01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬੇਰੁਜ਼ਗਾਰ ਸਾਂਝਾ ਮੋਰਚੇ ਨੇ ਝਾੜੂ ਨੂੰ ਤੀਲਾ-ਤੀਲਾ ਕਰ ਕੇ ਕੱਢੀ ਭੜਾਸ <br/>

Ad Position 21
No active advertisement
ਅਜੀਤ ਡੈਸਕ 03-01-2026
ਸੰਗਰੂਰ, 2 ਜਨਵਰੀ (ਅਮਨਦੀਪ ਸਿੰਘ ਬਿੱਟਾ) - ਬੇਰੁਜ਼ਗਾਰ ਸਾਂਝਾ ਮੋਰਚੇ ਨੇ ਡੀ.ਸੀ. ਦਫ਼ਤਰ ਬਾਹਰ ਦਿਨ ਰਾਤ ਦੇ ਚੱਲ ਰਹੇ ਪੱਕੇ ਮੋਰਚੇ ਦੇ ਨੌਵੇਂ ਦਿਨ ਰੋਸ ਮਾਰਚ ਕਰਦਿਆਂ ਆਪ ਦੇ ਚੋਣ ਨਿਸ਼ਾਨ ਝਾੜੂ ਨੂੰ ਤੀਲਾ-ਤੀਲਾ ਕਰਦਿਆਂ ਆਪਣੀ ਭੜਾਸ ਕੱਢੀ | ਲਾਲ ਬੱਤੀ ਚੌਕ ਵਿਚ ਅਰਥੀ ਫ਼ੂਕ ਮੁਜ਼ਾਹਰਾ ਕਰਨ ਦੇ ਨਾਲ-ਨਾਲ ਝਾੜੂ ਨੂੰ ਖਿਲਾਰਦਿਆਂ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾ, ਰਮਨ ਕੁਮਾਰ ਮਲੋਟ ਨੇ ਕਿਹਾ ਕਿ ਪੰਜਾਬ ਸਰਕਾਰ ਗੈਰ ਜਮਹੂਰੀ ਤਰੀਕੇ ਨਾਲ ਆਪਣੇ ਖ਼ਿਲਾਫ਼ ਉੱਠਦਿਆਂ ਆਵਾਜ਼ਾਂ ਨੂੰ ਬੰਦ ਕਰਨ ਦੇ ਰਾਹ ਤੁਰੀ ਹੈ ਜਿਸ ਦਾ ਖ਼ਮਿਆਜ਼ਾ ਉਸ ਨੂੰ ਆਉਂਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ | ਅਮਨ ਸ਼ੇਖ਼ਾ ਅਤੇ ਰਾਜਵੀਰ ਕੌਰ ਨੇ ਕਿਹਾ ਕਿ ਸਰਕਾਰ ਦੀ ਨਾਕਾਮੀਆਂ ਜਨਤਕ ਕਰਨ ਵਾਲੇ ਪੱਤਰਕਾਰਾਂ ਖ਼ਿਲਾਫ਼ ਦਰਜ ਪਰਚੇ ਰੱਦ ਨਾ ਕੀਤੇ ਤਾਂ 2027 ਵਿਚ ਝਾੜੂ ਤੀਲਾਂ-ਤੀਲਾਂ ਹੋ ਜਾਵੇਗਾ | ਉਨ੍ਹਾਂ 11 ਜਨਵਰੀ ਦੀ ਸੰਘਰਸ਼ੀ ਲੋਹੜੀ ਪ੍ਰਤੀ ਬੇਰੁਜ਼ਗਾਰਾਂ ਵਿਚ ਵੱਡਾ ਉਤਸ਼ਾਹ ਹੋਣ ਦੀ ਗੱਲ ਵੀ ਕੀਤੀ | ਇਸ ਮੌਕੇ ਅਮਨਦੀਪ ਕੌਰ, ਸ਼ਿੰਦਰਪਾਲ ਕੌਰ, ਮਨਦੀਪ ਕੌਰ ਨਦਾਮਪੁਰ, ਕਿਰਨਜੀਤ ਕੌਰ, ਮਨਦੀਪ ਕੌਰ ਮੰਗਵਾਲ, ਮਨਜੀਤ ਕੌਰ ਕਕਰਾਲਾ, ਲਖਵਿੰਦਰ ਸਿੰਘ, ਅਮਨਦੀਪ ਬੰਗਾਵਾਲੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਛਾਪੇਮਾਰੀ ਦੌਰਾਨ 12 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਸੌਰਵ ਸਿੰਗਲਾ ਦਾ ਜੱਜ ਬਣਨ ਤੋਂ ਬਾਅਦ ਪਹਿਲੀ ਵਾਰ ਦਿੜ੍ਹਬਾ ਪਹੁੰਚਣ 'ਤੇ ਕੀਤਾ ਭਰਵਾਂ ਸਵਾਗਤ <br/>
Ad Position 24