02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

-ਮਾਮਲਾ ਭੂਦਨ ਵਿਖੇ ਹੋਈਆਂ ਤਿੰਨ ਮੌਤਾਂ ਦਾ- ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ-ਛੰਨਾਂ <br/>

Ad Position 21
No active advertisement
ਅਜੀਤ ਡੈਸਕ 03-01-2026
ਸ਼ੇਰਪੁਰ, 2 ਜਨਵਰੀ (ਦਰਸ਼ਨ ਸਿੰਘ ਖੇੜੀ) - ਪਿਛਲੇ ਦਿਨੀਂ ਭੂਦਨ ਵਿਖੇ ਹੋਈਆਂ ਤਿੰਨ ਮੌਤਾਂ ਬੀਬੀ ਇੰਦਰਪਾਲ ਕੌਰ, ਬੇਟਾ ਜੌਰਡਨ ਸਿੰਘ ਅਤੇ ਮਾਤਾ ਹਰਦੀਪ ਕੌਰ ਦੀਆਂ ਅੱਜ ਗੁਰਬਖਸ਼ਪੁਰਾ (ਗੰਡੇਵਾਲ) ਵਿਖੇ ਅਸਥੀਆਂ ਚੁਗੀਆਂ ਗਈਆਂ | ਇਨ੍ਹਾਂ ਦੀਆਂ 7 ਦਿਨ ਲਗਾਤਾਰ ਸੰਘਰਸ਼ ਕਰਕੇ ਲਈਆਂ ਲਾਸ਼ਾਂ ਦਾ ਗੁਰਬਖ਼ਸ਼ਪੁਰਾ (ਗੰਡੇਵਾਲ) ਵਿਖੇ ਸਸਕਾਰ ਕੀਤਾ ਗਿਆ ਸੀ | ਅਸਥੀਆਂ ਚੁਗਣ ਤੋਂ ਬਾਅਦ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਕਿਸਾਨ ਨੇਤਾਵਾਂ ਨੇ ਇੱਕਜੁੱਟਤਾ ਨਾਲ ਇਸ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਅਹਿਦ ਲਿਆ | ਕਿਸਾਨ ਆਗੂ ਕਰਮਜੀਤ ਸਿੰਘ ਛੰਨਾਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਦਰਦਨਾਕ ਮੌਤਾਂ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਉਨ੍ਹਾਂ ਲੜਕੀ ਦੇ ਭਰਾ ਤੇ ਪਰਿਵਾਰ ਦੇ ਮੁਖੀ ਕੁਲਦੀਪ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨ ਯੂਨੀਅਨ ਵਲੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤੱਕ ਪਰਿਵਾਰ ਦਾ ਸਾਥ ਦਿੱਤਾ ਜਾਵੇਗਾ | ਕੁਲਦੀਪ ਸਿੰਘ ਨੇ ਕਿਸਾਨ ਯੂਨੀਅਨ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਦਿੱਤੇ ਭਰਪੂਰ ਸਾਥ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਜ਼ੁਕ ਦੌਰ ਵਿਚ ਸਾਰੇ ਹਮਦਰਦੀ ਜਿਤਾਉਣ ਵਾਲੇ ਲੋਕਾਂ ਦਾ ਸਾਡਾ ਪਰਿਵਾਰ ਸਦਾ ਅਹਿਸਾਨਮੰਦ ਰਹੇਗਾ | ਇਸ ਮੌਕੇ ਕਰਮਜੀਤ ਸਿੰਘ ਛੰਨਾਂ ਜ਼ਿਲ੍ਹਾ ਪ੍ਰਧਾਨ, ਉੱਘੇ ਕਾਰੋਬਾਰੀ ਗੁਰਪ੍ਰੀਤ ਸਿੰਘ ਚੀਮਾ, ਉੱਘੇ ਕਾਰੋਬਾਰੀ ਬਿਕਰਮਜੀਤ ਸਿੰਘ ਵਿਕੀ ਬਦੇਸ਼ਾ, ਸਰਪੰਚ ਜਤਿੰਦਰ ਸਿੰਘ ਭੈਣੀ ਮਹਿਰਾਜ, ਹਰਪਾਲ ਸਿੰਘ ਪੋਪੀ ਫ਼ੌਜੀ, ਕਰਮਜੀਤ ਸਿੰਘ ਗੰਡੇਵਾਲ ਸਰਕਲ ਪ੍ਰਧਾਨ ਸ਼ੇਰਪੁਰ ਕਿਸਾਨ ਯੂਨੀਅਨ ਡਕੌਂਦਾ, ਕਿਸਾਨ ਆਗੂ ਜਗੀਰ ਸਿੰਘ, ਗੁਰਜੰਟ ਸਿੰਘ ਪ੍ਰਧਾਨ, ਗੁਰਮੇਲ ਸਿੰਘ ਚੀਮਾ, ਜਥੇਦਾਰ ਲਾਭ ਸਿੰਘ, ਕਰਨੈਲ ਸਿੰਘ ਗੰਡੇਵਾਲ, ਹਰਦੀਪ ਸਿੰਘ ਹੈਪੀ, ਡਾਕਟਰ ਲਖਵਿੰਦਰ ਸਿੰਘ ਲੱਖਾ ਟਿੱਬਾ, ਹਾਕਮ ਸਿੰਘ ਸਾਬਕਾ ਸਰਪੰਚ, ਧੰਨਾ ਸਿੰਘ, ਗੁਰਮੇਲ ਸਿੰਘ ਕੱਟੂ ਵਾਲਾ, ਗੁਰਪ੍ਰੀਤ ਸਿੰਘ ਗੁਰੀ ਮੈਂਬਰ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਰਪੰਚ ਕਮਲਜੀਤ ਸਿੰਘ ਹਥਨ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ <br/>
Ad Position 24