01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੌਰਵ ਸਿੰਗਲਾ ਦਾ ਜੱਜ ਬਣਨ ਤੋਂ ਬਾਅਦ ਪਹਿਲੀ ਵਾਰ ਦਿੜ੍ਹਬਾ ਪਹੁੰਚਣ 'ਤੇ ਕੀਤਾ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 03-01-2026
ਦਿੜ੍ਹਬਾ ਮੰਡੀ, 2 ਜਨਵਰੀ (ਜਸਵੀਰ ਸਿੰਘ ਅÏਜਲਾ) - ਪਾਤੜਾਂ ਦੇ ਪਿੰਡ ਹਾਮਚੜੀ ਦੇ ਜੰਮਪਲ ਸੌਰਵ ਸਿੰਗਲਾ ਜੋ ਕਿ ਜਨਮ ਤੋਂ ਅਪਾਹਜ ਹਨ, ਦਾ ਜੱਜ ਬਣਨ ਤੋਂ ਬਾਅਦ ਪਹਿਲੀ ਵਾਰ ਦਿੜ੍ਹਬਾ ਵਿਖੇ ਪਹੁੰਚਣ ਤੇ ਬਾਅਦ ਰਿਸ਼ਤੇਦਾਰਾਂ, ਸਕੇ ਸੰਬੰਧੀਆਂ ਵਲੋਂ ਹਾਰ ਪਹਿਨਾ ਕੇ, ਬੁੱਕੇ ਭੇਟ ਕਰ ਕੇ ਅਤੇ ਕੇਕ ਕੱਟ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਜੀਵਨ ਦਿੜ੍ਹਬਾ ਨੇ ਦੱਸਿਆ ਕਿ ਜੱਜ ਸੌਰਵ ਸਿੰਗਲਾ ਨੇ ਬਹੁਤ ਮੁਸ਼ਕਲਾਂ ਵਿਚੋਂ ਗੁਜ਼ਰ ਕੇ ਇਹ ਮੁਕਾਮ ਹਾਸਲ ਕੀਤਾ ਹੈ | ਜੱਜ ਸੌਰਵ ਸਿੰਗਲਾ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਅਤੇ ਮਾਤਾ ਪਿਤਾ ਦੇ ਅਸ਼ੀਰਵਾਦ ਸਦਕਾ ਮੈਂ ਇਸ ਅਹੁਦੇ ਉੱਤੇ ਪਹੁੰਚਣ ਵਿਚ ਸਫਲ ਹੋਇਆ ਹੈ | ਉਨ੍ਹਾਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਮੈਂ ਪ੍ਰਮਾਤਮਾ ਦੀ ਕਿਰਪਾ ਨਾਲ ਜਿਸ ਕੁਰਸੀ 'ਤੇ ਬੈਠਾ ਹਾਂ, ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਭਵਿੱਖ ਵਿਚ ਸਹੀ ਫ਼ੈਸਲੇ ਲੈ ਸਕਾਂ | ਇਸ ਮੌਕੇ 'ਤੇ ਰਾਹੁਲ ਗਰਗ, ਦੀਪਕ ਗਰਗ, ਗੁਰਦਾਸ ਸਿੰਗਲਾ, ਮੋਨੀ ਸਿੰਗਲਾ, ਸੁਨੀਤਾ ਸਿੰਗਲਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਸਾਂਝਾ ਮੋਰਚੇ ਨੇ ਝਾੜੂ ਨੂੰ ਤੀਲਾ-ਤੀਲਾ ਕਰ ਕੇ ਕੱਢੀ ਭੜਾਸ <br/> ਅਗਲੀ ਖ਼ਬਰ ਕੇਂਦਰੀ ਬਿੱਲਾਂ ਦੇ ਵਿਰੋਧ ਅਤੇ 16 ਦੇ ਬਿਜਲੀ ਬੋਰਡ ਦਫ਼ਤਰਾਂ ਅੱਗੇ ਧਰਨੇ ਲਗਾਉਣ ਸੰਬੰਧੀ ਲੋਕਾਂ ਨੂੰ ਲਾਮਬੰਦ ਕਰਨ ਲਈ...
Ad Position 24