ਦੀਆਂ ਲਗਾਈਆਂ ਡਿਊਟੀਆਂ
Ad Position 24