ਜਖੇਪਲ, 2 ਜਨਵਰੀ (ਮੇਜਰ ਸਿੰਘ ਸਿੱਧੂ) - ਡੇਰਾ ਬਾਬਾ ਥੇਹ ਕਰਮਾਪੱਤੀ ਚਾਓਬਾਸ ਜਖੇਪਲ ਵਿਖੇ ਨਵੇਂ ਸਾਲ ਦੇ ਸਬੰਧ ਵਿੱਚ ਕਰਵਾਏ ਧਾਰਮਿਕ ਸਮਾਗਮ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਗ੍ਰਾਮ ਪੰਚਾਇਤ ਸਰਪੰਚ ਗੁਰਚਰਨ ਸਿੰਘ ਅਤੇ ਨਗਰ ਨਿਵਾਸੀਆਂ ਨੇ ਸਵਾਗਤ ਕੀਤਾ | ਨਤਮਸਤਕ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਨੂੰ ਸਰਪੰਚ ਗੁਰਚਰਨ ਸਿੰਘ ਨੇ ਪਿੰਡ ਦੇ ਅਧੂਰੇ ਪਏ ਕੰਮਾਂ ਜਿਵੇਂ ਕਿ ਡਰੇਨ ਦੇ ਪੁਲ, ਹਸਪਤਾਲ ਵੱਡਾ ਕਰਨ ਸਬੰਧੀ, ਸੇਮ ਨਾਲੇ, ਸੀਵਰੇਜ, ਪਿੰਡ ਵਿਚ ਲਾਈਟਾਂ ਤੇ ਕੈਮਰੇ ਲਗਾਉਣਾ ਤੇ ਬਾਕੀ ਰਹਿੰਦੀਆਂ ਗਲੀਆਂ, ਨਾਲੀਆਂ ਸਬੰਧੀ ਮੰਗ ਪੱਤਰ ਦਿੱਤਾ | ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਨ੍ਹਾਂ ਉਕਤ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਸਰਪੰਚ ਗੁਰਚਰਨ ਸਿੰਘ, ਰਿਟਾ. ਇੰਸ. ਰਾਜ ਕੁਮਾਰ, ਪੰਚ ਅਮਰੀਕ ਸਿੰਘ, ਦਰਸ਼ਨ ਸਿੰਘ, ਮੇਵਾ ਸਿੰਘ, ਗੁਰਪਿਆਰ ਸਿੰਘ ਗੁਰੀਆ, ਜਗਤਾਰ ਸਿੰਘ, ਭੋਲਾ ਸਿੰਘ, ਸੁਖਚੈਨ ਸਿੰਘ, ਨੈਬ ਸਿੰਘ, ਬਲਦੇਵ ਸਿੰਘ ਸਿੱਧੂ ਬੱਸ, ਜਰਨੈਲ ਸਿੰਘ ਸਿੱਧੂ, ਬੰਤ ਸਿੰਘ ਸਿੱਧੂ, ਸੀਨੀਅਰ ਆਗੂ ਜਸਪਾਲ ਸਿੰਘ, ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਬਾਬਰ ਸਿੰਘ, ਬੌਰੀਆ ਸਿੰਘ, ਹਰਚਰਨ ਸਿੰਘ, ਨੰਬਰਦਾਰ ਤੇਜਾ ਸਿੰਘ, ਪ੍ਰਧਾਨ ਲੱਖਾ ਸਿੰਘ, ਮੱਖਣ ਸਿੰਘ ਔਲਖ, ਪੰਡਿਤ ਗਿਆਨ ਚੰਦ, ਨੰਬਰਦਾਰ ਸੁਖਵਿੰਦਰ ਸਿੰਘ ਤੇ ਰਮਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ |