17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗਰੀਬ ਪਰਿਵਾਰਾਂ ਨੰੂ ਗਰਮ ਕੰਬਲ ਤੇ ਕੱਪੜੇ ਵੰਡੇ <br/>

Ad Position 21
No active advertisement
ਲੋੜਵੰਦਾਂ ਨੰੂ ਕੰਬਲ ਤੇ ਗਰਮ ਕੱਪੜੇ ਵੰਡਦੇ ਹੋਏ ਪਿੰਗਲਵਾੜਾ ਸ਼ਾਖਾ ਦੇ ਪ੍ਰਬੰਧਕ | ਤਸਵੀਰ: ਮੁਕੇਸ਼ ਕੁਮਾਰ <br/> 01-01-2026
ਸੰਗਰੂਰ, 31 ਦਸੰਬਰ (ਚੌਧਰੀ ਨੰਦ ਲਾਲ ਗਾਂਧੀ) - ਠੰਡ ਦੇ ਪ੍ਰਕੋਪ ਨੂੰ ਦੇਖਦਿਆਂ ਪਿੰਗਲਵਾੜਾ ਵਲੋਂ ਲੋੜਵੰਦਾਂ ਨੂੰ ਕੰਬਲ, ਲੋਈਆਂ ਦਿੱਤੀਆਂ ਗਈਆਂ | ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਦੀ ਅਗਵਾਈ ਵਿਚ ਸ਼ਾਖਾ ਦੇ ਆਨਰੇਰੀ ਪ੍ਰਬੰਧਕਾਂ ਨੇ ਪਿੰਡ ਗੁਰਦਾਸਪੁਰਾ ਦਾ ਦੌਰਾ ਕੀਤਾ ਅਤੇ ਉੱਥੇ ਝੁੱਗੀ ਝੌਂਪੜੀਆਂ ਵਿਚ ਰਹਿ ਰਹੇ ਪਰਿਵਾਰਾਂ ਨੂੰ ਗਰਮ ਕੰਬਲ ਅਤੇ ਲੋਈਆਂ ਦੀ ਵੰਡ ਕੀਤੀ ਗਈ | ਇਸ ਮੌਕੇ ਤੇ ਉਨ੍ਹਾਂ ਨਾਲ ਪਿ੍ੰਸੀਪਲ ਬਲਵੰਤ ਸਿੰਘ ਈਲਵਾਲ, ਜਰਨੈਲ ਸਿੰਘ ਅਕੋਈ, ਸੁਰਿੰਦਰ ਪਾਲ ਸਿੰਘ ਸਿਦਕੀ ਪੀ.ਆਰ.ਓ ਅਤੇ ਮੇਜਰ ਸਿੰਘ ਧੂਰੀ ਵੀ ਹਾਜ਼ਰ ਸਨ ਅਰੋੜਾ ਸਾਹਿਬ ਨੇ ਦੱਸਿਆ ਕਿ ਠੰਡ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਬੀਬੀ ਇੰਦਰਜੀਤ ਕੌਰ ਮੁੱਖ ਸੇਵਾਦਾਰ ਦੀਆਂ ਹਦਾਇਤਾਂ ਅਨੁਸਾਰ ਲੋੜਵੰਦਾਂ ਵਿਸ਼ੇਸ਼ ਕਰ ਕੇ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਇਹ ਸਹਾਇਤਾ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਕੈਂਸਰ ਹਸਪਤਾਲ ਸੰਗਰੂਰ ਵਿਖੇ ਵੀ ਸਮੇਂ ਸਮੇਂ ਤੇ ਪਿੰਗਲਵਾੜਾ ਵਲੋਂ ਫਲ ਫਰੂਟ ਦੀ ਸੇਵਾ ਕੀਤੀ ਜਾਂਦੀ ਹੈ | ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਵਿਖੇ ਸਥਿਤ ਮੋਦੀਖਾਨੇ ਲਈ ਵੀ ਸਮੇਂ ਸਮੇਂ ਤੇ ਸ਼ਾਖਾ ਵੱਲੋਂ ਕਪੜੇ ਦਿੱਤੇ ਜਾਂਦੇ ਹਨ ਜੋ ਕਿ ਲੋੜਵੰਦਾਂ ਤੱਕ ਵੰਡੇ ਜਾਂਦੇ ਹਨ | ਪਿ੍ੰਸੀਪਲ ਬਲਵੰਤ ਸਿੰਘ, ਜਰਨੈਲ ਸਿੰਘ ਨੇ ਪਿੰਗਲਵਾੜਾ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਤੇ ਹਰਜੀਤ ਸਿੰਘ ਅਰੋੜਾ ਦੀ ਅਗਵਾਈ ਵਿਚ ਕੀਤੀ ਇਸ ਸੇਵਾ ਦੀ ਸ਼ਲਾਘਾ ਕੀਤੀ ਅਤੇ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ | ਇਸ ਕਾਰਜ ਲਈ ਗੁਰਮੇਲ ਸਿੰਘ, ਹਰਦੀਪ ਸਿੰਘ, ਪਿ੍ੰਸ, ਰਿਤੂ ਦਾ ਸਹਿਯੋਗ ਰਿਹਾ |

Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਸਿੱਖੀ ਸਰੂਪ ਵਾਲੇ ਬੱਚਿਆਂ ਦਾ ਸਨਮਾਨ <br/> ਅਗਲੀ ਖ਼ਬਰ ਸੂਬੇ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਸਾਲ 2025 ਨਿਰਾਸ਼ਾਜਨਕ ਰਿਹਾ-ਰਾਜ ਕੁਮਾਰ ਅਰੋੜਾ <br/>
Ad Position 24