18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੰਥਕ ਧਿਰਾਂ ਦੀ ਸਾਂਝੀ ਸਟੇਜ ਤੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਪੰਥਕ ਏਕਤਾ ਦਾ ਸੰਦੇਸ਼ <br/>

Ad Position 21
No active advertisement
ਮੂਲੋਵਾਲ ਸਟੇਜ 'ਤੇ ਬੈਠੇ ਵੱਖ-ਵੱਖ ਆਗੂਆਂ ਦਾ ਦਿ੍ਸ਼ | ਤਸਵੀਰ : ਰਤਨ ਸਿੰਘ ਭੰਡਾਰੀ <br/> 02-01-2026
ਮੂਲੋਵਾਲ, 1 ਜਨਵਰੀ (ਰਤਨ ਸਿੰਘ ਭੰਡਾਰੀ) - ਨੌਵੇਂ ਤੇ ਦਸਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਵਿਖੇ ਸਾਲਾਨਾ ਜੋੜ ਮੇਲੇ ਦੇ ਵਿਚਕਾਰਲੇ ਦਿਨ ਸਿਆਸੀ ਕਾਨਫ਼ਰੰਸ ਦੀ ਸਾਂਝੀ ਪੰਥਕ ਸਟੇਜ ਤੋਂ ਬਹੁਤੇ ਬੁਲਾਰਿਆਂ ਨੇ ਜਿੱਥੇ ਦਿੱਲੀ ਤੋਂ ਚਲਦੀਆਂ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਤੇ ਪੰਥਕ ਏਕਤਾ ਦੀ ਲੋੜ 'ਤੇ ਜ਼ੋਰ ਦਿੱਤਾ | ਯਾਦ ਰਹੇ ਕਿ ਦਸਵੇਂ ਪਾਤਿਸ਼ਾਹ ਨੂੰ ਘੋੜਾ ਦੇਣ ਵਾਲੇ ਨਗਾਹੀਆ ਸਿੰਘ ਦਾ ਮੂਲੋਵਾਲ ਨਾਨਕਾ ਪਿੰਡ ਸੀ ਜਿੱਥੇ ਉਹ ਇਨੀ ਦਿਨੀਂ ਭਾਈ ਨਗਾਹੀਆ ਸਿੰਘ ਨੂੰ ਮਿਲਣ ਲਈ ਆਏ ਸਨ | ਐਸ.ਜੀ.ਪੀ.ਸੀ. ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਨੇ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਵਿਖੇ ਨੌਵੇਂ ਤੇ ਦਸਵੇਂ ਗੁਰੂ ਦੇ ਆਉਣ ਦੇ ਸਬੱਬ ਸਬੰਧੀ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਕਿਸੇ ਕਿਸਮ ਦੀ ਦੂਸ਼ਣਬਾਜ਼ੀ ਤੋਂ ਪਰਹੇਜ਼ ਕੀਤਾ | ਸਿੱਖ ਬੁੱਧੀਜੀਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਗ੍ਰਹਿ ਮੰਤਰੀ ਵਲੋਂ ਗੁਰੂਆਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦੀ ਗੱਲ ਤਾਂ ਕੀਤੀ ਪਰ ਗੁਰੂਆਂ ਦੇ ਵਾਰਿਸ ਯੋਧਿਆਂ ਦੀਆਂ ਤਿੰਨ ਦਹਾਕੇ ਤੋਂ ਵੱਧ ਕੱਟੀਆਂ ਜੇਲ੍ਹਾਂ ਦੇ ਬਾਵਜੂਦ ਰਿਹਾਈ ਲਈ ਕੋਈ ਫੈਸਲਾ ਨਹੀਂ ਲਿਆ | ਯੂਨਾਈਟਿਡ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਅੱਜ ਧੜਿਆਂ ਵਿਚ ਵੰਡੀ ਪੰਥਕ ਏਕਤਾ ਨੂੰ ਇਕੱਠਿਆਂ ਕਰ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਲੋਕਾਂ ਨੂੰ ਦਿੱਲੀ ਤੋਂ ਚੱਲਣ ਵਾਲੀਆਂ ਸਾਰੀਆਂ ਹੀ ਪਾਰਟੀਆਂ ਦੂਰੀ ਬਣਾ ਕੇ ਰੱਖਣ ਲਈ ਕਿਹਾ | ਅਕਾਲੀ ਦਲ ਅੰਮਿ੍ਤਸਰ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਕਾਲਾਬੂਲਾ ਨੇ ਕਿਹਾ ਕਿ ਦਿੱਲੀ ਨੇ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਕੀਤਾ ਪਰ ਇਤਿਹਾਸ ਗਵਾਹ ਹੈ ਗੁਰੂਆਂ ਨੇ ਦਿੱਲੀ ਦੇ ਤਖ਼ਤ ਨੂੰ ਜੁੱਤੀ ਦੀ ਨੋਕ 'ਤੇ ਰੱਖਿਆ | ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਿਆਂ ਪੰਥਕ ਸ਼ਕਤੀ ਨੂੰ ਇਕੱਠੇ ਹੋਣ ਦੀ ਗੱਲ ਰੱਖੀ | ਉਂਜ ਇਸ ਸਟੇਜ ਤੋਂ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਰਣਦੀਪ ਸਿੰਘ ਦਿਓਲ ਵਲੋਂ ਬੋਲਣ ਦੀ ਕਾਰਵਾਈ ਚਰਚਾ ਵਿਚ ਰਹੀ | ਸਟੇਜ ਤੋਂ ਬੀਜੇਪੀ ਆਗੂ ਦਿਓਲ ਨੇ ਭਾਰਤੀ ਜਨਤਾ ਪਾਰਟੀ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਦੇ ਪ੍ਰਚਾਰ 'ਤੇ ਕਿੰਤੂ ਕਰਦਿਆਂ 84 ਦੇ ਕਤਲੇਆਮ ਦੇ ਮੁਲਜ਼ਮਾਂ ਨੂੰ ਕੇਂਦਰ ਸਰਕਾਰ ਵਲੋਂ ਸਜ਼ਾਵਾਂ ਦਿਵਾਉਣ, ਕਰਤਾਰਪੁਰ ਲਾਂਘਾ ਖੁਲ੍ਹਵਾਉਣਾ, ਹੇਮਕੁੰਟ ਸਾਹਿਬ ਵਿਖੇ ਰੋਪ-ਵੇ ਬਣਾਉਣਾ ਅਤੇ ਸ੍ਰੀ ਤੇਗ਼ ਬਹਾਦਰ ਸਾਹਿਬ ਦੇ ਸਹੀਦੀ ਸਮਾਗਮ ਲਾਲ ਕਿਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਵਾਉਣ ਦੀ ਗੱਲ ਤਾਂ ਕੀਤੀ ਪਰ ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਕੁੱਝ ਨਹੀਂ ਕਿਹਾ | ਇਸ ਮੌਕੇ ਸ਼ਰੋਮਣੀ ਅਕਾਲੀ ਦਲ ਜਸਵਿੰਦਰ ਸਿੰਘ ਦੀਦਾਰਗੜ੍ਹ, ਗ਼ਰੀਬ ਸਿੰਘ ਛੰਨਾ, ਰਜਿੰਦਰ ਸਿੰਘ ਸਾਬਕਾ ਸਮਿਤੀ ਮੈਂਬਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਦੀ ਲੜਾਈ ਨਾਂਅ ਦੀ ਲੜਾਈ ਨਹੀਂ, ਹੱਕਾਂ ਦੀ ਲੜਾਈ ਹੈ-ਰਾਹੁਲਇੰਦਰ ਸਿੰਘ ਭੱਠਲ <br/> ਅਗਲੀ ਖ਼ਬਰ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਵੀ ਝੰਡਾ ਚੁੱਕਣ ਨੂੰ ਤਿਆਰ <br/>
Ad Position 24